25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਇਲਾਕਿਆਂ 'ਚ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਈਦ-ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ

ਅਜੀਤ ਡੈਸਕ 29-05-2026
ਫ਼ਤਹਿਗੜ੍ਹ ਸਾਹਿਬ, 28 ਮਈ (ਬਲਜਿੰਦਰ ਸਿੰਘ)-ਈਦ-ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਅੱਜ ਜ਼ਿਲਾ ਫ਼ਤਹਿਗੜ ਸਾਹਿਬ ਦੇ ਵੱਖ-ਵੱਖ ਖੇਤਰਾਂ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਰੋਜ਼ਾ ਸ਼ਰੀਫ਼, ਈਦਗਾਹ ਆਮ ਖ਼ਾਸ ਬਾਗ਼, ਹਮਾਯੂੰਪੁਰ ਸਰਹਿੰਦ ਦੀ ਮਸਜਿਦ ਅਤੇ ਬਾੜਾ ਮਸਜਿਦ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਇਕ-ਦੂਜੇ ਨੂੰ ਗਲ਼ੇ ਮਿਲ ਕੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ ਅਤੇ ਨਮਾਜ਼ ਅਦਾ ਕਰਕੇ ਵਿਸ਼ਵ ਸ਼ਾਂਤੀ ਦੀ ਕਾਮਨਾ ਕੀਤੀ ਗਈ | ਇਸ ਮੌਕੇ ਵੱਖ-ਵੱਖ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਮਠਿਆਈ ਦੇ ਕੇ ਬਕਰੀਦ ਦੇ ਤਿਉਹਾਰ ਦੀ ਵਧਾਈ ਦਿੱਤੀ | ਇਸ ਮੌਕੇ ਰੋਜ਼ਾ ਸ਼ਰੀਫ਼ ਦੇ ਖ਼ਲੀਫ਼ਾ ਸਈਅਦ ਮੁਹੰਮਦ ਸਾਦਿਕ ਰਜ਼ਾ ਮੁਜੱਦਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਬਕਰੀਦ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਉਨਾਂ ਕਿਹਾ ਕਿ ਇਹ ਤਿਉਹਾਰ ਪਵਿੱਤਰ ਇਸ ਲਈ ਹੈ, ਕਿਉਂਕਿ ਇਸ ਮਹੀਨੇ ਵਿਚ ਮੁਸਲਿਮ ਲੋਕ ਹੱਜ ਦੀ ਯਾਤਰਾ ਕਰਨ ਦੇ ਲਈ ਜਾਂਦੇ ਹਨ ਅਤੇ ਇਸੇ ਮਹੀਨੇ ਮੁਸਲਿਮ ਲੋਕ ਹਜ਼ਰਤ ਇਬਰਾਹੀਮ ਅੱਲੇਹਿਲਾਮ ਦੇ ਲਈ ਸੁਨਤ ਕੁਰਬਾਨੀ ਦੀ ਰਸਮ ਅਦਾ ਕਰਦੇ ਹਨ | ਇਸ ਮੌਕੇ ਈਦਗਾਹ ਇੰਤਜਾਮੀਆ ਕਮੇਟੀ ਆਮ ਖ਼ਾਸ ਬਾਗ਼ ਸਰਹਿੰਦ ਦੇ ਚੇਅਰਮੈਨ ਆਸਿਫ਼ ਅਲੀ ਚੇਅਰਮੈਨ, ਅਬਦੁਲ ਵਾਹਿਦ ਉਪ ਚੇਅਰਮੈਨ, ਮੁਜ਼ੀਬ ਰਹਿਮਾਨ ਪ੍ਰਧਾਨ, ਰੌਸ਼ਨ ਖ਼ਾਨ ਉਪ ਪ੍ਰਧਾਨ, ਦੀਨ ਮੁਹੰਮਦ ਜਨਰਲ ਸਕੱਤਰ, ਨਜ਼ੀਮ ਅਲੀ ਖ਼ਜ਼ਾਨਚੀ, ਸੂਰਜ ਮੁਹੰਮਦ ਜੁਆਇੰਟ ਸਕੱਤਰ, ਮੁਹੰਮਦ ਰਮਜ਼ਾਨ, ਈਦਮ ਚੰਦ, ਮਜ਼ੀਦ ਖ਼ਾਨ, ਸਾਬਰ ਖ਼ਾਨ, ਮੁਹੰਮਦ ਇਸਮਾਈਲ, ਕਾਇਮਦੀਨ, ਹਾਜੀ ਬਾਬਾ ਦਿਲਸ਼ਾਦ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ |
ਪਿਛਲੀ ਖ਼ਬਰ ਅਮਨ ਸਪੋਰਟਸ ਕਲੱਬ ਦੇ ਖਿਡਾਰੀਆਂ ਨੇ ਪੰਜਾਬ ਤਾਇਕਵਾਂਡੋ ਕੱਪ ਵਿਚ ਮਾਰੀਆਂ ਮੱਲਾਂ ਅਗਲੀ ਖ਼ਬਰ ਲੇਖਕ ਰਿਪੂਦਮਨ ਸਿੰਘ ਰੂਪ ਦੇ ਅਕਾਲ ਚਲਾਣੇ 'ਤੇ ਜ਼ਿਲ੍ਹਾ ਲਿਖਾਰੀ ਸਭਾ ਵਲੋਂ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।