26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮੰਡੀ ਗੋਬਿੰਦਗੜ੍ਹ ਦੀ ਲੀਡਰਸ਼ਿਪ ਵਲੋਂ ਜੋਗਿੰਦਰ ਮੈਣੀ ਦਾ ਸੂਬਾ ਮੀਤ ਪ੍ਰਧਾਨ ਬਣਨ 'ਤੇ ਸਨਮਾਨ

ਅਜੀਤ ਡੈਸਕ 29-03-2026
ਮੰਡੀ ਗੋਬਿੰਦਗੜ੍ਹ, 28 ਮਾਰਚ (ਇਕਬਾਲਦੀਪ ਸੰਧੂ)-'ਆਪ' ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਝੂਠੇ ਵਾਅਦਿਆਂ ਤੋਂ ਦੁਖੀ ਪੰਜਾਬ ਦੇ ਲੋਕ 2027 ਵਿਚ ਸੂਬੇ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ ਨੇ ਅੱਜ ਯੂਥ ਆਗੂ ਹਰਪਿੰਦਰ ਸਿੰਘ ਭੂਰਾ, ਸਿਮਰਨਜੀਤ ਸਿੰਘ ਡਿਪਟੀ ਧਾਲੀਵਾਲ ਤੇ ਅੰਮਿ੍ਤਪਾਲ ਸਿੰਘ ਹੈਪੀ ਵਲੋਂ ਉਨ੍ਹਾਂ ਦੇ ਸਨਮਾਨ ਵਿਚ ਰੱਖੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਮੈਣੀ ਨੇ ਕਿਹਾ ਕਿ ਅੱਜ ਜੇਕਰ ਪੰਜਾਬ ਅੰਦਰ ਕਾਨੂੰਨ ਵਿਵਸਥਾ 'ਤੇ ਗੱਲ ਕੀਤੀ ਜਾਵੇ ਤਾਂ ਇਸ ਪੱਖੋਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਸਥਿਤੀ ਬਹੁਤ ਹੀ ਨਾਜ਼ੁਕ ਦੌਰ ਵਿਚੋਂ ਲੰਘ ਰਹੀ ਹੈ, ਕਿਉਂਕਿ ਹਰ ਰੋਜ਼ ਲੁੱਟਾਂ ਖੋਹਾਂ, ਗੋਲੀਆਂ ਮਾਰਨੀਆਂ, ਫਿਰੋਤੀਆਂ ਮੰਗਣੀਆਂ ਆਮ ਗੱਲ ਹੋ ਚੁੱਕੀ ਹੈ | ਪੰਜਾਬ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਮੈਣੀ ਨੇ ਕਿਹਾ ਕਿ 'ਆਪ' ਸਰਕਾਰ ਦੇ ਨੁਮਾਇੰਦੇ ਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਇਹ ਸਾਰਾ ਵਰਤਾਰਾ ਦੇਖ ਰਿਹਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ ਤੇ ਬੁਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ ਕਿਉਂਕਿ ਚੋਣਾਂ ਤੋਂ ਪਹਿਲਾਂ ਜੋ ਵੱਡੇ-ਵੱਡੇ ਵਾਅਦੇ ਕਰਕੇ ਇਨ੍ਹਾਂ ਨੇ ਪੰਜਾਬੀਆਂ ਨੂੰ ਵੋਟਾਂ ਰਾਹੀਂ ਲੁੱਟਿਆ ਹੈ | ਹੁਣ ਸੂਬੇ ਦੇ ਲੋਕ ਇਨ੍ਹਾਂ ਨੂੰ 2027 ਵਿਚ ਸਬਕ ਸਿਖਾਉਣ ਲਈ ਤਤਪਰ ਹਨ | ਮੈਣੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ 'ਤੇ ਸੀਨੀਅਰ ਆਗੂ ਭਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬੀ.ਸੀ ਵਿੰਗ, ਕੌਂਸਲਰ ਸੋਮਨਾਥ ਸਿੰਘ ਅਜਨਾਲੀ, ਰਾਮ ਸਿੰਘ, ਬਹਾਦਰ ਸਿੰਘ ਹੈਬਤਪੁਰ, ਸੁਖਵਿੰਦਰ ਸਿੰਘ ਬੰਟੀ, ਮੁਹੰਮਦ ਅਲੀ, ਨਿਰਮਲ ਸਿੰਘ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ ਵਿਰਦੀ, ਰਾਜਵਿੰਦਰ ਸਿੰਘ, ਰੋਹਿਤ ਕੁਮਾਰ ਰੌਕੀ, ਇਕਬਾਲ ਸਿੰਘ ਧੀਮਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਤੇ ਆਗੂ ਮੌਜੂਦ ਸਨ |
ਪਿਛਲੀ ਖ਼ਬਰ ਲਾਲਾ ਲਾਜਪਤ ਰਾਏ ਸੀਨੀ.ਸੈਕੰ. ਸਕੂਲ ਬਸੀ ਪਠਾਣਾਂ ਦਾ ਸਾਲਾਨਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਅਮਰਗੜ੍ਹ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।