01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਮੰਡੀ ਗੋਬਿੰਦਗੜ੍ਹ 'ਚ ਤੀਜਾ ਓਪਨ ਤਾਇਕਵਾਂਡੋ ਕੱਪ ਚੈਂਪੀਅਨਸ਼ਿਪ ਕਰਵਾਇਆ

ਅਜੀਤ ਡੈਸਕ 19-05-2026
ਮੰਡੀ ਗੋਬਿੰਦਗੜ੍ਹ, 18 ਮਈ (ਇਕਬਾਲਦੀਪ ਸੰਧੂ)-ਅਮਨ ਸਪੋਰਟਸ ਕਲੱਬ ਵਲੋਂ ਤੀਜਾ ਓਪਨ ਤਾਇਕਵਾਂਡੋ ਕੱਪ ਚੈਂਪੀਅਨਸ਼ਿਪ ਕਰਵਾਇਆ | ਮੁਕਾਬਲੇ ਵਿਚ ਵੱਖ-ਵੱਖ ਸਕੂਲਾਂ ਦੇ ਲਗਪਗ 100 ਤੋਂ ਵੱਧ ਬੱਚਿਆਂ ਨੇ ਭਾਗ ਲਿਆ | ਬੱਚਿਆਂ ਦੇ ਨਾਲ ਉਨ੍ਹਾਂ ਦੇ ਮਾਪੇ ਵੀ ਹਾਜ਼ਰ ਰਹੇ ਤੇ ਸਭ ਨੇ ਬੜੇ ਉਤਸ਼ਾਹ ਨਾਲ ਪ੍ਰੋਗਰਾਮ ਦਾ ਆਨੰਦ ਮਾਣਿਆ | ਮੁਕਾਬਲਿਆਂ ਦੌਰਾਨ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਨ੍ਹਾਂ ਬੱਚਿਆਂ ਨੇ ਸੋਨ, ਚਾਂਦੀ ਤੇ ਕਾਂਸੀ ਦੇ ਤਗਮੇ ਹਾਸਿਲ ਕੀਤੇ, ਉਨ੍ਹਾਂ ਦੇ ਮਾਪੇ ਤੇ ਬੱਚੇ ਬਹੁਤ ਖ਼ੁਸ਼ ਨਜ਼ਰ ਆਏ | ਉਨ੍ਹਾਂ ਕਿਹਾ ਕਿ ਚੈਂਪੀਅਨਸ਼ਿਪ ਸਾਡੇ ਲਈ ਬਹੁਤ ਵਧੀਆ ਤਜਰਬਾ ਰਹੀ ਤੇ ਇਸ ਤੋਂ ਸਾਨੂੰ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ | ਕਲੱਬ ਪ੍ਰਬੰਧਕ ਸਵਰਨ ਸਿੰਘ ਚੀਮਾ ਨੇ ਕਿਹਾ ਕਿ ਅਮਨ ਸਪੋਰਟਸ ਕਲੱਬ ਦਾ ਮੁੱਖ ਮਕਸਦ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਮੋਬਾਈਲਾਂ ਅਤੇ ਟੀਵੀਆਂ ਤੋਂ ਦੂਰ ਰੱਖਣਾ ਅਤੇ ਸਿਹਤਮੰਦ ਅਤੇ ਖ਼ੁਸ਼ਹਾਲ ਜੀਵਨ ਵੱਲ ਪ੍ਰੇਰਿਤ ਕਰਨਾ ਹੈ | ਸਮਾਗਮ 'ਚ ਨਵੀਨ ਗੁਲਾਟੀ, ਜੱਸੀ ਧੀਮਾਨ ਤੇ ਐਸ. ਐਚ. ਓ. ਸੰਦੀਪ ਸਿੰਘ, ਪਟਿਆਲਾ ਤੋਂ ਸਤਵਿੰਦਰ ਸਿੰਘ ਇੰਟਰਨੈਸ਼ਨਲ ਕੋਚ ਅਤੇ ਅਰਮਾਨ ਸਿੰਘ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਇਸ ਮੌਕੇ ਕੋਚ ਅਮਨਦੀਪ ਕੌਰ ਟੀਮ ਵਲੋਂ ਸਕੂਲ ਪ੍ਰਬੰਧਕਾਂ, ਮਹਿਮਾਨਾਂ, ਮਾਪਿਆਂ ਅਤੇ ਸਾਰੇ ਬੱਚਿਆਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਕਾਗਜ਼ਾਂ ਦੀ ਪੜਤਾਲ ਮਗਰੋਂ 10 ਉਮੀਦਵਾਰਾਂ ਦੇ ਕਾਗਜ਼ ਰੱਦ ਅਗਲੀ ਖ਼ਬਰ ਪਿੰਡ ਜੱਲੋਵਾਲ ਵਿਖੇ ਨਗਰ ਖੇੜੇ ਦੀ ਚੜ੍ਹਦੀਕਲਾ ਲਈ ਮਹਾਨ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।