24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਵਰਲਡ ਯੂਨੀਵਰਸਿਟੀ 'ਚ ਹਾਈਡ੍ਰੋਪੋਨਿਕਸ ਵਰਕਸ਼ਾਪ ਦਾ ਸਫਲ ਸੈਸ਼ਨ ਕਰਵਾਇਆ

ਵਰਲਡ ਯੂਨੀਵਰਸਿਟੀ 'ਚ ਹਾਈਡ੍ਰੋਪੋਨਿਕਸ ਵਰਕਸ਼ਾਪ ਦੌਰਾਨ ਮੁੱਖ ਰਿਸੋਰਸ ਪਰਸਨ ਡਾ. ਅਸ਼ੀਸ਼ ਆਰ. ਵਰਘਟ ਦਾ ਸਨਮਾਨ ਕਰਦੇ ਹੋਏ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਤੇ ਹੋਰ | ਅਜੀਤ ਤਸਵੀਰ <br/> 13-02-2026
ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਬਾਟਨੀ ਤੇ ਐਨਵਾਇਰਨਮੈਂਟਲ ਸਾਇੰਸ ਵਿਭਾਗ ਦੇ ਕੈਨੋਪੀ ਈਕੋ ਕਲੱਬ ਵਲੋਂ ਦੋ ਦਿਨਾਂ ਵਰਕਸ਼ਾਪ 'ਹਾਈਡ੍ਰੋਪੋਨਿਕਸ ਫ਼ਾਰ ਸਸਟੇਨਏਬਲ ਫੂਡ ਪ੍ਰੋਡਕਸ਼ਨ, ਏ ਗ੍ਰੀਨ ਟੈਕਨਾਲੋਜੀ ਫ਼ਾਰ ਦ ਫਿਊਚਰ' ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ | ਵਰਕਸ਼ਾਪ ਦਾ ਉਦੇਸ਼ ਹਾਈਡ੍ਰੋਪੋਨਿਕਸ ਬਾਰੇ ਜਾਗਰੂਕਤਾ ਵਧਾਉਣਾ ਅਤੇ ਵਿਹਾਰਕ ਗਿਆਨ ਪ੍ਰਦਾਨ ਕਰਨਾ ਸੀ, ਸੈਸ਼ਨ ਦੀ ਸ਼ੁਰੂਆਤ ਅਕਾਦਮਿਕ ਮਾਮਲਿਆਂ ਦੇ ਡੀਨ ਤੇ ਬਾਟਨੀ ਅਤੇ ਐਨਵਾਇਰਨਮੈਂਟਲ ਸਾਇੰਸ ਵਿਭਾਗ ਦੇ ਮੁਖੀ ਡਾ. ਸੁਖਵਿੰਦਰ ਸਿੰਘ ਬਿਲਿੰਗ ਵਲੋਂ ਸਵਾਗਤੀ ਭਾਸ਼ਣ ਨਾਲ ਹੋਈ | ਉਨ੍ਹਾਂ ਹਾਈਡ੍ਰੋਪੋਨਿਕਸ ਨੂੰ ਪਰੰਪ੍ਰਾਗਤ ਮਿੱਟੀ-ਆਧਾਰਿਤ ਖੇਤੀ ਦੇ ਮੁਕਾਬਲੇ ਇਕ ਵਾਤਾਵਰਨ-ਅਨੁਕੂਲ ਅਤੇ ਪਾਣੀ-ਬਚਾਉਣ ਵਾਲੀ ਵਿਕਲਪ ਵਜੋਂ ਪੇਸ਼ ਕੀਤਾ | ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਯੂਨੀਵਰਸਿਟੀ ਦੀ ਵਾਤਾਵਰਨ ਸਿੱਖਿਆ ਅਤੇ ਹਰਿਆਲੀ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਪ੍ਰਤੀ ਮਜ਼ਬੂਤ ਵਚਨਬੱਧਤਾ ਨੂੰ ਦੁਹਰਾਇਆ | ਉਨ੍ਹਾਂ ਵਿਦਿਆਰਥੀਆਂ, ਖੋਜੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਸਸਟੇਨਏਬਲ ਵਿਕਾਸ ਨੂੰ ਅੱਗੇ ਵਧਾਉਣ ਲਈ ਨਵੀਨਤਾਕਾਰੀ ਉਗਾਉਣ ਵਾਲੀਆਂ ਵਿਧੀਆਂ ਵਿਚ ਸਰਗਰਮ ਹਿੱਸਾ ਲੈਣ ਦੀ ਅਪੀਲ ਕੀਤੀ | ਮੁੱਖ ਰਿਸੋਰਸ ਪਰਸਨ ਡਾ. ਅਸ਼ੀਸ਼ ਆਰ. ਵਰਘਟ, ਪਿ੍ੰਸੀਪਲ ਸਾਇੰਟਿਸਟ ਸੀ.ਐਸ.ਆਈ.ਆਰ ਇੰਸਟੀਚਿਊਟ ਆਫ਼ ਹਿਮਾਲੀਅਨ ਬਾਇਓਰਿਸੋਰਸ ਟੈਕਨਾਲੋਜੀ ਪਾਲਮਪੁਰ ਹਿਮਾਚਲ ਪ੍ਰਦੇਸ਼ ਨੇ ਦੋ ਵਿਸਤਿ੍ਤ ਟੈਕਨੀਕਲ ਸੈਸ਼ਨ ਦਿੱਤੇ | ਉਨ੍ਹਾਂ ਹਾਈਡ੍ਰੋਪੋਨਿਕਸ ਦੇ ਮੁੱਢਲੇ ਸਿਧਾਂਤਾਂ, ਵੱਖ-ਵੱਖ ਸਿਸਟਮ ਡਿਜ਼ਾਈਨਾਂ (ਜਿਵੇਂ ਨਿਊਟ੍ਰੀਐਂਟ ਫ਼ਿਲਮ ਤਕਨੀਕ, ਡੀਪ ਵਾਟਰ ਕਲਚਰ ਆਦਿ), ਨਿਊਟ੍ਰੀਐਂਟ ਸੋਲਿਊਸ਼ਨ ਮੈਨੇਜਮੈਂਟ ਅਤੇ ਮਿੱਟੀ-ਰਹਿਤ ਉਗਾਉਣ ਦੇ ਬਹੁਮੁਖੀ ਲਾਭਾਂ ਬਾਰੇ ਵਿਸਥਾਰ ਨਾਲ ਦੱਸਿਆ | ਸਮਾਗਮ ਵਿਚ ਰਜਿਸਟਰਾਰ ਪ੍ਰੋ. ਤੇਜਬੀਰ ਸਿੰਘ, ਡੀਨ ਐਜੂਕੇਸ਼ਨ ਡਾ. ਹਰਨੀਤ ਕੌਰ ਬਿਲਿੰਗ, ਵੱਖ-ਵੱਖ ਵਿਭਾਗਾਂ ਦੇ ਮੁਖੀ, ਸਬੰਧਿਤ ਵਿਭਾਗਾਂ ਦੇ ਫੈਕਲਟੀ ਮੈਂਬਰ, ਵਰਕਸ਼ਾਪ ਕਨਵੀਨਰ ਤੇ ਵਿਭਾਗ ਇੰਚਾਰਜ ਡਾ. ਨਵਦੀਪ ਕੌਰ, ਕੋਆਰਡੀਨੇਟਰ ਡਾ. ਗੁਰਦਰਸ਼ਨ ਸਿੰਘ, ਆਰਗੇਨਾਈਜ਼ਿੰਗ ਕਮੇਟੀ ਦੇ ਮੈਂਬਰ ਸ਼ਵੇਤਾ, ਡਾ. ਨਿਸ਼ਾ ਸ਼ਰਮਾ, ਡਾ. ਸਰੋਜ ਕੁਮਾਰ, ਡਾ.
ਪਿਛਲੀ ਖ਼ਬਰ ਟਰੇਡ ਯੂਨੀਅਨ ਦੇ ਸੱਦੇ 'ਤੇ ਡਵੀਜ਼ਨ ਸਰਹਿੰਦ ਦੇ ਮੁਲਾਜ਼ਮਾਂ ਵਲੋਂ ਬਿਜਲੀ ਦਫ਼ਤਰ ਦੇ ਮੁੱਖ ਗੇਟ 'ਤੇ ਰੋਸ ਰੈਲੀ ਅਗਲੀ ਖ਼ਬਰ ਐੱਨ.ਆਰ.ਐੱਮ.ਯੂ ਸਰਹਿੰਦ ਸ਼ਾਖਾ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।