ਸਵਰਨ ਸਿੰਘ ਸ਼ਿਵਦਾਸਪੁਰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸਕੱਤਰ ਜਨਰਲ ਨਿਯੁਕਤ
ਅਜੀਤ ਡੈਸਕ
11-06-2026
ਇਸ ਨਿਯੁਕਤੀ ਮਗਰੋਂ ਸ਼ਿਵਦਾਸਪੁਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਅਤੇ ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਬਸੀ ਪਠਾਣਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਵਫ਼ਾਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ | ਨਵ-ਨਿਯੁਕਤ ਜ਼ਿਲ੍ਹਾ ਸਕੱਤਰ ਜਨਰਲ ਸਵਰਨ ਸਿੰਘ ਸ਼ਿਵਦਾਸਪੁਰ ਨੂੰ ਜਥੇਦਾਰ ਅਵਤਾਰ ਸਿੰਘ ਰਿਆ, ਜਥੇਦਾਰ ਪ੍ਰਦੀਪ ਸਿੰਘ ਕਲੌੜ, ਡਾ. ਜਗਦੀਪ ਸਿੰਘ ਰਾਣਾ, ਬਲਵਿੰਦਰ ਸਿੰਘ ਬਰਕਤਪੁਰ, ਜਸਵੀਰ ਸਿੰਘ ਖਰੌੜਾ, ਕੁਲਵਿੰਦਰ ਸਿੰਘ ਬਿਲਾਸਪੁਰ, ਹਰਵਿੰਦਰ ਸਿੰਘ ਬੱਬਲ, ਯਾਦਵਿੰਦਰ ਸਿੰਘ ਤਲਾਣੀਆਂ, ਭੁਪਿੰਦਰ ਸਿੰਘ ਹਾਂਸ ਸਾਬਕਾ ਚੇਅਰਮੈਨ, ਬਲਵੀਰ ਸਿੰਘ ਮੈੜਾਂ, ਭਿੰਦਾ ਚੁੰਨੀ, ਰਜਿੰਦਰ ਸਿੰਘ ਸਰਪੰਚ ਗਡਹੇੜਾ, ਨਰਿੰਦਰ ਸਿੰਘ ਗੁਣੀਆ ਮਾਜਰੀ, ਰਣਵੀਰ ਸਿੰਘ ਨੰਦਪੁਰ, ਹਰਜੀਤ ਸਿੰਘ ਬਹੇੜ, ਇਕਬਾਲ ਸਿੰਘ ਥਾਬਲਾਂ, ਤਰਸੇਮ ਸਿੰਘ ਫ਼ਤਹਿਪੁਰ ਸਮੇਤ ਹੋਰਨਾਂ ਆਗੂਆਂ ਵਲੋਂ ਵਧਾਈ ਦਿੱਤੀ ਗਈ | ਜਦੋਂਕਿ ਮਨਦੀਪ ਸਿੰਘ ਕਿੱਕੀ, ਅਮਨਪਾਲ ਸਿੰਘ ਨਾਹਨਹੇੜੀ, ਬਹਾਦਰ ਸਿੰਘ ਦੇਦੜਾਂ, ਸਰਬਜੀਤ ਸਿੰਘ ਮੈਣਮਾਜਰੀ, ਭੁਪਿੰਦਰ ਸਿੰਘ ਤਲਾਣੀਆਂ, ਸੁਖਜੀਤ ਸਿੰਘ ਕੋਟਲਾ, ਅਮਨਦੀਪ ਸਿੰਘ ਬਡਵਾਲਾ, ਬਲਜਿੰਦਰ ਸਿੰਘ ਸਰਪੰਚ ਨਾਨੋਵਾਲ, ਅਮਰਜੀਤ ਸਿੰਘ ਨੰਦਪੁਰ, ਬੀਰਦਵਿੰਦਰ ਸਿੰਘ ਸ਼ਹੀਦਗੜ੍ਹ, ਮਨਪ੍ਰੀਤ ਸਿੰਘ ਹੈਪੀ, ਜਸਵਿੰਦਰ ਸਿੰਘ ਮਨੈਲਾ ਨੇ ਉਨ੍ਹਾਂ ਨੂੰ ਪਾਰਟੀ ਵਿਚ ਅਹੁਦੇਦਾਰੀਆਂ ਦੇ ਕੇ ਨਿਵਾਜਣ ਬਦਲੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ |