07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਡੇਂਗੂ, ਚਿਕਨਗੁਣੀਆ ਤੇ ਮਲੇਰੀਆ ਵਿਰੁੱਧ ਡਰਾਈ ਡੇਅ ਸਰਵੇਖਣ ਦੌਰਾਨ 6 ਘਰਾਂ ਦੇ ਕੱਟੇ ਚਲਾਨ

ਸਰਵੇਖਣ ਟੀਮ ਇਕ ਘਰ ਵਿਚ ਫਰਿਜ ਦੀ ਟਰੇਅ ਵਿਚ ਲਾਰਵੇ ਦੀ ਜਾਂਚ ਕਰਨ ਸਮੇਂ | ਅਜੀਤ ਤਸਵੀਰ <br/> 10-05-2026
ਮੰਡੀ ਗੋਬਿੰਦਗੜ੍ਹ, 9 ਮਈ (ਇਕਬਾਲਦੀਪ ਸੰਧੂ)-ਨਗਰ ਕੌਂਸਲ ਤੇ ਸਿਹਤ ਵਿਭਾਗ ਵਲੋਂ ਸਾਂਝੇ ਤੌਰ 'ਤੇ ਡੇਂਗੂ, ਚਿਕਨਗੁਣੀਆ ਅਤੇ ਮਲੇਰੀਆ ਵਿਰੁੱਧ ਡਰਾਈ ਡੇਅ ਡੇਂਗੂ ਫੀਵਰ ਸਰਵੇਖਣ ਮੁਹਿੰਮ ਚਲਾਈ ਜਾ ਰਹੀ ਹੈ | ਜਿਸ ਦੌਰਾਨ ਨਗਰ ਕੌਂਸਲ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਇਕਬਾਲ ਨਗਰ ਵਿਖੇ ਘਰ-ਘਰ ਜਾ ਕੇ ਸਰਵੇਖਣ ਕੀਤਾ ਗਿਆ | ਟੀਮ ਵਲੋਂ ਘਰਾਂ ਅਤੇ ਆਸ-ਪਾਸ ਪਾਣੀ ਖੜ੍ਹਾ ਹੋਣ ਵਾਲੀਆਂ ਥਾਵਾਂ ਦੀ ਜਾਂਚ ਕੀਤੀ ਅਤੇ ਕੂਲਰਾਂ, ਫਰਿੱਜ ਦੀਆਂ ਟਰੇਆਂ, ਗਮਲਿਆਂ, ਪੁਰਾਣੇ ਟਾਇਰਾਂ ਅਤੇ ਟੁੱਟੇ-ਭੱਜੇ ਸਮਾਨ ਵਿਚ ਖੜ੍ਹੇ ਪਾਣੀ ਨੂੰ ਤੁਰੰਤ ਖ਼ਾਲੀ ਕਰਵਾਇਆ ਗਿਆ | ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 6 ਚਲਾਨ ਵੀ ਕੱਟੇ ਗਏ | ਇਸ ਮੌਕੇ ਮੁਹੱਲਾ ਨਿਵਾਸੀਆਂ ਨੂੰ ਡੇਂਗੂ, ਚਿਕਨਗੁਣੀਆ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ ਅਤੇ ਪੰਫਲਿਟ ਵੰਡੇ ਗਏ | ਅਧਿਕਾਰੀਆਂ ਨੇ ਅਪੀਲ ਕੀਤੀ ਕਿ ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ, ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਢੱਕ ਕੇ ਰੱਖੀਆਂ ਜਾਣ ਅਤੇ ਛੱਤਾਂ 'ਤੇ ਟਾਇਰ, ਪਲਾਸਟਿਕ ਸਮਾਨ ਜਾਂ ਟੁੱਟੇ ਗਮਲੇ ਨਾ ਰੱਖੇ ਜਾਣ | ਇਸ ਮੌਕੇ ਨਗਰ ਕੌਂਸਲ ਦੇ ਸੈਨੀਟੇਸ਼ਨ ਸ਼ਾਖਾ ਤੋਂ ਸੋਮਨਾਥ ਅਤੇ ਹਰਮਿੰਦਰਪਾਲ ਸਿਹਤ ਇੰਸਪੈਕਟਰ, ਕੰਵਲਪ੍ਰੀਤ ਸਿੰਘ, ਨਰਿੰਦਰ ਸਿੰਘ, ਨਰਪਿੰਦਰ ਸਿੰਘ, ਰਵੀਇੰਦਰ ਸਿੰਘ ਅਤੇ ਹਰਜੀਤ ਸਿੰਘ ਬਰੀਡ ਚੈੱਕਰ ਵੀ ਟੀਮ ਵਿਚ ਸ਼ਾਮਿਲ ਸਨ |
ਪਿਛਲੀ ਖ਼ਬਰ ਬਾਰ ਕੌਂਸਲ ਚੰਡੀਗੜ੍ਹ ਦੇ ਨਵੇਂ ਬਣੇ ਮੈਂਬਰ ਐਡ. ਹਰਪ੍ਰੀਤ ਸਿੰਘ ਮੁਲਤਾਨੀ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਕੋਆਪਰੇਟਿਵ ਬੈਂਕ ਦੇ ਜ਼ਿਲ੍ਹਾ ਹੈੱਡਕੁਆਟਰ ਦਫ਼ਤਰ ਅੱਗੇ ਬੀ.ਕੇ.ਯੂ. (ਕਾਦੀਆਂ) ਵਲੋਂ 11 ਨੂੰ ਦਿੱਤਾ ਜਾਵੇਗਾ ਧਰਨਾ-ਅਮਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।