ਖਮਾਣੋਂ, 18 ਫਰਵਰੀ (ਜੋਗਿੰਦਰ ਪਾਲ)-ਪ੍ਰੋਗ੍ਰੈਸਿਵ ਲਾਈਵਸਟਾਕ ਫਾਰਮਰਜ਼ ਐਸੋਸੀਏਸ਼ਨ ਵਲੋਂ ਪਹਿਲਾ ਇੰਟਰਨੈਸ਼ਨਲ ਡੇਅਰੀ ਅਤੇ ਐਗਰੀ ਐਕਸਪੋ ਪਸ਼ੂ ਧਨ ਮੇਲਾ 5, 6 ਅਤੇ 7 ਮਾਰਚ ਨੂੰ ਨਵੀਂ ਦਾਣਾ ਮੰਡੀ, ਚਾਵਾ ਰੋਡ ਸਮਰਾਲਾ ਵਿਖੇ ਕਰਵਾਇਆ ਜਾ ਰਿਹਾ ਹੈ | ਅਲਾਸਕਾ ਰਿਜ਼ਾਰਟ ਪੋਹਲੋਮਾਜਰਾ (ਖਮਾਣੋਂ) ਵਿਖੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸਰਪ੍ਰਸਤ ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਪਸ਼ੂ ਧਨ ਮੇਲੇ ਵਿਚ ਗਾਵਾਂ ਅਤੇ ਮੱਝਾਂ ਦੇ ਦੁੱਧ ਚੁਆਈ ਅਤੇ ਨਸਲ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ | ਉਨ੍ਹਾਂ ਸਮੂਹ ਪਸ਼ੂ ਪਾਲਕਾਂ ਨੂੰ ਇਸ ਮੌਕੇ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਵੀ ਹਾਜ਼ਰ ਸਨ |