08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਵਾਰਡ ਨੰ. 13 ਦੇ ਨਵੇਂ ਇਲਾਕੇ 'ਚ 5 ਸਾਲਾਂ ਬਾਅਦ ਪਹੁੰਚੀ ਕੂੜਾ ਚੁੱਕਣ ਵਾਲੀ ਗੱਡੀ ਲੋਕਾਂ ਨੇ ਕੀਤਾ ਸਵਾਗਤ

ਅਜੀਤ ਡੈਸਕ 11-06-2026
ਮੰਡੀ ਗੋਬਿੰਦਗੜ੍ਹ, 10 ਜੂਨ (ਇਕਬਾਲਦੀਪ ਸੰਧੂ)-ਵਾਰਡ ਨੰ. 13 ਦੇ ਨਵੇਂ ਸ਼ਾਮਿਲ ਕੀਤੇ ਗਏ ਇਲਾਕੇ ਵਿਚ ਅੱਜ ਸਫ਼ਾਈ ਸਬੰਧੀ ਇਕ ਮਹੱਤਵਪੂਰਨ ਕਦਮ ਚੁੱਕਿਆ ਗਿਆ, ਜਿੱਥੇ ਪਿਛਲੇ ਲਗਪਗ 5 ਸਾਲਾਂ ਤੋਂ ਕੂੜਾ ਚੁੱਕਣ ਵਾਲੀ ਗੱਡੀ ਨਾ ਪਹੁੰਚਣ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਇਸ ਸਮੱਸਿਆ ਨੂੰ ਹੱਲ ਕਰਦੇ ਹੋਏ ਨਵੇਂ ਚੁਣੇ ਕੌਂਸਲਰ ਤਮੰਨਾ ਸ਼ਰਮਾ ਵਲੋਂ ਵਿਸ਼ੇਸ਼ ਤੌਰ 'ਤੇ ਕੂੜਾ ਚੁੱਕਣ ਵਾਲੀ ਗੱਡੀ ਪਹਿਲੀ ਵਾਰ ਭੇਜੀ ਗਈ, ਜਿਸ ਨਾਲ ਇਲਾਕੇ ਵਿਚ ਵੱਡੀ ਰਾਹਤ ਮਹਿਸੂਸ ਕੀਤੀ ਗਈ | ਸਫ਼ਾਈ ਮੁਹਿੰਮ ਦੌਰਾਨ ਗਲੀਆਂ-ਮੁਹੱਲਿਆਂ ਵਿਚ ਜਮੀ ਹੋਈ ਗੰਦਗੀ ਨੂੰ ਹਟਾਇਆ ਗਿਆ ਅਤੇ ਨਿਕਾਸੀ ਨਾਲ ਸਬੰਧਿਤ ਚੈਂਬਰਾਂ ਦੀ ਵੀ ਵਿਸਥਾਰ ਨਾਲ ਸਫ਼ਾਈ ਕਰਵਾਈ ਗਈ | ਇਸ ਕਾਰਵਾਈ ਤੋਂ ਬਾਅਦ ਇਲਾਕੇ ਵਿਚ ਸਾਫ਼-ਸਫ਼ਾਈ ਦੀ ਸਥਿਤੀ ਕਾਫ਼ੀ ਬਿਹਤਰ ਹੋਈ | ਇਸ ਮੌਕੇ ਨਵੇਂ ਚੁਣੇ ਕੌਂਸਲਰ ਤਮੰਨਾ ਸ਼ਰਮਾ ਨੇ ਕਿਹਾ ਕਿ ਸਾਡੀ ਪ੍ਰਾਥਮਿਕਤਾ ਵਾਰਡ ਦੀ ਸਫ਼ਾਈ ਅਤੇ ਲੋਕਾਂ ਦੀ ਸਹੂਲਤ ਹੈ | ਨਵੇਂ ਜੁੜੇ ਇਲਾਕੇ ਵਿਚ ਸਫ਼ਾਈ ਦੀ ਲੰਬੇ ਸਮੇਂ ਤੋਂ ਸਮੱਸਿਆ ਸੀ, ਜਿਸ ਨੂੰ ਅੱਜ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਉਨ੍ਹਾਂ ਨਾਲ ਸਮਾਜ ਸੇਵਕ ਅਮਿਤ ਜੈ ਚੰਦ ਲੱਕੀ ਸ਼ਰਮਾ ਅਤੇ ਵਾਰਡ ਦੇ ਕਈ ਵਸਨੀਕ ਮੌਜੂਦ ਰਹੇ | ਇਸ ਮੌਕੇ ਲੋਕਾਂ ਨੇ ਇਸ ਪਹਿਲ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਲਾਕੇ ਵਿਚ ਲੰਬੇ ਸਮੇਂ ਤੋਂ ਸਫ਼ਾਈ ਦੀ ਇਹ ਸਭ ਤੋਂ ਵੱਡੀ ਲੋੜ ਸੀ, ਜੋ ਅੱਜ ਪੂਰੀ ਹੋਈ ਹੈ |
ਪਿਛਲੀ ਖ਼ਬਰ ਸਵਰਨ ਸਿੰਘ ਸ਼ਿਵਦਾਸਪੁਰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸਕੱਤਰ ਜਨਰਲ ਨਿਯੁਕਤ ਅਗਲੀ ਖ਼ਬਰ ਬੀਬੀ ਕਰਮਜੀਤ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਹਲਕਾ ਬਸੀ ਪਠਾਣਾਂ ਦੀ ਪ੍ਰਧਾਨ ਬਣਨ 'ਤੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।