02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਪਿੰਡ ਜੱਲੋਵਾਲ ਵਿਖੇ ਨਗਰ ਖੇੜੇ ਦੀ ਚੜ੍ਹਦੀਕਲਾ ਲਈ ਮਹਾਨ ਧਾਰਮਿਕ ਸਮਾਗਮ

ਅਜੀਤ ਡੈਸਕ 19-05-2026
ਖਮਾਣੋਂ, 18 ਮਈ (ਮਨਮੋਹਣ ਸਿੰਘ ਕਲੇਰ)-ਪਿੰਡ ਜੱਲੋਵਾਲ ਸਥਿਤ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਨਗਰ ਖੇੜੇ ਦੀ ਸੁੱਖ-ਸ਼ਾਂਤੀ, ਚੜ੍ਹਦੀਕਲਾ ਤੇ ਸਰਬੱਤ ਦੇ ਭਲੇ ਲਈ ਸਾਲਾਨਾ ਮਹਾਨ ਧਾਰਮਿਕ ਸਮਾਗਮ ਸ਼ਰਧਾ ਨਾਲ ਕਰਵਾਇਆ | ਇਸ ਰੂਹਾਨੀ ਸਮਾਗਮ ਦੌਰਾਨ ਇਲਾਕੇ ਭਰ ਤੋਂ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਨੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ | ਉਨ੍ਹਾਂ ਸੰਗਤ ਨੂੰ ਗੁਰਬਾਣੀ ਤੇ ਨਾਮ ਬਾਣੀ ਨਾਲ ਜੁੜਨ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਮਨੁੱਖ ਨੂੰ ਆਪਣੇ ਜੀਵਨ ਵਿਚ ਵੱਧ ਤੋਂ ਵੱਧ ਨਾਮ ਸਿਮਰਨ ਕਰਨਾ ਚਾਹੀਦਾ ਹੈ | ਇਸ ਮੌਕੇ ਭਾਈ ਕੁਲਦੀਪ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਤੇ ਹਰਭਜਨ ਸਿੰਘ ਜੱਲੋਵਾਲ ਨੇ ਦੱਸਿਆ ਕਿ ਸਮੂਹ ਨਗਰ ਦੀ ਚੜ੍ਹਦੀਕਲਾ ਅਤੇ ਸੁੱਖ-ਸਾਂਦ ਲਈ ਇਹ ਧਾਰਮਿਕ ਸਮਾਗਮ ਕਰਵਾਇਆ ਗਿਆ ਹੈ | ਧਾਰਮਿਕ ਸਮਾਗਮ ਦੌਰਾਨ ਰਾਗੀ ਜਥਿਆਂ ਵਲੋਂ ਮਨਮੋਹਕ ਗੁਰਬਾਣੀ ਕੀਰਤਨ ਕੀਤਾ, ਜਿਸ ਨਾਲ ਸਮੂਹ ਵਾਤਾਵਰਨ ਭਗਤੀ ਰੰਗ 'ਚ ਰੰਗਿਆ ਗਿਆ | ਇਸ ਤੋਂ ਇਲਾਵਾ ਸੰਗਤਾਂ ਲਈ ਗੁਰੂ ਦਾ ਲੰਗਰ ਵੀ ਲਗਾਇਆ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ, ਗ੍ਰੰਥੀ ਕੁਲਦੀਪ ਸਿੰਘ, ਬੂਟਾ ਸਿੰਘ, ਭੁਪਿੰਦਰ ਸਿੰਘ ਨੰਬਰਦਾਰ, ਗੁਰਮੀਤ ਸਿੰਘ, ਨਵਜੋਤ ਸਿੰਘ, ਰਵਿੰਦਰ ਸਿੰਘ ਔਜਲਾ, ਦਰਸ਼ਨ ਸਿੰਘ ਨੰਬਰਦਾਰ, ਬਚਿੱਤਰ ਸਿੰਘ, ਹਰਭਜਨ ਸਿੰਘ ਜੱਲੋਵਾਲ, ਗੁਰਮੀਤ ਸਿੰਘ, ਅਰਵਿੰਦਰ ਸਿੰਘ ਔਜਲਾ, ਹਰਜਿੰਦਰ ਸਿੰਘ, ਲਖਬੀਰ ਸਿੰਘ, ਮਨਪ੍ਰੀਤ ਕੌਰ ਲੁਹਾਰਮਾਜਰਾ ਕਲਾਂ, ਪਰਮਜੀਤ ਕੌਰ, ਬਲਰਾਜ ਸਿੰਘ, ਬਲਵਿੰਦਰ ਸਿੰਘ ਤੇ ਅਮਨਦੀਪ ਸਿੰਘ ਆਦਿ ਹਾਜ਼ਰ
ਪਿਛਲੀ ਖ਼ਬਰ ਮੰਡੀ ਗੋਬਿੰਦਗੜ੍ਹ 'ਚ ਤੀਜਾ ਓਪਨ ਤਾਇਕਵਾਂਡੋ ਕੱਪ ਚੈਂਪੀਅਨਸ਼ਿਪ ਕਰਵਾਇਆ ਅਗਲੀ ਖ਼ਬਰ ਜੀ. ਪੀ. ਸੀ. ਦੇ ਵਿਦਿਆਰਥੀਆਂ ਨੇ ਕਾਲਜ ਦਾ ਨਾਂਅ ਕੀਤਾ ਰੌਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।