01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਕਾਂਗਰਸ ਆਗੂ ਭਜਨ ਸਿੰਘ ਅਕਾਲੀ ਦਲ 'ਚ ਸ਼ਾਮਿਲ

ਅਜੀਤ ਡੈਸਕ 19-05-2026
ਖਮਾਣੋਂ, 18 ਮਈ (ਮਨਮੋਹਣ ਸਿੰਘ ਕਲੇਰ)-ਨਗਰ ਪੰਚਾਇਤ ਖਮਾਣੋਂ ਦੀ ਚੋਣ ਮੌਕੇ ਅਕਾਲੀ ਦਲ ਨੂੰ ਅੱਜ ਉਦੋਂ ਭਾਰੀ ਬਲ ਮਿਲਿਆ, ਜਦੋਂ ਸਥਾਨਕ ਕਾਂਗਰਸ ਆਗੂ ਭਜਨ ਸਿੰਘ ਆਰੇ ਵਾਲੇ ਪ੍ਰਧਾਨ ਗੁਰਦੁਆਰਾ ਰਵਿਦਾਸ ਕਮੇਟੀ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਬਸੀ ਪਠਾਣਾਂ ਦੀ ਅਗਵਾਈ 'ਚ ਅਕਾਲੀ ਦਲ 'ਚ ਸ਼ਾਮਿਲ ਹੋ ਗਏ | ਉਹ ਨਗਰ ਪੰਚਾਇਤ ਖਮਾਣੋਂ ਦੇ ਵਾਰਡ ਨੰ. 8 ਤੋਂ ਬਤੌਰ ਐਮ. ਸੀ. ਦੀ ਚੋਣ ਲੜ ਰਹੇ ਹਨ, ਜਿਨ੍ਹਾਂ ਨੂੰ ਅਕਾਲੀ ਦਲ ਵਲੋਂ ਹੁਣ ਚੋਣ ਲਈ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ | ਭਜਨ ਸਿੰਘ ਦੇ ਨਾਲ ਹੀ ਉਨ੍ਹਾਂ ਦੇ ਸਪੁੱਤਰ ਸੁਖਦੇਵ ਸਿੰਘ ਨੇ ਪਾਰਟੀ 'ਚ ਸ਼ਮੂਲੀਅਤ ਕੀਤੀ ਹੈ | ਉਕਤਾਨ ਹਲਕਾ ਇੰਚਾਰਜ ਸ. ਗੁਰੂ ਦੀ ਅਗਵਾਈ 'ਚ ਸ਼ਾਮਿਲ ਹੋ ਕੇ ਆਪਣਾ ਸਮੁੱਚਾ ਸਮਰਥਨ ਅਕਾਲੀ ਦਲ ਨੂੰ ਦੇਣ ਦਾ ਐਲਾਨ ਅਕਾਲੀ ਲੀਡਰਸ਼ਿਪ ਦੀ ਹਾਜ਼ਰੀ 'ਚ ਕੀਤਾ ਹੈ | ਹਲਕਾ ਇੰਚਾਰਜ ਗੁਰੂ ਨੇ ਕਿਹਾ ਕਿ ਭਜਨ ਸਿੰਘ ਇਕ ਮਿਹਨਤੀ ਆਗੂ ਹਨ | ਸ਼੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਸਮਰਥਨ ਹੀ ਨਹੀਂ ਦਿੱਤਾ ਜਾਵੇਗਾ, ਸਗੋਂ ਵਾਰਡ 'ਚੋਂ ਭਾਰੀ ਗਿਣਤੀ 'ਚ ਵੋਟਾਂ ਨਾਲ ਜੇਤੂ ਬਣਾ ਕੇ ਭੇਜਿਆ ਜਾਵੇਗਾ | ਇਸ ਮੌਕੇ ਡਾ. ਜਗਦੀਪ ਸਿੰਘ ਰਾਣਾ ਸਟੇਟ ਡੈਲੀਗੇਟ, ਗੁਰਦੀਪ ਸਿੰਘ ਘੁਮਾਣ, ਸਰਬਜੀਤ ਸਿੰਘ ਲਾਡੀ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਕੁਲਵਿੰਦਰ ਸਿੰਘ ਬਿਲਾਸਪੁਰ, ਸਰਕਲ ਪ੍ਰਧਾਨ ਗੁਰਮੀਤ ਸਿੰਘ ਨਾਨੋਵਾਲ, ਪ੍ਰਧਾਨ ਕਰਮਜੀਤ ਕੌਰ, ਮਨਪ੍ਰੀਤ ਮੰਪੀ, ਰਾਜੀਵ ਆਹੂਜਾ, ਪ੍ਰਲਾਦ ਸਿੰਘ ਅਜਨੇਰ, ਮਨਜੀਤ ਸਿੰਘ, ਲੱਖੀ ਹਰਗਣਾ, ਫ਼ਕੀਰ ਚੰਦ, ਸੁਦਾਗਰ ਸਿੰਘ ਤੇ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੰਡੀ ਗੋਬਿੰਦਗੜ੍ਹ 'ਚ ਚੋਣਾਂ ਦਾ ਮਾਹੌਲ ਭਖਿਆ, ਉਮੀਦਵਾਰਾਂ ਦੀ ਸੂਚੀ 'ਚ ਦੇਰੀ ਕਾਰਨ ਭਖੀ ਸਿਆਸਤ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇਗੀ ਵੱਡੀ ਜਿੱਤ-ਭੁੱਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।