18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਖੇਡਾਂ ਵਤਨ ਪੰਜਾਬ ਦੀਆਂ ਲਈ ਸੂਬਾ ਪੱਧਰੀ ਮੁਕਾਬਲਿਆਂ ਲਈ ਰਾਹੋਂ ਦੇ ਜੇਤੂ ਖਿਡਾਰੀ ਪਟਿਆਲਾ ਰਵਾਨਾ

ਰਾਹੋਂ, 17 ਅਕਤੂਬਰ (ਉਂਕਾਰ ਸਿੰਘ ਰਾਠੋਰ)-ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਜਿੱਤਾਂ ਦਰਜ ਕਰਕੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਦੇ ਖਿਡਾਰੀਆਂ ਨੇ ਸੂਬਾ ਪੱਧਰ ’ਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਅਗਲਾ ਕਦਮ ਪੁੱਟਿਆ ਹੈ। ਜ਼ਿਲ੍ਹਾ ਪੱਧਰ ’ਤੇ ਜੇਤੂ ਰਹੇ ਅੰਡਰ-14 ਅਤੇ ਅੰਡਰ-17 ਵਰਗ ਦੇ ਖਿਡਾਰੀਆਂ ਨੂੰ ਸੁਖਦੇਵ ਸਿੰਘ ਮਾਨ ਦੀ ਅਗਵਾਈ ਹੇਠ ਬੱਸ ਅੱਡਾ ਰਾਹੋਂ ਤੋਂ ਪਟਿਆਲਾ ਵਿਖੇ ਹੋਣ ਵਾਲੇ ਸਟੇਟ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣ ਲਈ ਰਵਾਨਾ ਕੀਤਾ।

ਅਜੀਤ ਡੈਸਕ 18-10-2026
ਰਾਹੋਂ, 17 ਅਕਤੂਬਰ (ਉਂਕਾਰ ਸਿੰਘ ਰਾਠੋਰ)-ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਜਿੱਤਾਂ ਦਰਜ ਕਰਕੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਦੇ ਖਿਡਾਰੀਆਂ ਨੇ ਸੂਬਾ ਪੱਧਰ ’ਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਅਗਲਾ ਕਦਮ ਪੁੱਟਿਆ ਹੈ। ਜ਼ਿਲ੍ਹਾ ਪੱਧਰ ’ਤੇ ਜੇਤੂ ਰਹੇ ਅੰਡਰ-14 ਅਤੇ ਅੰਡਰ-17 ਵਰਗ ਦੇ ਖਿਡਾਰੀਆਂ ਨੂੰ ਸੁਖਦੇਵ ਸਿੰਘ ਮਾਨ ਦੀ ਅਗਵਾਈ ਹੇਠ ਬੱਸ ਅੱਡਾ ਰਾਹੋਂ ਤੋਂ ਪਟਿਆਲਾ ਵਿਖੇ ਹੋਣ ਵਾਲੇ ਸਟੇਟ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣ ਲਈ ਰਵਾਨਾ ਕੀਤਾ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸੰਬੰਧੀ ਮਾਸਟਰ ਕਰਨੈਲ ਸਿੰਘ, ਸੇਵਾਮੁਕਤ ਬੀ. ਪੀ. ਈ. ਓ. ਤੇ ਕਲੱਬ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਹੁਣ ਸੂਬਾ ਪੱਧਰ ’ਤੇ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰਬਪੱਖੀ ਵਿਕਾਸ, ਅਨੁਸ਼ਾਸਨ ਤੇ ਸਰੀਰਕ ਤੰਦਰੁਸਤੀ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਅੰਡਰ-14 ਵਰਗ ਵਿਚੋਂ ਹਰਪ੍ਰੀਤ, ਵੰਸ਼ਿਕਾ, ਚਾਂਦਨੀ, ਸਮਰੀਤ, ਹਿਮਾਨੀ, ਕੋਮਲ ਅਤੇ ਗੋਰੀਸ਼ ਗਦਰਾਲ ਸਮੇਤ ਸੱਤ ਖਿਡਾਰੀ, ਜਦਕਿ ਅੰਡਰ-17 ਵਰਗ ਵਿੱਚੋਂ ਨਗਮਾ, ਸਪਨਾ, ਗੁਰਸ਼ਾਨਦੀਪ ਕੌਰ, ਹਰਮਨ, ਰੱਜੋ, ਆਂਚਲ, ਰਜਨੀ, ਪ੍ਰਿਅੰਕਾ, ਚਾਂਦਨੀ, ਦੀਕਸ਼ਾ, ਪਰਵੀਨਾ ਅਤੇ ਅਨਾਮਿਕਾ ਸਮੇਤ 12 ਖਿਡਾਰੀ ਸਟੇਟ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣ ਲਈ ਪਟਿਆਲਾ ਰਵਾਨਾ ਹੋਏ ਹਨ। ਖਿਡਾਰੀਆਂ ਦੀ ਅਗਵਾਈ ਮੀਨਾ ਦੇਵੀ ਅਤੇ ਸੁਮਨਦੀਪ ਵਲੋਂ ਕੀਤੀ ਜਾ ਰਹੀ ਹੈ। ਰਾਹੋਂ ਦੇ ਇਨ੍ਹਾਂ ਹੋਣਹਾਰ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਵਿਦੇਸ਼ਾਂ ਵਿਚ ਵੱਸਦੇ ਕਲੱਬ ਨਾਲ ਜੁੜੇ ਖੇਡ ਪ੍ਰੇਮੀਆਂ ਤੇ ਸਹਿਯੋਗੀਆਂ ਨੇ ਉਨ੍ਹਾਂ ਦੀ ਜਿੱਤ ਲਈ ਸ਼ੁੱਭਕਾਮਨਾਵਾਂ ਭੇਜੀਆਂ। ਇਨ੍ਹਾਂ ਵਿਚ ਕਰਨੈਲ ਸਿੰਘ ਪਾਬਲਾ, ਵਿੱਤ ਸਕੱਤਰ ਰਛਪਾਲ ਸਿੰਘ, ਜਰਨੈਲ ਸਿੰਘ ਨਿਊਜ਼ੀਲੈਂਡ, ਜਸਪਾਲ ਸਿੰਘ ਗਹੁੰਣੀਆ ਕੈਨੇਡਾ, ਲਵਦੀਪ ਸਿੰਘ ਕੈਨੇਡਾ, ਜਗਤਾਰ ਸਿੰਘ ਇੰਗਲੈਂਡ, ਜਗਜੀਤ ਸਿੰਘ ਆਸਟਰੇਲੀਆ, ਮਾਸਟਰ ਚਰਨ ਦਾਸ ਅਮਰੀਕਾ, ਦਵਿੰਦਰ ਸਿੰਘ ਸਰਪੰਚ ਕੈਨੇਡਾ, ਭੁਪਿੰਦਰ ਸਿੰਘ ਪਾਬਲਾ, ਉਂਕਾਰ ਸਿੰਘ ਕੈਨੇਡਾ ਅਤੇ ਬਲਰਾਜ ਚੀਮਾ ਆਸਟਰੇਲੀਆ ਸ਼ਾਮਿਲ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਨਰਿੰਦਰ ਸਿੰਘ ਚਾਹਲ, ਮਾਸਟਰ ਕਰਨੈਲ ਸਿੰਘ ਜਨਰਲ ਸਕੱਤਰ, ਪਾਖਰ ਸਿੰਘ ਚਾਹਲ, ਦੇਸ ਰਾਜ ਬਜੋਂ, ਐਡਵੋਕੇਟ ਜਤਿੰਦਰ ਸਿੰਘ, ਸਤਪਾਲ ਜੇ. ਈ., ਸਰਪੰਚ ਕੇਵਲ ਸਿੰਘ ਮਾਹਲ, ਰਛਪਾਲ ਸਿੰਘ ਤੇ ਬਲਦੇਵ ਸਿੰਘ ਭਾਗੀ, ਰੇਨੂੰ ਰਾਣੀ ਤੋਂ ਇਲਾਵਾ ਕਲੱਬ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਕਲੱਬ ਦੇ ਮੈਂਬਰਾਂ ਨੇ ਆਸ ਪ੍ਰਗਟਾਈ ਕਿ ਖਿਡਾਰੀ ਸਟੇਟ ਪੱਧਰ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਰਾਹੋਂ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰਨਗੇ।
ਪਿਛਲੀ ਖ਼ਬਰ ਸਦਰ ਥਾਣਾ ਨਵਾਂਸ਼ਹਿਰ ਦੀ ਪੁਲਿਸ ਨੇ 3.17 ਗ੍ਰਾਮ ਹੈਰੋਇਨ ਸਮੇਤ ਔਰਤ ਨੂੰ ਕੀਤਾ ਗ੍ਰਿਫਤਾਰ ਅਗਲੀ ਖ਼ਬਰ ਪਰਾਲੀ ਸਾੜਨ ਤੋਂ ਰੋਕਣ ਲਈ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨਾਲ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।