08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸ਼ੁਤਰਾਣਾਂ ਪੁਲਿਸ ਵਲੋਂ 70 ਲੀਟਰ ਲਾਹਣ ਬਰਾਮਦ <br/>

ਅਜੀਤ ਡੈਸਕ 02-05-2026
ਪਾਤੜਾਂ, 1 ਮਈ (ਜਗਦੀਸ਼ ਸਿੰਘ ਕੰਬੋਜ)-ਐਕਸਾਇਜ਼ ਵਿਭਾਗ ਨਾਲ ਮਿਲ ਕੇ ਸ਼ੁਤਰਾਣਾ ਪੁਲਿਸ ਨੇ ਨਾਜਾਇਜ਼ ਬਣਾ ਕੇ ਸ਼ਰਾਬ ਵੇਚਣ ਵਾਲੇ ਛਾਪੇਮਾਰੀ ਕਰਕੇ ਇੱਕ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ ਹੈ ਅਤੇ ਇਸ ਦੇ ਖਿਲਾਫ ਕੇਸ ਦਰਜ਼ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰਨ ਦਿੱਤੀ ਹੈ | ਇਸ ਬਾਰੇ ਜਾਣਕਾਰੀ ਦਿੰਦਿਆ ਸਹਾਇਕ ਥਾਂਣੇਦਾਰ ਜਗਤਾਰ ਰਾਮ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਪਿੰਡ ਗੁਲਾੜ੍ਹ ਦੇ ਵਿਖੇ ਮਜੂਦ ਸੀ ਤਾਂ ਜਿੱਥੇ ਸਾਨੂੰ ਐਕਸਾਇਜ਼ ਇੰਸਪੈਕਟਰ ਗੁਦਰਸ਼ਨ ਸਿੰਘ ਨੇ ਮਿਲ ਕੇ ਦੱਸਿਆ ਕਿ ਪਿੰਡ ਗੁਲਾੜ ਦਾ ਰਹਿਣ ਵਾਲਾ ਗੋਬਿੰਦ ਨਾਮ ਦਾ ਵਿਆਕਤੀ ਨਾਜਾਇਜ਼ ਸ਼ਰਾਬ ਵੇਚਣ ਦਾ ਆਦੀ ਹੈ ਅਤੇ ਉਸ ਨੇ ਨਾਜਾਇਜ਼ ਸ਼ਰਾਬ ਤਿਆਰ ਕਰਨ ਲਈ ਭਾਰੀ ਮਾਤਰਾ ਵਿਚ ਲਾਹਨ ਡਰਾਮੇ ਵਿਚ ਜਮ੍ਹਾਂ ਕੀਤੀ ਹੋਈ ਹੈ ਇਸ ਮਿਲੀ ਇਤਲਾਹ 'ਤੇ ਛਾਪੇਮਾਰੀ ਕਰਕੇ ਇਸ ਵਿਅਕਤੀ ਦੇ ਘਰੋਂ ਡਰਾਮ ਵਿਚੋਂ 70 ਲੀਟਰ ਲਾਹਣ ਬ੍ਰਾਮਦ ਕੀਤੀ ਗਈ ਅਤੇ ਇਸ ਵਿਅਕਤੀ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਨਰਿੰਦਰ ਸਿੰਘ ਭਿੰਡਰ 'ਅਕਾਲੀ ਦਲ ਵਾਰਿਸ ਪੰਜਾਬ' ਦੇ ਜਥੇਬੰਦਕ ਸਕੱਤਰ ਅਤੇ ਮੁੱਖ ਬੁਲਾਰੇ ਨਿਯੁਕਤ <br/> ਅਗਲੀ ਖ਼ਬਰ ਕੇਂਦਰ 'ਚ ਕਾਂਗਰਸ ਦੀ ਸਰਕਾਰ ਬਣਨ 'ਤੇ ਮਜ਼ਦੂਰਾਂ ਲਈ ਵਿਸ਼ੇਸ਼ ਕਾਨੂੰਨ ਲਾਗੂ ਕੀਤਾ ਜਾਵੇਗਾ-ਡਾ. ਅਮਰ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।