15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਅੱਜ ਬੰਦ ਰਹੇਗੀ ਬਿਜਲੀ ਸਪਲਾਈ

ਅਜੀਤ ਡੈਸਕ 19-02-2026
ਬਸੀ ਪਠਾਣਾਂ, 18 ਫਰਵਰੀ (ਐਚ.ਐਸ. ਗੌਤਮ)-ਸਹਿਰੀ ਬਸੀ ਪਠਾਣਾਂ ਦੇ ਉਪ ਮੰਡਲ ਅਫ਼ਸਰ ਇੰਜੀ: ਗੁਰਤੇਜ ਸਿੰਘ ਨੇ ਦੱਸਿਆ ਕਿ 19 ਫਰਵਰੀ ਦਿਨ ਵੀਰਵਾਰ ਨੂੰ 220 ਕੇ ਵੀ ਸਬ ਸਟੇਸ਼ਨ ਬਸੀ ਪਠਾਣਾਂ ਤੋਂ ਚੱਲਦੇ 11 ਕੇ.ਵੀ. ਸ਼ਹਿਰੀ ਬਸੀ ਫੀਡਰ ਕੈਟਾਗਰੀ-1 ਨੂੰ ਲਾਈਨਾਂ ਦੇ ਰੱਖ ਰਖਾਅ ਦੇ ਕੰਮਾਂ ਲਈ, 11 ਕੇ ਵੀ ਜੀ.ਓ. ਸਵਿੱਚਾਂ ਦੀ ਮੈਟੀਨੈਂਸ ਅਤੇ 11 ਕੇ. ਵੀ ਲਾਈਨਾਂ ਨਾਲ ਲੱਗਦੀਆਂ ਰੁੱਖਾ ਦੀਆਂ ਟਾਹਣੀਆਂ ਦੀ ਕਟਾਈ ਕੀਤੀ ਜਾਣੀ ਹੈ | ਜਿਸ ਕਾਰਨ ਡੀ.ਐਸ.ਪੀ ਦਫ਼ਤਰ, ਜੇਲ੍ਹ ਰੋਡ, ਗੋਪਾਲਾ ਰਾਈਸ ਮਿੱਲ, ਕਿਲ੍ਹਾ ਮੁਹੱਲਾ, ਮੇਨ ਬਾਜ਼ਾਰ, ਨਾਮਦੇਵ ਰੋਡ, ਗਿਲਜੀਆ ਮੁਹੱਲਾ, ਵੱਡੀ ਵਾਲਮਿਕੀ ਬਸਤੀ, ਪੁਰਾ ਮੁਹੱਲਾ, ਵੱਡਾ ਵਿਹੜਾ, ਪਟਵਾਰ ਖਾਨਾ, ਖ਼ਾਲਸਾ ਚੌਕ, ਨਿੰਮ ਵਾਲਾ ਚੌਕ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ | ਇਸ ਤੋਂ ਇਲਾਵਾ 11 ਕੇ.ਵੀ. ਆਈ.ਟੀ.ਆਈ. ਫੀਡਰ ਕੈਟਾਗਰੀ-1 ਦੁਪਹਿਰ 2 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗਾ | ਜਿਸ ਨਾਲ ਬਾਈ ਪਾਸ ਇੰਡਸਟਰੀ ਏਰੀਆ, ਰੇਲਵੇ ਕਾਲੋਨੀ, ਬੱਸ ਸਟੈਂਡ ਏਰੀਆ, ਖਰੜ ਰੋਡ ਆਦਿ ਇਲਾਕੇ ਪ੍ਰਭਾਵਿਤ ਹੋਣਗੇ |
ਪਿਛਲੀ ਖ਼ਬਰ ਮਾਤਾ ਅਮਰਜੀਤ ਕੌਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 'ਚ ਵੱਡੀ ਗਿਣਤੀ ਸੰਗਤਾਂ ਹੋਈਆਂ ਸ਼ਾਮਿਲ ਅਗਲੀ ਖ਼ਬਰ ਪਹਿਲਾ ਇੰਟਰਨੈਸ਼ਨਲ ਡੇਅਰੀ ਤੇ ਐਗਰੀ ਐਕਸਪੋ ਪਸ਼ੂ ਧਨ ਮੇਲਾ 5, 6, 7 ਮਾਰਚ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।