10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਨਵਾਂਸ਼ਹਿਰ ਵਿਖੇ ਵੱਖ-ਵੱਖ ਥਾਵਾਂ ’ਤੇ ਭਗਵਾਨ ਵਿਸ਼ਵਕਰਮਾ ਦਾ 67ਵਾਂ ਸਾਲਾਨਾ ਉਤਸਵ ਮਨਾਇਆ

ਨਵਾਂਸ਼ਹਿਰ, 9 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਵਿਸ਼ਵਕਰਮਾ ਦਸਤਾਰ ਰਾਮਗੜ੍ਹੀਆ ਸਭਾ ਰਜਿਸਟਰ ਨਵਾਂਸ਼ਹਿਰ ਵਲੋਂ ਭਗਵਾਨ ਵਿਸ਼ਵਕਰਮਾ ਦਾ 67ਵਾਂ ਸਾਲਾਨਾ ਉਤਸਵ ਵਿਸ਼ਵਕਰਮਾ ਮੰਦਰ ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਮਨਾਇਆ ਗਿਆ। ਸਵੇਰੇ ਹਵਨ ਪੰਡਤ ਸੁਭਾਸ਼ ਸ਼ਾਸਤਰੀ ਵਲੋਂ ਕਰਵਾਇਆ ਗਿਆ।

ਅਜੀਤ ਡੈਸਕ 10-11-2026
ਨਵਾਂਸ਼ਹਿਰ, 9 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਵਿਸ਼ਵਕਰਮਾ ਦਸਤਾਰ ਰਾਮਗੜ੍ਹੀਆ ਸਭਾ ਰਜਿਸਟਰ ਨਵਾਂਸ਼ਹਿਰ ਵਲੋਂ ਭਗਵਾਨ ਵਿਸ਼ਵਕਰਮਾ ਦਾ 67ਵਾਂ ਸਾਲਾਨਾ ਉਤਸਵ ਵਿਸ਼ਵਕਰਮਾ ਮੰਦਰ ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਮਨਾਇਆ ਗਿਆ। ਸਵੇਰੇ ਹਵਨ ਪੰਡਤ ਸੁਭਾਸ਼ ਸ਼ਾਸਤਰੀ ਵਲੋਂ ਕਰਵਾਇਆ ਗਿਆ। ਜਿਸ ਦੀ ਸੇਵਾ ਸ਼ਾਮ ਵੁੱਡ ਵਰਕਸ ਨਵਾਂਸ਼ਹਿਰ ਵਾਲੇ ਕੁਲਦੀਪ ਸਿੰਘ ਸੈਹਬੀ, ਲਖਵਿੰਦਰ ਸਿੰਘ ਸੈਹਬੀ ਨੇ ਕੀਤੀ ਅਤੇ ਅਰਦਾਸ ਸ਼ਾਮ ਲਾਲ ਮਾਨ ਨੇ ਕੀਤੀ। ਉਪਰੰਤ ਨਿਸ਼ਾਨ ਸਾਹਿਬ ਦੀ ਰਸਮ ਬਲਵੀਰ ਸਿੰਘ ਦੇਵਗਨ, ਗੁਰਦੀਪ ਸਿੰਘ ਦੇਵਗਨ ਵੱਲੋਂ ਨਿਭਾਈ ਗਈ। ਇਸ ਮੌਕੇ ਗੁਰਦੀਪ ਸਿੰਘ ਨਾਮਧਾਰੀ ਦੇ ਜਥੇ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਆਗੂ ਅਤੇ ਧਾਰਮਿਕ ਆਗੂ ਜਿਸ ਵਿੱਚ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ, ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਅਤੇ ਹੋਰ ਵੱਖ-ਵੱਖ ਧਾਰਮਿਕ ਸ਼ਖਸ਼ੀਅਤਾਂ ਦੇ ਆਗੂ ਹਾਜ਼ਰ ਸਨ। ਜਿਨ੍ਹਾਂ ਦਾ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਤੀਰਥ ਰਾਮ ਸੈਹਬੀ ਯੂ.ਐਸ.ਏ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਸਰਪ੍ਰਸਤ ਸੋਨ ਲਾਲ ਠੇਕੇਦਾਰ, ਚੇਅਰਮੈਨ ਸੇਵਾ ਸਿੰਘ ਬਾਹੜਾ, ਇੰਦਰਜੀਤ ਸਿੰਘ ਬਾਹੜਾ, ਪ੍ਰਧਾਨ ਜਸਵਿੰਦਰ ਕੁਮਾਰ ਚਾਨੀਆ, ਮੀਤ ਪ੍ਰਧਾਨ ਸੁਰਿੰਦਰ ਸਿੰਘ ਭੋਗਲ, ਸੁਰਿੰਦਰ ਸਿੰਘ ਸੈਹਬੀ, ਸਕੱਤਰ ਬਲਵੀਰ ਸਿੰਘ ਭੋਗਲ, ਖਜ਼ਾਨਚੀ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਬਾਬਾ ਵਿਸ਼ਵਕਰਮਾ ਦਾ ਸਾਲਾਨਾ ਸਮਾਗਮ ਮਨਾਇਆ ਅਗਲੀ ਖ਼ਬਰ ਸਰਕਾਰੀ ਆਈ.ਟੀ.ਆਈ. ਦੇ ਕੱਚੇ ਇੰਸਟ੍ਰਕਟਰਾਂ ਨੇ ਮਨਾਈ ਕਾਲੀ ਦੀਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।