31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਡਿਵਾਈਨ ਲਾਈਟ ਲਿਟਲ ਏਾਜਲਸ ਸਕੂਲ ਵਿਚ ਪੂਲ ਪਾਰਟੀ ਕਰਵਾਈ

ਅਜੀਤ ਡੈਸਕ 20-05-2026
ਫ਼ਤਹਿਗੜ੍ਹ ਸਾਹਿਬ, 19 ਮਈ (ਬਲਜਿੰਦਰ ਸਿੰਘ)-ਗਰਮੀ ਦੇ ਮੌਸਮ ਦੌਰਾਨ ਨੰਨੇ ਮੁੰਨੇ ਬੱਚਿਆਂ ਨੂੰ ਮਨੋਰੰਜਨ ਅਤੇ ਤਾਜ਼ਗੀ ਭਰਿਆ ਅਨੁਭਵ ਦੇਣ ਲਈ ਡਿਵਾਈਨ ਲਾਈਟ ਲਿਟਲ ਏਾਜਲਸ ਸਕੂਲ ਵਿਚ ਵਿਸ਼ੇਸ਼ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਖ਼ੂਬ ਮਸਤੀ ਕੀਤੀ ਅਤੇ ਯਾਦਗਾਰ ਪਲਾਂ ਦਾ ਆਨੰਦ ਮਾਣਿਆ | ਸਕੂਲ ਵਲੋਂ ਪੂਲ ਪਾਰਟੀ ਦਾ ਆਯੋਜਨ ਸਕੂਲ ਕੈਂਪਸ ਅੰਦਰ ਹੀ ਸਾਰੇ ਲੋੜੀਂਦੇ ਸੁਰੱਖਿਆ ਉਪਾਵਾਂ ਦੇ ਨਾਲ ਕੀਤਾ ਗਿਆ ਸੀ, ਤਾਂ ਜੋ ਛੋਟੇ ਬੱਚਿਆਂ ਲਈ ਸੁਰੱਖਿਅਤ ਅਤੇ ਮਨੋਰੰਜਕ ਮਾਹੌਲ ਯਕੀਨੀ ਬਣਾਇਆ ਜਾ ਸਕੇ | ਪ੍ਰੋਗਰਾਮ ਵਿਚ ਬੱਚੇ ਰੰਗ-ਬਰੰਗੇ ਤੈਰਾਕੀ ਪਹਿਰਾਵਿਆਂ ਵਿਚ ਬਹੁਤ ਉਤਸ਼ਾਹਿਤ ਨਜ਼ਰ ਆਏ | ਇਸ ਮੌਕੇ ਸਕੂਲ ਵਿਚ ਤਿਆਰ ਕੀਤੇ ਗਏ ਬੀਚ ਵਰਗੇ ਦਿ੍ਸ਼ ਨੇ ਬੱਚਿਆਂ ਨੂੰ ਵਿਸ਼ੇਸ਼ ਆਕਰਸ਼ਿਤ ਕੀਤਾ, ਜਿੱਥੇ ਉਨਾਂ ਨੇ ਆਪਣੇ ਦੋਸਤਾਂ ਨਾਲ ਖੂਬ ਤਸਵੀਰਾਂ ਖਿਚਵਾਈਆਂ ਅਤੇ ਮਨੋਰੰਜਨ ਕੀਤਾ | ਪੂਰੇ ਪ੍ਰੋਗਰਾਮ ਦੌਰਾਨ ਅਧਿਆਪਕਾਂ ਅਤੇ ਸਕੂਲ ਸਟਾਫ਼ ਮੈਂਬਰਾਂ ਨੇ ਪੂਲ ਦੇ ਆਲੇ-ਦੁਆਲੇ ਰਹਿ ਕੇ ਬੱਚਿਆਂ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ | ਇਸ ਮੌਕੇ ਸਕੂਲ ਦੇ ਸੈਕਟਰੀ ਕਮ ਖ਼ਜ਼ਾਨਚੀ ਪਿ੍ਆ ਅਰੋੜਾ ਨੇ ਕਿਹਾ ਕਿ ਭਿਆਨਕ ਗਰਮੀ ਤੋਂ ਬੱਚਿਆਂ ਨੂੰ ਰਾਹਤ ਦਿਵਾਉਣ ਅਤੇ ਉਨਾਂ ਦੇ ਮਨੋਰੰਜਨ ਲਈ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ ਹੈ | ਉਨਾਂ ਕਿਹਾ ਕਿ ਬੱਚੇ ਪੜ੍ਹਾਈ ਦੇ ਨਾਲ-ਨਾਲ ਮਨੋਰੰਜਕ ਗਤੀਵਿਧੀਆਂ ਵਿਚ ਵੀ ਬਹੁਤ ਦਿਲਚਸਪੀ ਲੈਂਦੇ ਹਨ ਅਤੇ ਅਜਿਹੇ ਪ੍ਰੋਗਰਾਮ ਉਨਾਂ ਦੇ ਮਨੋਬਲ ਨੂੰ ਵਧਾਉਂਦੇ ਹਨ | ਸਕੂਲ ਦੇ ਪਿ੍ੰਸੀਪਲ ਡਾ. ਬਬੀਤਾ ਚੋਪੜਾ ਨੇ ਵੀ ਇਸ ਤਰਾਂ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਨੋਰੰਜਕ ਅਤੇ ਰਚਨਾਤਮਿਕ ਗਤੀਵਿਧੀਆਂ ਬਹੁਤ ਜ਼ਰੂਰੀ ਹਨ |
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਲੈ ਕੇ ਗਰਮਾਇਆ ਮਾਹੌਲ ਅਗਲੀ ਖ਼ਬਰ ਪੰਜਾਬ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ-ਜ਼ਿਲ੍ਹਾ ਪੁਲਿਸ ਮੁਖੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।