08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਤੇਸਬਰੀ ਪੀ. ਮਿਸ਼ਰਾ ਨੇ ਬਸੀ ਪਠਾਣਾਂ ਅਨਾਜ ਮੰਡੀ ਦਾ ਦੌਰਾ ਕਰ ਕੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ <br/>

ਮਤੇਸਬਰੀ ਪੀ. ਮਿਸ਼ਰਾ ਬਸੀ ਪਠਾਣਾਂ ਅਨਾਜ ਮੰਡੀ ਦਾ ਦੌਰਾ ਕਰਨ ਸਮੇਂ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ | ਅਜੀਤ ਤਸਵੀਰ <br/> 02-05-2026
ਬਸੀ ਪਠਾਣਾਂ, 1 ਮਈ (ਐਚ.ਐਸ.ਗੌਤਮ)-ਫ਼ੂਡ ਵਿਭਾਗ ਗੌਰਮਿੰਟ ਆਫ਼ ਇੰਡੀਆ ਦੇ ਡਾਇਰੈਕਟਰ ਸਟੋਰੇਜ ਮਤੇਸਬਰੀ ਪੀ. ਮਿਸ਼ਰਾ ਨੇ ਬਸੀ ਪਠਾਣਾਂ ਅਨਾਜ ਮੰਡੀ ਦਾ ਦੌਰਾ ਕਰਕੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਨਾਜ ਮੰਡੀ 'ਚ ਸਭ ਤੋਂ ਵੱਡੀ ਸਮੱਸਿਆ ਲਿਫ਼ਟਿੰਗ ਨਾ ਹੋਣ 'ਤੇ ਸਾਰੀਆਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ¢ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਲਿਫ਼ਟਿੰਗ ਦੀ ਦੇਰੀ ਦਾ ਮੁੱਖ ਕਾਰਨ ਬਸੀ ਪਠਾਣਾਂ ਮੰਡੀ ਨੂੰ ਰੇਲ ਦੀਆਂ ਸ਼ਪੈਸ਼ਲਾਂ ਘੱਟ ਮਿਲਦੀਆਂ ਹਨ ਅਤੇ ਸਟੋਰੇਜ ਲਈ ਗੁਦਾਮਾਂ ਦੀ ਵੀ ਘਾਟ ਹੈ¢ ਇਸ ਮੌਕੇ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪੈੱ੍ਰਸ ਸਕੱਤਰ ਰਾਜੇਸ਼ ਸਿੰਗਲਾ ਨੇ ਉਨ੍ਹਾਂ ਤੋਂ ਮੰਗ ਕੀਤੀ ਕਿ ਬਸੀ ਪਠਾਣਾਂ ਮੰਡੀ 'ਚ ਲਿਫ਼ਟਿੰਗ ਜਲਦ ਕਰਵਾਈ ਜਾਵੇ, ਕਿਉਂਕਿ ਕਣਕ ਦੀਆਂ ਬੌਰੀਆ ਖੁੱਲ੍ਹੇ ਅਸਮਾਨ ਹੇਠ ਪਈਆਂ ਹਨ¢ ਤਾਪਮਾਨ ਵੱਧਣ ਕਾਰਨ ਬੌਰੀਆ ਦਾ ਵਜ਼ਨ ਵੀ ਘੱਟ ਸਕਦਾ ਹੈ ਅਤੇ ਨਿੱਚਲੀਆਂ ਬੌਰੀਆ ਖ਼ਰਾਬ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ¢ ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ ਅਤੇ ਪ੍ਰਵਾਸੀ ਮਜ਼ਦੂਰ ਵੀ ਲਿਫ਼ਟਿੰਗ ਨਾ ਹੋਣ ਕਾਰਨ ਮੰਡੀਆਂ ਵਿਚ ਬੈਠੇ ਹਨ¢ ਉਨ੍ਹਾਂ ਦਾ ਬਿਨਾਂ ਕੰਮ ਤੋਂ ਰੋਜ਼ਾਨਾ ਹੀ ਖਾਣ-ਪੀਣ ਦਾ ਖਰਚਾ ਵੀ ਹੋ ਰਿਹਾ ਹੈ¢ ਇਸ ਮੌਕੇ ਨਰਿੰਦਰਪਾਲ ਕੌਰ ਡੀ.ਐਫ਼.ਐਸ.ਓ. ਪਨਗ੍ਰੇਨ, ਯਾਦਵਿੰਦਰ ਸਿੰਘ ਇੰਸਪੈਕਟਰ ਪਨਗ੍ਰੇਨ, ਬਲਦੇਵ ਸਿੰਘ ਦਮਹੇੜੀ, ਗੁਰਦੀਪ ਸਿੰਘ ਢੀਂਡਸਾ, ਸੁਖਵਿੰਦਰ ਸਿੰਘ, ਅਜੀਤ ਪ੍ਰਭਾਕਰ ਤੇ ਰਣਜੀਤ ਸਿੰਘ ਐਫ.ਸੀ.ਆਈ, ਵਰੁਣ ਸ਼ਰਮਾ ਮੈਨੇਜਰ ਵੇਅਰ ਹਾਊਸ, ਨੇਹਾ ਇੰਸਪੈਕਟਰ, ਮਨਮੀਤ ਸਿਆਲ, ਸੁਭਾਸ਼ੁ ਜਿੰਦਲ, ਵਿਸ਼ਾਲ ਗੁਪਤਾ, ਕਰਨਵੀਰ ਸਿੰਘ, ਹੀਰਾ ਲਾਲ, ਕੁਲਵਿੰਦਰ ਸਿੰਘ ਅਤੇ ਹੇਮ ਰਾਜ ਨੰਦਾ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਫ਼ਤਹਿਗੜ੍ਹ ਸਾਹਿਬ 'ਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਖ਼ਾਲਸਾ ਸੇਵਾ ਮੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।