07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਬਾਰ ਕੌਂਸਲ ਚੰਡੀਗੜ੍ਹ ਦੇ ਨਵੇਂ ਬਣੇ ਮੈਂਬਰ ਐਡ. ਹਰਪ੍ਰੀਤ ਸਿੰਘ ਮੁਲਤਾਨੀ ਨੂੰ ਕੀਤਾ ਸਨਮਾਨਿਤ

ਬਾਰ ਕੌਂਸਲ ਚੰਡੀਗੜ੍ਹ ਦੇ ਨਵੇਂ ਬਣੇ ਮੈਂਬਰ ਐਡਵੋਕੇਟ ਹਰਪ੍ਰੀਤ ਸਿੰਘ ਮੁਲਤਾਨੀ ਨੂੰ ਸਨਮਾਨਿਤ ਕਰਦੇ ਹੋਏ ਬਾਰ ਐਸੋਸੀਏਸ਼ਨ ਖਮਾਣੋਂ ਦੇ ਅਹੁਦੇਦਾਰ ਤੇ ਮੈਂਬਰ | ਅਜੀਤ ਤਸਵੀਰ <br/> 10-05-2026
ਖਮਾਣੋਂ, 9 ਮਈ (ਜੋਗਿੰਦਰ ਪਾਲ)-ਬਾਰ ਕੌਂਸਲ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਨਤੀਜਿਆਂ ਵਿਚ ਸ਼ਾਨਦਾਰ ਜਿੱਤ ਦਰਜ ਕਰਕੇ ਨਵੇਂ ਚੁਣੇ ਗਏ ਬਾਰ ਕੌਂਸਲ ਚੰਡੀਗੜ੍ਹ ਦੇ ਮੈਂਬਰ ਐਡ. ਹਰਪ੍ਰੀਤ ਸਿੰਘ ਮੁਲਤਾਨੀ ਦਾ ਖਮਾਣੋਂ ਬਾਰ ਅਸੋਸ਼ੀਏਸਨ ਦੇ ਪ੍ਰਧਾਨ ਸੁਖਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਮੈਂਬਰਾਂ ਵਲੋਂ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੱਤੀ ਗਈ | ਹਰਪ੍ਰੀਤ ਸਿੰਘ ਮੁਲਤਾਨੀ ਦੇ ਕਰੀਬੀ ਸਾਥੀ ਐਡ. ਰੁਪਿੰਦਰ ਸਿੰਘ ਰਾਮਗੜ੍ਹ ਅਤੇ ਜਗਮੇਲ ਮਨੈਲਾ ਨੇ ਦੱਸਿਆ ਕਿ ਐਡ. ਮੁਲਤਾਨੀ ਹਮੇਸ਼ਾ ਵਕੀਲ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਨ ਤੇ ਉਨ੍ਹਾਂ ਦੀ ਜਿੱਤ ਸਾਰੇ ਵਕੀਲ ਭਾਈਚਾਰੇ ਦੀ ਜਿੱਤ ਹੈ | ਇਸ ਮੌਕੇ ਖਮਾਣੋਂ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਮਨਦੀਪ ਰਾਣਾ, ਸੁਖਵੀਰ ਸਿੰਘ ਭੰਗੂ, ਜਗਪਾਲ ਸਿੰਘ ਮਨੈਲਾ, ਸਰਪੰਚ ਬਿੱਲਾ ਕਲੌਧੀਆਂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਵਿਸ਼ਵ 'ਵਰਸਿਟੀ ਵਿਖੇ ਸਰੀਰਕ ਸਿੱਖਿਆ ਤੇ ਖੇਡ ਤਕਨਾਲੋਜੀ ਦੇ ਭਵਿੱਖੀ ਪੱਖਾਂ 'ਤੇ ਵਿਸ਼ੇਸ਼ ਭਾਸ਼ਨ ਅਗਲੀ ਖ਼ਬਰ ਡੇਂਗੂ, ਚਿਕਨਗੁਣੀਆ ਤੇ ਮਲੇਰੀਆ ਵਿਰੁੱਧ ਡਰਾਈ ਡੇਅ ਸਰਵੇਖਣ ਦੌਰਾਨ 6 ਘਰਾਂ ਦੇ ਕੱਟੇ ਚਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।