25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਲੇਖਕ ਰਿਪੂਦਮਨ ਸਿੰਘ ਰੂਪ ਦੇ ਅਕਾਲ ਚਲਾਣੇ 'ਤੇ ਜ਼ਿਲ੍ਹਾ ਲਿਖਾਰੀ ਸਭਾ ਵਲੋਂ ਦੁੱਖ ਦਾ ਪ੍ਰਗਟਾਵਾ

ਸਵ. ਲੇਖਕ ਰਿਪੂਦਮਨ ਸਿੰਘ ਰੂਪ <br/> 29-05-2026
ਫ਼ਤਹਿਗੜ੍ਹ ਸਾਹਿਬ, 28 ਮਈ (ਬਲਜਿੰਦਰ ਸਿੰਘ)-ਪ੍ਰਸਿੱਧ ਲੇਖਕ, ਉੱਚਪਾਏ ਦੇ ਕਵੀ, ਨਾਵਲਕਾਰ ਤੇ ਕਹਾਣੀਕਾਰ ਰਿਪੂਦਮਨ ਸਿੰਘ ਰੂਪ ਦੇ ਅਕਾਲ ਚਲਾਣੇ 'ਤੇ ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਲਿਖਾਰੀ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਿਪੂਦਮਨ ਸਿੰਘ ਰੂਪ ਪਿੰਡ ਡਡਹੇੜੀ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਜੰਮਪਲ ਸਨ | ਦੱਸਣਯੋਗ ਹੈ ਕਿ ਉਹ ਪਹਿਲਾਂ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ ਸਨ ਤੇ ਉਪਰੰਤ ਉਨ੍ਹਾਂ ਵਕਾਲਤ ਨੂੰ ਪੇਸ਼ੇ ਵਜੋਂ ਅਪਣਾਇਆ | ਇੱਥੇ ਜ਼ਿਕਰਯੋਗ ਹੈ ਕਿ ਇਨ੍ਹਾਂ ਦੇ ਪਿਤਾ ਵੀ ਕਵੀ ਸਨ ਅਤੇ ਇਨ੍ਹਾਂ ਦੇ ਵੱਡੇ ਭਰਾ ਸੰਤੋਖ ਸਿੰਘ ਧੀਰ ਇਕ ਨਾਮੀ ਤੇ ਮਸ਼ਹੂਰ ਲੇਖਕ ਸਨ | ਇਹਨਾਂ ਦਾ ਬੇਟਾ ਰੰਜੀਵਨ ਸੰਜੀਵਨ ਵੀ ਨਾਟਕਕਾਰ ਤੇ ਲੇਖਕ ਹੈ | ਇਸ ਤੋਂ ਇਲਾਵਾ ਇਨ੍ਹਾਂ ਦੇ ਪੋਤੇ-ਪੋਤੀਆਂ ਵੀ ਲੇਖਕ ਹਨ | ਸਵ. ਰਿਪੂਦਮਨ ਸਿੰਘ ਰੂਪ ਤੇ ਇਨ੍ਹਾਂ ਦੀ ਮਰਹੂਮ ਪਤਨੀ ਸਤਪਾਲ ਕੌਰ ਬਹੁਤ ਹੀ ਮਿਲਵਰਤਨ ਵਾਲੇ ਸੁਭਾਅ ਦੇ ਮਾਲਕ ਸਨ ਅਤੇ ਹਰੇਕ ਨੂੰ ਖੁੱਲ੍ਹਦਿਲੀ ਨਾਲ ਮਿਲਦੇ ਸਨ | ਪੇਂਡੂ ਰਹਿਤਲ ਵਿਚੋਂ ਉੱਠੇ ਹੋਣ ਕਾਰਨ ਇਨ੍ਹਾਂ ਤੇ ਇਨ੍ਹਾਂ ਦੇ ਪਰਿਵਾਰ ਵਿਚ ਹਰ ਕਿਸੇ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਣ ਵਾਲਾ ਗੁਣ ਹੈ | ਇਨ੍ਹਾਂ ਆਪਣਾ ਸਾਰਾ ਜੀਵਨ ਸਮਾਜ ਸੇਵਾ ਵਿਚ ਗੁਜ਼ਾਰਿਆ ਤੇ ਲੋਕ ਹਿੱਤਾਂ ਲਈ ਇਨ੍ਹਾਂ ਨੇ ਜੇਲ੍ਹਾਂ ਵੀ ਕੱਟੀਆਂ | ਇਸ ਮੌਕੇ ਬੀਬੀ ਸਰਹਿੰਦ ਨੇ ਦੱਸਿਆ ਕਿ ਸਵ. ਰੂਪ ਹੋਰਾਂ ਦਾ ਇਨ੍ਹਾਂ ਦੇ ਭਰਾ ਸਵ. ਸ਼ਮਸ਼ੇਰ ਸਿੰਘ ਨਿਰਮਲ ਹੋਰਾਂ ਨਾਲ ਬਹੁਤ ਪਿਆਰ ਸੀ ਤੇ ਉਹ ਬੀਬੀ ਸਰਹਿੰਦ ਨੂੰ ਆਪਣੀ ਛੋਟੀ ਭੈਣ ਹੀ ਸਮਝਦੇ ਸਨ | ਇਸ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਉਨ੍ਹਾਂ ਦੇ ਪਰਿਵਾਰ ਤੇ ਸਮਾਜ ਤੋਂ ਇਲਾਵਾ ਉਨ੍ਹਾਂ ਨੂੰ ਵੀ ਬਹੁਤ ਘਾਟਾ ਪਿਆ ਹੈ ਤੇ ਉਨ੍ਹਾਂ ਆਪਣਾ ਇਕ ਹੋਰ ਭਰਾ ਗਵਾ ਲਿਆ
ਪਿਛਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਇਲਾਕਿਆਂ 'ਚ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਈਦ-ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਅਗਲੀ ਖ਼ਬਰ ਅੱਜ ਖੁੱਲ੍ਹੇਗੀ 28 ਵਾਰਡਾਂ ਦੇ ਉਮੀਦਵਾਰਾਂ ਦੀ ਕਿਸਮਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।