ਮੰਡੀ ਗੋਬਿੰਦਗੜ੍ਹ, 18 ਮਈ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਕਾਲਜ ਦੇ ਵਿਦਿਆਰਥੀਆਂ ਨੇ ਦਸੰਬਰ 2025 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਆਯੋਜਿਤ ਪਹਿਲੇ ਸਮੈਸਟਰ ਬੀ. ਬੀ. ਏ. ਤੇ ਬੀ. ਕਾਮ. ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ | ਕਾਲਜ ਪਿ੍ੰਸੀਪਲ ਡਾ. ਨੀਨਾ ਸੇਠ ਪਜਨੀ ਨੇ ਦੱਸਿਆ ਕਿ ਬੀ. ਬੀ. ਏ. ਦੇ ਪਹਿਲੇ ਸਮੈਸਟਰ 'ਚ ਪ੍ਰਭਜੋਤ ਕੌਰ ਨੇ 7.88 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਕਿ੍ਸ਼ਨਾ ਮਿੱਤਲ ਨੇ 7.83 ਅੰਕਾਂ ਨਾਲ ਦੂਜਾ ਤੇ ਰਮਨਦੀਪ ਕੌਰ ਨੇ 7.42 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਪ੍ਰੀਖਿਆ 'ਚ ਦੋ ਵਿਦਿਆਰਥੀਆਂ ਨੇ ਡਿਸਕਸ਼ਨ ਨਾਲ ਪਾਸ ਕੀਤਾ | ਬੀ. ਕਾਮ. ਦੇ ਪਹਿਲੇ ਸਮੈਸਟਰ 'ਚ ਪਲਵੀ ਰਾਣੀ ਨੇ 7.71 ਫੀਸਦੀ ਅੰਕਾਂ ਨਾਲ ਪਹਿਲਾ, ਪੂਜਾ ਗੁਪਤਾ ਨੇ 7.5 ਫੀਸਦੀ ਨਾਲ ਦੂਜਾ ਤੇ ਟੀਨਾ ਗੁਪਤਾ ਅਤੇ ਲਕਸ਼ਯ ਗੋਇਲ ਨੇ 7.29 ਫੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਦੋ ਵਿਦਿਆਰਥੀਆਂ ਨੇ ਡਿਸਕਸ਼ਨ ਨਾਲ ਪ੍ਰੀਖਿਆ ਪਾਸ ਕੀਤੀ | ਦੋਵਾਂ ਜਮਾਤਾਂ ਦਾ ਸਮੁੱਚਾ ਨਤੀਜਾ ਸੌ ਫੀਸਦੀ ਰਿਹਾ | ਨਿਤਿਨ ਸੱਗੜ੍ਹ ਚੇਅਰਮੈਨ ਜੀ. ਪੀ. ਸੀ. ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ |