26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਰਕਾਰੀ ਐਲੀਮੈਂਟਰੀ ਸਕੂਲ ਅਮਰਗੜ੍ਹ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ

ਐਲੀਮੈਂਟਰੀ ਸਕੂਲ ਅਮਰਗੜ੍ਹ ਦੇ ਸਾਲਾਨਾ ਨਤੀਜੇ ਐਲਾਨੇ ਜਾਣ ਮੌਕੇ ਵਿਦਿਆਰਥੀਆਂ ਨੂੰ ਇਨਾਮ ਵੰਡਦੇ ਹਰਜੀਤ ਕੌਰ ਕਲੇਰ ਸਰਪੰਚ ਅਮਰਗੜ੍ਹ ਅਤੇ ਲਖਵੀਰ ਸਿੰਘ ਨੰਬਰਦਾਰ ਸਕੂਲ ਸਟਾਫ਼ ਸਮੇਤ ਦਿਖਾਈ ਦਿੰਦੇ ਹੋਏ | ਅਜੀਤ ਤਸਵੀਰ <br/> 29-03-2026
ਖਮਾਣੋਂ, 28 ਮਾਰਚ (ਮਨਮੋਹਣ ਸਿੰਘ ਕਲੇਰ)-ਅਧਿਆਪਕ ਮਾਪੇ ਮਿਲਣੀ ਪ੍ਰੋਗਰਾਮ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ ਅਮਰਗੜ੍ਹ ਬਲਾਕ ਖਮਾਣੋਂ ਦਾ ਐਲਾਨਿਆ ਗਿਆ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਐਲਾਨੇ ਨਤੀਜੇ 'ਚ ਸਕੂਲ ਦੇ ਸਾਰੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ | ਇਸ ਮੌਕੇ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਲੈ ਕੇ ਉਨ੍ਹਾਂ ਨੂੰ ਇਨਾਮ ਵੀ ਦਿੱਤੇ ਗਏ, ਜਿਸ ਦੇ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਹਰਜੀਤ ਕੌਰ ਕਲੇਰ ਸਰਪੰਚ ਪਿੰਡ ਅਮਰਗੜ੍ਹ ਅਤੇ ਲਖਵੀਰ ਸਿੰਘ ਨੰਬਰਦਾਰ ਸਾਬਕਾ ਸਰਪੰਚ ਵਲੋਂ ਤਕਸੀਮ ਕੀਤੇ ਗਏ | ਉਨ੍ਹਾਂ ਇਸ ਮੌਕੇ ਕਾਮਯਾਬ ਹੋਣ ਵਾਲੇ ਸਾਰੇ ਹੀ ਵਿਦਿਆਰਥੀਆਂ ਨੂੰ ਵਧਾਈ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਹੋਰ ਮਨ ਲਗਾ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਅਧਿਆਪਕਾ ਅਮਨਦੀਪ ਕੌਰ, ਕਮਲਜੀਤ ਕੌਰ ਤੋਂ ਬਿਨਾਂ ਬਲਵਿੰਦਰ ਕੌਰ ਤੋਂ ਆਂਗਣਵਾੜੀ ਵਰਕਰ ਅਤੇ ਜਸਵੀਰ ਕੌਰ ਹੈਲਪਰ ਮੌਜੂਦ ਰਹੀਆਂ |
ਪਿਛਲੀ ਖ਼ਬਰ ਮੰਡੀ ਗੋਬਿੰਦਗੜ੍ਹ ਦੀ ਲੀਡਰਸ਼ਿਪ ਵਲੋਂ ਜੋਗਿੰਦਰ ਮੈਣੀ ਦਾ ਸੂਬਾ ਮੀਤ ਪ੍ਰਧਾਨ ਬਣਨ 'ਤੇ ਸਨਮਾਨ ਅਗਲੀ ਖ਼ਬਰ ਵਿਧਾਇਕ ਰੰਧਾਵਾ ਵਲੋਂ ਰਾਮਗੜ੍ਹ ਭੁੱਡਾ ਤੇ ਸਨੌਲੀ ਵਿਖੇ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।