03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਆਮ ਆਦਮੀ ਪਾਰਟੀ 2027 ਦੀਆਂ ਚੋਣਾਂ 'ਚ ਜਿੱਤ ਕੇ ਵੱਡਾ ਇਤਿਹਾਸ ਰਚੇਗੀ-ਚੇਅਰਮੈਨ ਰਸ਼ਪਿੰਦਰ ਰਾਜਾ

ਅਜੀਤ ਡੈਸਕ 12-06-2026
ਫ਼ਤਹਿਗੜ੍ਹ ਸਾਹਿਬ, 11 ਜੂਨ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਪੰਜਾਬ ਵਿਚ ਇਕ ਵਾਰ ਫਿਰ ਇਤਿਹਾਸ ਰਚਣ ਲਈ ਤਿਆਰ ਹੈ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਵੱਡੀ ਜਿੱਤ ਪ੍ਰਾਪਤ ਕਰੇਗੀ, ਕਿਉਂਕਿ ਸੂਬੇ ਦੇ ਲੱਖਾਂ ਲੋਕ 'ਆਪ' ਦੀਆਂ ਨੀਤੀਆਂ ਤੇ ਭਰੋਸਾ ਜਿਤਾ ਰਹੇ ਹਨ ਤੇ ਉਹ 'ਆਪ' ਨੂੰ ਹੀ ਮੁੜ ਸੱਤਾ 'ਚ ਲਿਆਉਣਗੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਨੇ ਨਜ਼ਦੀਕੀ ਪਿੰਡ ਬਲਾੜੀ ਖ਼ੁਰਦ ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਨੂੰ ਜਾਣ ਵਾਲੀ ਬੱਸ ਦੇ ਬਜ਼ੁਰਗਾਂ ਦਾ ਸਨਮਾਨ ਕਰਨ ਸਮੇਂ ਕੀਤਾ | ਚੇਅਰਮੈਨ ਰਾਜਾ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿਚ 'ਆਪ' ਨੇ ਭਿ੍ਸ਼ਟਾਚਾਰ, ਬੇਰੁਜ਼ਗਾਰੀ ਅਤੇ ਲੁੱਟ ਦੀ ਰਾਜਨੀਤੀ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਤੇ ਮਾਨ ਸਰਕਾਰ ਨੇ ਉਸ ਵਾਅਦੇ ਨੂੰ ਪੂਰਾ ਕਰਕੇ ਦਿਖਾਇਆ ਹੈ | ਆਪਣੀ ਪਹਿਲੀ ਟਰਮ ਵਿਚ ਸਰਕਾਰ ਨੇ ਸਿਹਤ, ਖੇਤੀ, ਰੁਜ਼ਗਾਰ ਅਤੇ ਵਿਕਾਸ ਦੇ ਖੇਤਰ ਵਿਚ ਮਹੱਤਵਪੂਰਨ ਕੰਮ ਕੀਤੇ ਹਨ, ਜਿਨ੍ਹਾਂ 'ਚ ਮੁਫ਼ਤ ਬਿਜਲੀ, ਮੁਫ਼ਤ ਇਲਾਜ, ਖੇਤੀਬਾੜੀ ਲਈ ਨਵੀਆਂ ਯੋਜਨਾਵਾਂ, ਨੌਜਵਾਨਾਂ ਲਈ ਰੁਜ਼ਗਾਰ ਮੁਹਿੰਮਾਂ ਅਤੇ ਭਿ੍ਸ਼ਟ ਤੱਤਾਂ 'ਤੇ ਕਾਰਵਾਈ ਨੇ ਲੋਕਾਂ ਦੇ ਦਿਲ ਜਿੱਤ ਲਏ ਹਨ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਨਿਡਰ ਅਤੇ ਲੋਕ-ਪੱਖੀ ਲੀਡਰਸ਼ਿਪ ਨੇ ਪੰਜਾਬ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ | ਉਨ੍ਹਾਂ ਨੇ ਆਪਣੀਆਂ ਤਾਕਤਾਂ ਨਾਲ ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਿਆ ਅਤੇ ਹਰ ਸਮੱਸਿਆ ਨੂੰ ਗੰਭੀਰਤਾ ਨਾਲ ਹੱਲ ਕੀਤਾ ਹੈ | ਚੇਅਰਮੈਨ ਰਾਜਾ ਨੇ ਦੱਸਿਆ ਇਸ ਵਾਰ ਸਰਕਾਰ ਦਾ ਏਜੰਡਾ ਹੋਰ ਵੀ ਵਿਸਤਿ੍ਤ ਹੋਵੇਗਾ, ਜਿਸ 'ਚ ਨੌਜਵਾਨਾਂ ਲਈ ਰੁਜ਼ਗਾਰ, ਖੇਤੀ ਨੂੰ ਆਧੁਨਿਕ ਬਣਾਉਣ ਲਈ ਟੈਕਨਾਲੋਜੀ, ਇਨਫਰਾਸਟਰਕਚਰ, ਅÏਰਤਾਂ ਤੇ ਬੱਚਿਆਂ ਲਈ ਸੁਰੱਖਿਆ, ਸਸ਼ਕਤੀਕਰਨ, ਸਿੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣਾ ਅਤੇ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਇਸ ਦੀਆਂ ਮੁੱਖ ਤਰਜੀਹਾਂ ਹੋਣਗੀਆਂ | ਇਸ ਮੌਕੇ 'ਆਪ' ਆਗੂ ਦਿਲਪ੍ਰੀਤ ਭੱਟੀ, ਮਾਈਕਲ ਬਹਾਦਰਗੜ੍ਹ, ਅਜੀਤ ਸਿੰਘ ਤਿੰਬਰਪੁਰ ਆਦਿ ਤੋਂ ਇਲਾਵਾ ਇਲਾਕਾਵਾਸੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਕੌਮੀ ਰਾਜ ਮਾਰਗ 'ਤੇ ਵਾਪਰੇ ਸੜਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ, 1 ਗੰਭੀਰ ਜ਼ਖ਼ਮੀ ਅਗਲੀ ਖ਼ਬਰ ਨਵੀਆਂ ਨਿਯੁਕਤੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਜ਼ਿਲੇ੍ਹ ਭਰ 'ਚ ਹੋਵੇਗਾ ਹੋਰ ਮਜ਼ਬੂਤ-ਸੁਹਾਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।