23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਯੂਨੀਵਰਸਿਟੀ ਕਾਲਜ ਘਨੌਰ 'ਚ ਨਵ-ਨਿਯੁਕਤ ਆਈ.ਏ.ਐਸ. ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਦਿੱਤੇ ਸਫਲਤਾ ਦੇ ਗੁਰ

ਅਜੀਤ ਡੈਸਕ 29-04-2026
ਘਨੌਰ, 28 ਅਪ੍ਰੈਲ (ਸਰਦਾਰਾ ਸਿੰਘ ਲਾਛੜੂ)-ਯੂਨੀਵਰਸਿਟੀ ਕਾਲਜ, ਘਨੌਰ ਵਿਖੇ ਅੱਜ ਕਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਵਲੋਂ ਕਾਲਜ ਪਿ੍ੰਸੀਪਲ ਡਾ. ਲਖਵੀਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਇੰਟਰਐਕਸ਼ਨ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਇਸ ਸਾਲ ਯੂ.ਪੀ.ਐਸ.ਸੀ. ਪ੍ਰੀਖਿਆ ਪਾਸ ਕਰਕੇ ਪਟਿਆਲਾ ਜ਼ਿਲ੍ਹੇ ਤੋਂ ਆਈ.ਏ.ਐਸ. ਲਈ ਚੁਣੀਆਂ ਗਈਆਂ ਦੋ ਨੌਜਵਾਨ ਅਧਿਕਾਰੀ ਸਿਮਰਨਦੀਪ ਕੌਰ ਅਤੇ ਰਸਨੀਤ ਕੌਰ ਨੇ ਵਿਦਿਆਰਥੀਆਂ ਨਾਲ ਰੂ-ਬ-ਰੂ ਹੋ ਕੇ ਆਪਣੇ ਤਜਰਬੇ ਸਾਂਝੇ ਕੀਤੇ | ਕਾਲਜ ਪਿ੍ੰਸੀਪਲ ਡਾ. ਲਖਵੀਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਲਈ ਇਨ੍ਹਾਂ ਨੌਜਵਾਨ ਆਈ.ਏ.ਐਸ. ਅਧਿਕਾਰੀਆਂ ਤੋਂ ਸੇਧ ਤੇ ਪ੍ਰੇਰਨਾ ਲੈਣ ਦਾ ਇਹ ਸੁਨਹਿਰੀ ਮੌਕਾ ਹੈ | ਮਿਸ ਸਿਮਰਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਐਮ.ਏ. ਖਾਲਸਾ ਕਾਲਜ, ਪਟਿਆਲਾ ਤੋਂ ਪੜ੍ਹਾਈ ਕੀਤੀ ਤੇ ਪੜ੍ਹਾਈ ਦੌਰਾਨ ਹੀ ਆਪਣੇ ਪਿੰਡ ਬਿਰੜਵਾਲ (ਨਾਭਾ) ਵਿਖੇ ਰਹਿ ਕੇ ਆਈ.ਏ.ਐਸ. ਦੀ ਤਿਆਰੀ ਸ਼ੁਰੂ ਕੀਤੀ | ਉਨ੍ਹਾਂ ਸਟੱਡੀ ਮੈਟੀਰੀਅਲ, ਟਾਈਮ ਮੈਨੇਜਮੈਂਟ ਤੇ ਤਿਆਰੀ ਦੇ ਹੋਰ ਅਹਿਮ ਨੁਕਤਿਆਂ 'ਤੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਲਗਨ, ਸਖ਼ਤ ਮਿਹਨਤ ਤੇ ਸਕਾਰਾਤਮਕ ਸੋਚ ਨਾਲ ਹਰ ਕੋਈ ਇਹ ਪ੍ਰੀਖਿਆ ਪਾਸ ਕਰ ਸਕਦਾ ਹੈ | ਮਿਸ ਰਸਨੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਗ੍ਰੈਜੂਏਸ਼ਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕੀਤੀ ਤੇ ਆਨਲਾਈਨ ਸਰੋਤਾਂ, ਕਿਤਾਬਾਂ, ਜਰਨਲਾਂ ਤੇ ਅਖ਼ਬਾਰਾਂ ਦੀ ਮਦਦ ਨਾਲ ਸਫਲਤਾ ਹਾਸਲ ਕੀਤੀ | ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਇਰਾਦਾ ਦਿ੍ੜ੍ਹ ਹੋਵੇ ਤਾਂ ਮਹਿੰਗੇ ਕੋਚਿੰਗ ਸੈਂਟਰਾਂ ਤੋਂ ਬਿਨਾਂ ਵੀ ਯੂ.ਪੀ.ਐਸ.ਸੀ. 'ਚ ਵਧੀਆ ਰੈਂਕ ਲਿਆ ਜਾ ਸਕਦਾ ਹੈ | ਵਿਦਿਆਰਥੀਆਂ ਨੇ ਦੋਵੇਂ ਅਧਿਕਾਰੀਆਂ ਤੋਂ ਸਵਾਲ ਪੁੱਛ ਕੇ ਪ੍ਰੀਖਿਆ ਦੀ ਤਿਆਰੀ ਸੰਬੰਧੀ ਡੂੰਘੀ ਜਾਣਕਾਰੀ ਹਾਸਲ ਕੀਤੀ | ਸਟੇਜ ਸੰਚਾਲਨ ਕਰੀਅਰ ਗਾਈਡੈਂਸ ਸੈੱਲ ਦੀ ਕੋਆਰਡੀਨੇਟਰ ਡਾ. ਗੁਰਲੀਨ ਆਹਲੂਵਾਲੀਆ ਨੇ ਬਾਖੂਬੀ ਨਿਭਾਇਆ | ਅੰਤ 'ਚ ਡਾ. ਰੋਹਿਤ ਕੁਮਾਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕੋ-ਕੋਆਰਡੀਨੇਟਰ ਗੁਰਤੇਜ ਸਿੰਘ, ਅਸਿਸ. ਪ੍ਰੋ. ਆਦਰਸ਼ਪਾਲ, ਅਸਿਸ. ਪ੍ਰੋ. ਵਰਿੰਦਰ ਸਿੰਘ, ਡਾ. ਤਰਨਜੀਤ ਕੌਰ, ਮੈਡਮ ਪੁਨੀਤ ਕੌਰ, ਅਸਿਸ. ਪ੍ਰੋ. ਕਵਰਜੀਤ ਸਿੰਘ, ਮਨਜੀਤ ਕੌਰ, ਡਾ. ਉਸ਼ਾ ਰਾਣੀ, ਮੈਡਮ ਜੈਮਨੀ, ਡਾ. ਸੰਜੀਵ ਕੁਮਾਰ, ਡਾ. ਅਰਵਿੰਦਰ ਸਿੰਘ ਸਮੇਤ ਸਮੁੱਚਾ ਸਟਾਫ ਹਾਜ਼ਰ ਸੀ |
ਪਿਛਲੀ ਖ਼ਬਰ ਦੁਗਾਲ ਪਿੰਡ ਦੀ ਗਊਸ਼ਾਲਾ ਦੇ ਸ਼ੈੱਡ 'ਚ ਲੱਗੀ ਅੱਗ ਨਾਲ ਹਜ਼ਾਰਾਂ ਟਨ ਤੂੜੀ ਸੜੀ ਅਗਲੀ ਖ਼ਬਰ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣਾ ਬਹੁਤ ਜ਼ਰੂਰੀ-ਡਾ. ਜਗਦੀਪ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।