03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪੰਜਾਬ ਨੰਬਰਦਾਰਾ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਅਹਿਮ ਮੀਟਿੰਗ

ਅਜੀਤ ਡੈਸਕ 12-06-2026
ਫ਼ਤਹਿਗੜ੍ਹ ਸਾਹਿਬ, 11 ਜੂਨ (ਬਲਜਿੰਦਰ ਸਿੰਘ)-ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਅਹਿਮ ਮੀਟਿੰਗ ਮਾਤਾ ਗੁਜਰੀ ਸਰਾਂ ਵਿਖੇ ਹੋਈ | ਇਸ ਮੌਕੇ ਨੰਬਰਦਾਰ ਅਜਮੇਰ ਸਿੰਘ ਅਜਨਾਲੀ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਉਪਰੰਤ ਲੰਘੀਆਂ ਨਗਰ ਕੌਂਸਲ ਚੋਣਾਂ ਵਿਚ ਨੰਬਰਦਾਰਾਂ ਨੂੰ ਬਤੌਰ ਕੌਂਸਲਰ ਚੋਣ ਜਿੱਤਣ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਕੇ ਵਧਾਈ ਦਿੱਤੀ ਗਈ | ਜਿਨ੍ਹਾਂ ਵਿਚ ਪ੍ਰਮੁੱਖ ਤੌਰ 'ਤੇ ਨੰਬਰਦਾਰ ਬਲਕਾਰ ਸਿੰਘ, ਰਾਜੇਸ਼ ਕੁਮਾਰ ਰਾਜੂ ਦੋਵੇਂ ਕੌਂਸਲਰ ਮੰਡੀ ਗੋਬਿੰਦਗੜ੍ਹ ਅਤੇ ਨੰਬਰਦਾਰ ਜਸਵੀਰ ਸਿੰਘ ਬੰਟੀ ਕੌਂਸਲਰ ਸਰਹਿੰਦ ਸ਼ਾਮਿਲ ਹਨ | ਮੀਟਿੰਗ ਦੌਰਾਨ ਬੁਲਾਰਿਆਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਨੰਬਰਦਾਰਾਂ ਦੀਆਂ ਮੰਗਾਂ ਦਾ ਫ਼ੌਰੀ ਨਿਪਟਾਰਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇ, ਮਾਣ ਭੱਤੇ ਵਿਚ ਵਾਧਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਨੰਬਰਦਾਰਾਂ ਨੂੰ ਪਿਛਲੇ 6-7 ਮਹੀਨਿਆਂ ਤੋਂ ਮਾਣ ਭੱਤਾ ਨਹੀਂ ਮਿਲਿਆ, ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਨੰਬਰਦਾਰਾਂ ਦਾ ਮਾਣ ਭੱਤਾ ਜਲਦ ਉਨ੍ਹਾਂ ਦੇ ਖਾਤਿਆਂ ਵਿਚ ਪਾਇਆ ਜਾਵੇ |
ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪਿੰਡ ਦੇ ਨੰਬਰਦਾਰ ਰਾਹੀਂ ਹੀ ਰਜਿਸਟਰੀ ਕਰਵਾਈ ਜਾਵੇ ਕਿਉਂਕਿ ਆਮ ਦੇਖਣ ਵਿਚ ਆਇਆ ਹੈ ਕਿ ਸ਼ਹਿਰਾਂ ਵਿਚ ਇਕ ਹੀ ਨੰਬਰਦਾਰ ਸਾਰੀਆਂ ਰਜਿਸਟਰੀਆਂ ਕਰਵਾਈ ਜਾਂਦਾ ਹੈ | ਜਦੋਂਕਿ ਕਾਇਦੇ ਅਨੁਸਾਰ ਨੰਬਰਦਾਰ ਆਪਣੇ ਵਾਰਡ ਜਾਂ ਖੇਤਰ ਨਾਲ ਸੰਬੰਧਿਤ ਹੀ ਰਜਿਸਟਰੀ ਕਰਵਾ ਸਕਦਾ ਹੈ | ਇਸ ਮੌਕੇ ਕੁਲਵੰਤ ਸਿੰਘ, ਹਰਬੰਸ ਸਿੰਘ, ਅਮਰਜੀਤ ਸਿੰਘ ਡੇਰਾ ਮੀਰ ਮੀਰਾਂ, ਜਸਵੀਰ ਸਿੰਘ ਬੰਟੀ, ਬਲਕਾਰ ਸਿੰਘ ਜੱਸੜ੍ਹਾਂ, ਅਮਰੀਕ ਸਿੰਘ ਛਲੇੜੀ ਕਲਾਂ, ਬਲਜੀਤ ਸਿੰਘ ਸਰਕਲ ਪ੍ਰਧਾਨ ਚੁੰਨੀ, ਜਸਵਿੰਦਰ ਸਿੰਘ ਕਾਰਜਕਾਰੀ ਪ੍ਰਧਾਨ ਬਸੀ ਪਠਾਣਾਂ, ਭਗਤ ਸਿੰਘ ਰਾਮਗੜ੍ਹ ਸੈਣੀ, ਸਤਭਿੰਦਰ ਸਿੰਘ ਮਹਿਤਾਬਗੜ੍ਹ, ਤਰਨਜੀਤ ਸਿੰਘ ਮਾਜਰੀ ਸੋਢੀਆਂ, ਭੁਪਿੰਦਰ ਸਿੰਘ ਕੋਟਲਾ ਸੁਲੇਮਾਨ, ਗੁਰਨਾਮ ਸਿੰਘ ਮਾਜਰੀ ਅਜ਼ੀਮ, ਮਲਕੀਤ ਸਿੰਘ ਡਡਹੇੜੀ, ਬਲਵੀਰ ਸਿੰਘ ਕੋਟਲਾ ਸੁਲੇਮਾਨ, ਜਸਵਿੰਦਰ ਸਿੰਘ, ਤਰਲੋਚਨ ਸਿੰਘ ਖਾਲਸਪੁਰ, ਰਣਧੀਰ ਸਿੰਘ ਅਨਾਇਤਪੁਰਾ, ਹਰਜੀਤ ਸਿੰਘ ਬਹੇੜ, ਮਲਕੀਤ ਸਿੰਘ ਅਬਦੁਲਾਪੁਰ, ਜਗਦੀਸ਼ ਸਿੰਘ ਸੈਫਲਪੁਰ, ਸੁਖਦੀਪ ਸਿੰਘ ਸਲੇਮਪੁਰ, ਹਰਪਾਲ ਸਿੰਘ ਮੰਡੋਫਲ, ਬਖਸ਼ੀਸ਼ ਸਿੰਘ ਨਰੈਣਗੜ੍ਹ, ਰਾਕੇਸ਼ ਕੁਮਾਰ ਰਾਜੂ ਅਜਨਾਲੀ, ਲਖਵੀਰ ਸਿੰਘ ਸੰਧੂ ਕਾਰਜਕਾਰੀ ਪ੍ਰਧਾਨ ਤਹਿਸੀਲ ਅਮਲੋਹ, ਹਰਮੀਤ ਸਿੰਘ ਲੋਹਾਖੇੜੀ, ਰਣਧੀਰ ਸਿੰਘ ਅਜਨਾਲੀ, ਭਾਗ ਸਿੰਘ ਮਹਿਤਾਬਗੜ੍ਹ, ਸੁਖਵਿੰਦਰ ਸਿੰਘ ਸ਼ਾਹਪੁਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਐਸ.ਆਈ.ਆਰ. 2026 ਦੀ ਪ੍ਰਕਿਰਿਆ ਸੰਬੰਧੀ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਨੇ ਸਟਾਫ਼ ਨੂੰ ਦਿੱਤੀ ਟ੍ਰੇਨਿੰਗ ਅਗਲੀ ਖ਼ਬਰ ਜਥੇ. ਮਨੈਲੀ ਨੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਥੇਬੰਦੀ ਦਾ ਸਰਪ੍ਰਸਤ ਬਣਨ 'ਤੇ ਕੀਤਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।