08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਪੰਜਾਬ ਸਰਕਾਰ ਪ੍ਰੋਪਰਟੀ ਟੈਕਸ, ਸੀ. ਐਲ. ਯੂ. ਅਤੇ ਹੋਰ ਫ਼ੀਸਾਂ 'ਚ ਵਾਧਾ ਵਾਪਸ ਲਵੇ-ਵਿੰਦਾ ਗਰੋਵਰ <br/>

ਅਜੀਤ ਡੈਸਕ 02-05-2026
ਪਟਿਆਲਾ, 1 ਮਈ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਰਵਿੰਦਰ ਸਿੰਘ ਵਿੰਦਾ ਗਰੋਵਰ ਦਾ ਸਨਮਾਨ ਲੱਕੜ ਮੰਡੀ ਪਟਿਆਲਾ ਵਿਖੇ ਯੂਥ ਆਗੂ ਨਵਦੀਪ ਸਿੰਘ ਬੱਬਲੂ ਵਲੋਂ ਕੀਤਾ ਗਿਆ | ਇਸ ਦੌਰਾਨ ਨਵਦੀਪ ਸਿੰਘ ਬੱਬਲੂ ਵਲੋਂ ਆਪਣੇ ਸਾਥੀਆਂ ਸਮੇਤ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਥੇਦਾਰ ਵਿੰਦਾ ਨੇ ਗੱਲਬਾਤ ਕਰਦਿਆਂ 'ਆਪ' ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਸੀ.ਐਲ.ਯੂ, ਈ.ਡੀ.ਸੀ, ਕਲੈਕਟਰ ਰੇਟਾਂ ਅਤੇ ਹੋਰ ਫ਼ੀਸਾਂ 'ਤੇ ਹੁਣ ਪ੍ਰੋਪਰਟੀ ਟੈਕਸ ਵਿਚ ਭਾਰੀ ਵਾਧਾ ਕਰ ਸੂਬੇ ਦੇ ਲੋਕਾਂ 'ਤੇ ਬਹੁਤ ਭਾਰੀ ਬੋਝ ਪਾਇਆ ਹੋਇਆ ਹੈ | ਸੂਬੇ ਦੇ ਲੋਕ ਸਰਕਾਰ ਤੋਂ ਰਾਹਤ ਦੀ ਉਮੀਦ ਕਰ ਰਹੇ ਹਨ ਪਰ ਸ਼ਹਿਰੀ ਖੇਤਰਾਂ ਵਿਚ ਪ੍ਰੋਪਰਟੀ ਟੈਕਸ ਤੇ ਨਵੇਂ ਪਾਣੀ, ਸੀਵਰੇਜ ਕੁਨੈਕਸ਼ਨ ਦੇ ਰੇਟਾਂ ਵਿਚ ਵਾਧਾ ਕਰ ਕੇ ਜਨਤਾ 'ਤੇ ਵੱਡਾ ਬੋਝ ਪਾ ਦਿੱਤਾ ਹੈ | ਵਿੰਦਾ ਨੇ ਕਿਹਾ ਕਿ 'ਆਪ' ਸਰਕਾਰ ਅਜਿਹੇ ਫ਼ਰਮਾਨ ਜਾਰੀ ਕਰ ਕੇ ਪੰਜਾਬੀਆਂ ਨੂੰ ਲੁੱਟਣ ਦੇ ਤਰੀਕੇ ਲੱਭ ਰਹੀ ਹੈ | ਉਨ੍ਹਾਂ ਕਿਹਾ ਕਿ ਝੂਠੀ ਗਰੰਟੀਆਂ ਦੇ ਸਹਾਰੇ ਬਣੀ 'ਆਪ' ਸਰਕਾਰ ਤੋਂ ਅੱਜ ਹਰ ਵਰਗ ਦੁਖੀ ਹੈ ਤੇ 2027 ਵਿਚ ਪੰਜਾਬ ਦੀ ਜਨਤਾ ਇਨ੍ਹਾਂ ਦੇ ਬਹਿਕਾਵੇ ਵਿਚ ਆਉਣ ਵਾਲੀ ਨਹੀਂ ਹੈ ਕਿਉਂਕਿ ਚਾਰ ਸਾਲਾਂ ਦੀ 'ਆਪ' ਸਰਕਾਰ ਦੀ ਕਾਰਗੁਜ਼ਾਰੀ 'ਤੇ ਨਿਗਾਹ ਮਾਰੀਏ ਤਾਂ ਦਿਸਦਾ ਹੈ ਕਿ 'ਆਪ' ਸਰਕਾਰ ਦੀਆਂ ਲੋਟੂ ਨੀਤੀਆਂ ਅਤੇ ਧੱਕੇਸ਼ਾਹੀਆਂ ਕਾਰਨ ਹਰ ਵਰਗ ਇਸ ਸਰਕਾਰ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ | ਜਥੇਦਾਰ ਵਿੰਦਾ ਨੇ ਕਿਹਾ ਕਿ ਪੰਜਾਬ ਬਿਜਲੀ ਸਰਪਲੱਸ ਸੂਬਾ ਸੀ ਪਰ ਸਰਕਾਰ ਨੇ ਲੰਮੇ-ਲੰਮੇ ਕੱਟ ਲਗਾ ਕੇ ਲੋਕ ਬੇਹਾਲ ਕਰ ਦਿੱਤੇ ਹਨ | ਬਿਜਲੀ ਕੱਟਾਂ ਕਾਰਨ ਪੰਜਾਬ ਦੀ ਕਿਸਾਨੀ ਤੇ ਸਨਅਤੀ ਇਕਾਈਆਂ, ਇੰਡਸਟਰੀ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ | ਵਿੰਦਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਆਮ ਲੋਕਾਂ 'ਤੇ ਵਾਧੂ ਬੋਝ ਨਾ ਪਾਵੇ | ਉਨ੍ਹਾਂ ਕਿਹਾ ਕਿ ਸਰਕਾਰ ਲੋਕ ਭਲਾਈ ਕੰਮਾਂ ਅਤੇ ਸੂਬੇ ਦੇ ਵਿਕਾਸ ਕਾਰਜਾਂ ਲਈ ਕੰਮ ਕਰੇ ਤਾਂ ਚੰਗਾ ਰਹੇਗਾ | ਇਸ ਮੌਕੇ ਸਤਿੰਦਰ ਸਿੰਘ ਸ਼ੱਕੂ ਗਰੋਵਰ, ਗੁਰਮੀਤ ਸਿੰਘ, ਜਸ਼ਨ ਸਿੰਘ, ਸੰਨੀ ਸਿੰਘ, ਬਲਵਿੰਦਰ ਸਿੰਘ, ਵਿੱਕੀ ਸਿੰਘ, ਗੁਰਵਿੰਦਰ ਸਿੰਘ, ਜਤਿੰਦਰਪਾਲ ਸਿੰਘ, ਮੁਕੇਸ਼ ਕੁਮਾਰ, ਚੰਦਰਭਾਨ ਗਾਭਾ, ਪ੍ਰੀਤਮ ਸਿੰਘ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਸਿੰਘ, ਜਗਜੀਵਨ ਸਿੰਘ ਜੱਗੀ, ਵਰਿੰਦਰ ਸ਼ਰਮਾ, ਅਮਰਦੀਪ ਸਿੰਘ, ਹਰਮਨ ਸਿੰਘ, ਹਰਦਿਆਲ ਸਿੰਘ ਤੋਂ ਇਲਾਵਾ ਪਾਰਟੀ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਕੰਟਰੈਕਟ ਅਧਿਆਪਕਾਂ ਲਈ ''ਬਰਾਬਰ ਕੰਮ, ਬਰਾਬਰ ਤਨਖਾਹ'' ਨੂੰ ਮਿਲੀ ਮਜ਼ਬੂਤੀ-ਡਾ. ਤੇਜਿੰਦਰ ਪਾਲ ਸਿੰਘ <br/> ਅਗਲੀ ਖ਼ਬਰ ਐਡੂਮੌਂਟ ਵਰਲਡ ਸਕੂਲ ਨਾਭਾ ਦੀ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।