15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਬੰਦ ਦੇ ਸੱਦੇ ਨੂੰ ਬਲਾਚੌਰ ਇਲਾਕਾ ਨਿਵਾਸੀ ਸਹਿਯੋਗ ਕਰਨ -ਹਰਨੇਕ ਸਿੰਘ ਫ਼ੌਜੀ

ਬਲਾਚੌਰ, 14 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਵਿੱਚੋਂ ਨਸ਼ਾ ਰੂਪੀ ਕੋਹੜ ਦਾ ਖਾਤਮਾ ਕਰਨ ਲਈ ਨਿਡਰਤਾ ਨਾਲ ਹੋਕਾ ਦੇਣ ਵਾਲੇ ਭਾਈ ਪਰਮਿੰਦਰ ਸਿੰਘ ਝੋਟਾ ਦਾ ਦਿਨ-ਦਿਹਾੜੇ ਮੈਡੀਕਲ ਸਟੋਰ ਦੇ ਮਾਲਿਕ ਵੱਲੋਂ ਗੋਲੀਆ ਮਾਰ ਕੇ ਕਤਲ ਕੀਤੇ ਜਾਣ ਦੀ ਘਟਨਾ ਦੀ ਉੱਘੇ ਸਮਾਜ ਸੇਵੀ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਮੁੱਖ ਭਾਈ ਹਰਨੇਕ ਸਿੰਘ ਫੌਜੀ ਨੇ ਸਖਤ ਸ਼ਬਦਾਂ ਵਿੱਚ ਨਿੰਦਾਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿੱਖਰਾਂ ‘ਤੇ ਚੱਲ ਰਹੇ ਨਸ਼ੇ ਦੇ ਪ੍ਰਕੋਪ ਨੂੰ ਨੱਥ ਪਾਉਣ ਲਈ ਜਿਥੇ ਭਾਈ ਪਰਮਿੰਦਰ ਸਿੰਘ ਝੋਟਾ ਇਕੱਲਾ ਹੀ ਅਵਾਜ ਬੁਲੰਦ ਕਰਨ ਦੇ ਨਾਲ-ਨਾਲ ਲੋਕਾਂ ਨੂੰ ਨਸ਼ੇ ਦੇ ਸੌਦਾਗਰਾਂ ਦੀਆਂ ਕਰਤੂਤਾਂ ਤੋਂ ਜਾਣੂ ਕਰਾਉਂਦਾ ਸੀ।

ਭਾਈ ਹਰਨੇਕ ਸਿੰਘ ਫੌਜੀ ਪ੍ਰਮੁੱਖ ਵਾਰਿਸ ਪੰਜਾਬ ਦੇ। 15-10-2026
ਬਲਾਚੌਰ, 14 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਵਿੱਚੋਂ ਨਸ਼ਾ ਰੂਪੀ ਕੋਹੜ ਦਾ ਖਾਤਮਾ ਕਰਨ ਲਈ ਨਿਡਰਤਾ ਨਾਲ ਹੋਕਾ ਦੇਣ ਵਾਲੇ ਭਾਈ ਪਰਮਿੰਦਰ ਸਿੰਘ ਝੋਟਾ ਦਾ ਦਿਨ-ਦਿਹਾੜੇ ਮੈਡੀਕਲ ਸਟੋਰ ਦੇ ਮਾਲਿਕ ਵੱਲੋਂ ਗੋਲੀਆ ਮਾਰ ਕੇ ਕਤਲ ਕੀਤੇ ਜਾਣ ਦੀ ਘਟਨਾ ਦੀ ਉੱਘੇ ਸਮਾਜ ਸੇਵੀ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਮੁੱਖ ਭਾਈ ਹਰਨੇਕ ਸਿੰਘ ਫੌਜੀ ਨੇ ਸਖਤ ਸ਼ਬਦਾਂ ਵਿੱਚ ਨਿੰਦਾਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿੱਖਰਾਂ ‘ਤੇ ਚੱਲ ਰਹੇ ਨਸ਼ੇ ਦੇ ਪ੍ਰਕੋਪ ਨੂੰ ਨੱਥ ਪਾਉਣ ਲਈ ਜਿਥੇ ਭਾਈ ਪਰਮਿੰਦਰ ਸਿੰਘ ਝੋਟਾ ਇਕੱਲਾ ਹੀ ਅਵਾਜ ਬੁਲੰਦ ਕਰਨ ਦੇ ਨਾਲ-ਨਾਲ ਲੋਕਾਂ ਨੂੰ ਨਸ਼ੇ ਦੇ ਸੌਦਾਗਰਾਂ ਦੀਆਂ ਕਰਤੂਤਾਂ ਤੋਂ ਜਾਣੂ ਕਰਾਉਂਦਾ ਸੀ। ਪਰ ਨਸ਼ੇ ਦੇ ਸੌਦਾਗਰਾਂ ਵੱਲੋਂ ਉਸਦੀ ਜਾਨ ਲੈ ਲਈ। ਭਾਈ ਹਰਨੇਕ ਸਿੰਘ ਫੌਜੀ ਨੇ ਪੁਲਿਸ ਪ੍ਰਸ਼ਾਸ਼ਨ ਦੀ ਕਾਰਗੁਜਾਰੀ ‘ਤੇ ਕਿੰਤੂ ਕਰਦਿਆਂ ਕਿਹਾ ਕਿ ਕੱਲ੍ਹ ਜੱਦੋਂ ਭਾਈ ਪਰਮਿੰਦਰ ਸਿੰਘ ਝੋਟਾ ਆਪਣੀ ਮੌਤ ਤੋਂ ਕੁੱਝ ਪੱਲ ਪਹਿਲਾਂ ਮੈਡੀਕਲ ਸਟੋਰ ਵਾਲੀ ਕਾਰਵਾਈ ਲਾਈਵ ਕਰ ਰਿਹਾ ਸੀ, ਉਸ ਵਿੱਚ ਵਾਰ-ਵਾਰ ਪੁਲਿਸ ਨੂੰ ਅਪੀਲ ਕਰਦਾ ਨਜਰੀ ਆ ਰਿਹਾ। ਪਰ ਦੁੱਖ ਦੀ ਗੱਲ ਇਹ ਰਹੀ ਕਿ ਪੁਲਿਸ ਪ੍ਰਸ਼ਾਸ਼ਨ ਨੇ ਉਸ ਦੇ ਦਿਲ ਦੀ ਚੀਸ ਨੂੰ ਸਮਝਿਆ ਨਹੀ, ਇੱਕ ਤਰਾਂ ਨਾਲ ਅਣਗੌਲਿਆ ਕਰ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਦੀ ਕਾਰਗੁਜਾਰੀ ਦੀ ਸਖਤ ਸ਼ਬਦਾਂ ਵਿੱਚ ਨਿੰਦਾਂ ਕੀਤੀ ਕਿ ਜੇਕਰ ਆਪ ਸਰਕਾਰ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਾ ਚਾਹੁੰਦੀ ਹੈ ਤਾਂ ਯੁੱਧ ਨਸ਼ਿਆ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਸੰਬਧੀ ਫਲੈਕਸਾਂ ਤੇ ਮਸ਼ਹੂਰੀਆਂ ਦੀ ਥਾਂ ਮੈਡੀਕਲ ਨਸ਼ੇ ਦਾ ਕਾਰੋਬਾਰ ਚਲਾਉਣ ਵਾਲਿਆਂ ਅਤੇ ਚਿੱਟੇ ਦੇ ਵਪਾਰੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਭਾਈ ਹਰਨੇਕ ਸਿੰਘ ਫੌਜੀ ਨੇ ਬਲਾਚੌਰ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਭਾਈ ਪਰਮਿੰਦਰ ਸਿੰਘ ਝੋਟਾ ਦੇ ਪਿਤਾ ਦੀ ਅਪੀਲ ‘ਤੇ 15 ਅਕਤੂਬਰ ਦੇ ਪੰਜਾਬ ਬੰਦ ਦੀ ਅਪੀਲ ਨੂੰ ਜਰੂਰ ਸਹਿਯੋਗ ਦੇਣ ਤਾਂ ਜੋ ਨਸ਼ਿਆਂ ਦੀ ਭੇਟ ਚੜੇ ਨੌਜਵਾਨਾਂ ਦੇ ਹਉਕੇ ਹਾਵਾਂ ਦੀ ਅਵਾਜ ਸਮੇਂ ਦੀਆਂ ਸਰਕਾਰਾਂ ਤੱਕ ਪੁੱਜ ਸਕੇ।
ਪਿਛਲੀ ਖ਼ਬਰ ਦੋਨੇਵਾਲ ਕਲਾਂ ਵਿਖੇ ਛਿੰਝ ਮੇਲਾ ਤੇ ਕੱਬਡੀ ਕੱਪ ਅੱਜ ਅਗਲੀ ਖ਼ਬਰ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ’ਚ ਲੈ ਕੇ ਆਉਣ ਕਿਸਾਨ -ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।