25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਨਵ-ਵਿਆਹੇ ਜੋੜੇ ਨੇ ਆਪਣੇ ਵਿਆਹ ਮੌਕੇ ਲਗਾਈ ਕਿਤਾਬਾਂ ਦੀ ਪ੍ਰਦਰਸ਼ਨੀ

ਅਜੀਤ ਡੈਸਕ 28-02-2026
ਖਮਾਣੋਂ, 27 ਫਰਵਰੀ (ਜੋਗਿੰਦਰ ਪਾਲ)-ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਫਰੌਰ ਵਿਖੇ ਸੇਵਾਵਾਂ ਨਿਭਾ ਰਹੇ ਅਧਿਆਪਕ ਸੁਖਮਿੰਦਰ ਸਿੰਘ ਵਾਸੀ ਪਿੰਡ ਫਰੌਰ ਵਲੋਂ ਆਪਣੇ ਸਪੁੱਤਰ ਸਰਬਜੀਤ ਸਿੰਘ ਮੀਲੂ ਦੀ ਸ਼ਾਦੀ ਵਿਚ ਕਿਤਾਬਾਂ ਦੀ ਪ੍ਰਦਰਸ਼ਨੀ ਲਗਾ ਕੇ ਚਾਨਣ ਬਿਖੇਰਨ ਵਾਲੀ ਇਕ ਨਵੀਂ ਪਹਿਲ ਕੀਤੀ | ਵਿਆਹਾਂ ਵਿਚ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਉਣਾ ਇਕ ਨਵੀਂ ਅਤੇ ਸਕਾਰਾਤਮਿਕ ਪਿਰਤ ਬਣ ਰਹੀ ਹੈ, ਜਿਸ ਵਿਚ ਸੱਭਿਆਚਾਰਕ ਤੇ ਸਾਹਿਤਿਕ ਕਿਤਾਬਾਂ ਦੇ ਸਟਾਲ ਲਗਾ ਕੇ ਮਹਿਮਾਨਾਂ ਨੂੰ ਕਿਤਾਬਾਂ ਨਾਲ ਜੋੜ ਕੇ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ | ਇਹ ਪਹਿਲ ਵਿਆਹ ਵਾਲੇ ਜੋੜਿਆਂ ਦੁਆਰਾ ਕਿਤਾਬਾਂ ਨੂੰ ਤੋਹਫ਼ੇ ਵਜੋਂ ਦੇਣ ਦੇ ਰੁਝਾਨ ਨੂੰ ਵਧਾ ਰਹੀ ਹੈ, ਜੋ ਗਿਆਨ ਅਤੇ ਪੰਜਾਬੀ ਵਿਰਸੇ ਨੂੰ ਉਤਸ਼ਾਹਿਤ ਕਰਦੀ ਹੈ | ਇਸ ਪਹਿਲ ਦੀ ਇਲਾਕੇ ਦੀ ਧਾਰਮਿਕ ਸ਼ਖ਼ਸੀਅਤ ਬਾਬਾ ਸਰਬਜੀਤ ਸਿੰਘ ਭੱਲਾ ਬਾਨੀ ਗੁਰੂ ਅਮਰਦਾਸ ਪਬਲਿਕ ਸਕੂਲ ਫਰੌਰ, ਭਰਪੂਰ ਸਿੰਘ ਗਹਿਲੇਵਾਲ ਅਤੇ ਜਾਗਰਿਸ਼ੀ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ | ਵਿਆਹ ਸਮਾਗਮ ਵਿਚ ਪਹੁੰਚੇ ਰਿਸ਼ਤੇਦਾਰਾਂ, ਮਹਿਮਾਨਾਂ ਅਤੇ ਹੋਰ ਸ਼ਖ਼ਸੀਅਤਾਂ ਨੇ ਪਰਿਵਾਰ ਦੇ ਇਸ ਉੱਦਮ ਦੀ ਭਰਪੂਰ ਪ੍ਰਸ਼ੰਸਾ ਕੀਤੀ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਿਚ ਧੜੇਬੰਦੀ ਲਈ ਕੋਈ ਥਾਂ ਨਹੀਂ-ਗਿਆਨੀ ਹਰਪ੍ਰੀਤ ਸਿੰਘ ਅਗਲੀ ਖ਼ਬਰ 35 ਪੇਟੀਆਂ ਸ਼ਰਾਬ ਬਰਾਮਦਗੀ ਮਾਮਲੇ 'ਚ ਅਦਾਲਤ ਨੇ ਇਕ ਨੂੰ ਸੁਣਾਈ ਕੈਦ ਤੇ ਜੁਰਮਾਨੇ ਦੀ ਸਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।