06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਿੱਖ ਮਿਸ਼ਨਰੀ ਕਾਲਜ ਨੇ ਧਾਰਮਿਕ ਪ੍ਰੀਖਿਆ ਲਈ

ਬੰਗਾ, 5 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਨੂੰ ਸਿੱਖ ਇਤਿਹਾਸ ਗੁਰਮਤਿ ਫ਼ਲਸਫ਼ੇ, ਪੰਜਾਬੀ ਵਿਰਸੇ ਦੀ ਵਿਲੱਖਣ ਵਿਰਾਸਤ ਨਾਲ ਜੋੜਨ ਅਤੇ ਵਿਦਿਆਰਥੀ ਵਰਗ ਨੂੰ ਨੈਤਿਕ ਕਦਰਾਂ ਕੀਮਤਾਂ ਦੇ ਪਸਾਰ ਲਈ ਧਾਰਮਿਕ ਪ੍ਰੀਖਿਆ ਕਰਵਾਈ ਗਈ । ਇਸ ਪ੍ਰੀਖਿਆ ਲਈ ਪੂਰੇ ਦੇਸ਼ ਭਰ ਵਿੱਚ 950 ਤੋਂ ਵੱਧ ਪ੍ਰੀਖਿਆ ਕੇਂਦਰ (ਸੈਂਟਰ) ਬਣਾਏ ਗਏ, ਜਿਨ੍ਹਾਂ ਵਿੱਚ 90 ਹਜ਼ਾਰ ਤੋਂ ਵੱਧ ਪ੍ਰੀਖਿਆਰਥੀਆਂ ਨੇ ਭਾਗ ਲਿਆ।

ਪਰਮਿੰਦਰ ਸਿੰਘ ਸ਼ੇਖੂਪੁਰੀ 06-11-2026
ਬੰਗਾ, 5 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਨੂੰ ਸਿੱਖ ਇਤਿਹਾਸ ਗੁਰਮਤਿ ਫ਼ਲਸਫ਼ੇ, ਪੰਜਾਬੀ ਵਿਰਸੇ ਦੀ ਵਿਲੱਖਣ ਵਿਰਾਸਤ ਨਾਲ ਜੋੜਨ ਅਤੇ ਵਿਦਿਆਰਥੀ ਵਰਗ ਨੂੰ ਨੈਤਿਕ ਕਦਰਾਂ ਕੀਮਤਾਂ ਦੇ ਪਸਾਰ ਲਈ ਧਾਰਮਿਕ ਪ੍ਰੀਖਿਆ ਕਰਵਾਈ ਗਈ । ਇਸ ਪ੍ਰੀਖਿਆ ਲਈ ਪੂਰੇ ਦੇਸ਼ ਭਰ ਵਿੱਚ 950 ਤੋਂ ਵੱਧ ਪ੍ਰੀਖਿਆ ਕੇਂਦਰ (ਸੈਂਟਰ) ਬਣਾਏ ਗਏ, ਜਿਨ੍ਹਾਂ ਵਿੱਚ 90 ਹਜ਼ਾਰ ਤੋਂ ਵੱਧ ਪ੍ਰੀਖਿਆਰਥੀਆਂ ਨੇ ਭਾਗ ਲਿਆ। ਜ਼ੋਨ ਨਵਾਂਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਦੇ 27 ਪ੍ਰੀਖਿਆ ਕੇਂਦਰ, ਸਰਕਲ ਬੰਗਾ ਦੇ 6, ਲੰਗੜੋਆ 3, ਲਸਾੜਾ 1, ਬਸਿਆਲਾ 2, ਜੱਸੋਮਜਾਰਾ 1, ਗੜ੍ਹਸ਼ੰਕਰ 1 ਅਤੇ ਨਵਾਂਸ਼ਹਿਰ ਵਲੋਂ 13 ਸਕੂਲਾਂ ’ਚ ਪ੍ਰੀਖਿਆ ਕੇਦਰਾਂ ਵਿੱਚ 3500 ਤੋਂ ਵੱਧ ਪ੍ਰੀਖਿਆਰਥੀ ਪੂਰੇ ਉਤਸ਼ਾਹ, ਲਗਨ ਅਤੇ ਜਜ਼ਬੇ ਨਾਲ ਅਪੀਅਰ ਹੋਏ। ਸਿੱਖ ਮਿਸ਼ਨਰੀ ਕਾਲਜ ਦੇ ਨਵਾਂਸ਼ਹਿਰ ਜ਼ੋਨ ਦੇ ਜ਼ੋਨਲ ਆਰਗੇਨਾਈਜ਼ਰ ਸੁਪ੍ਰੀਟੈਂਡੈਂਟ ਪਰਮਿੰਦਰ ਸਿੰਘ ਸ਼ੇਖੂਪੁਰੀ ਨੇ ਧਾਰਮਿਕ ਪ੍ਰੀਖਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਕੂਲ ਸੰਸਥਾਵਾਂ ਦੇ ਪ੍ਰਿੰਸੀਪਲ/ਅਧਿਆਪਕ ਸਾਹਿਬਾਨ ਅਤੇ ਪ੍ਰਬੰਧਕ ਮੈਬਰਜ਼ ਸਾਹਿਬਾਨ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।
ਪਿਛਲੀ ਖ਼ਬਰ ਪੰਜਾਬ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ-ਚੌ. ਮੀਨਾ ਸੂੰਢ ਅਗਲੀ ਖ਼ਬਰ ਦੀਵਾਲੀ ਮੌਕੇ ਸ਼ਹਿਰ ਦੀ ਸੁੱਖ-ਸ਼ਾਂਤੀ ਲਈ ਬਾਰ ਰੂਮ ਵਿਚ ਕਰਵਾਇਆ ਬਾਲਾ ਜੀ ਦਾ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।