29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਆਜ਼ਾਦ ਜੇਤੂ ਕੌਂਸਲਰ ਬਲਜੀਤ ਕੌਰ ਦਾ ਡਾ. ਮਨੋਹਰ ਸਿੰਘ ਨੇ ਕੀਤਾ ਸਨਮਾਨ

ਅਜੀਤ ਡੈਸਕ 14-06-2026
ਖਮਾਣੋਂ, 13 ਜੂਨ (ਮਨਮੋਹਣ ਸਿੰਘ ਕਲੇਰ)-ਬਲਜੀਤ ਕੌਰ ਸਿੱਧੂ ਪਤਨੀ ਬਲਵੀਰ ਸਿੰਘ ਸਿੱਧੂ ਨੂੰ ਵਾਰਡ ਨੰ. 10 ਖਮਾਣੋਂ ਤੋਂ ਬਤੌਰ ਆਜ਼ਾਦ ਉਮੀਦਵਾਰ ਕੌਂਸਲਰ ਚੁਣੇ ਜਾਣ 'ਤੇ ਡਾ. ਮਨੋਹਰ ਸਿੰਘ ਪ੍ਰਧਾਨ ਇੰਟਕ ਫੈਡਰੇਸ਼ਨ ਪੰਜਾਬ ਵਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸਿੱਧੂ ਪਰਿਵਾਰ ਸਮਾਜਿਕ ਕੰਮ, ਵਾਰਡ ਤੇ ਸ਼ਹਿਰ ਦੇ ਵਿਕਾਸ ਲਈ ਅਤੇ ਲੋਕਾਂ ਦੇ ਦੁੱਖ-ਸੁੱਖ ਵਿਚ ਹਮੇਸ਼ਾ ਅੱਗੇ ਹੋ ਕੇ ਖੜ੍ਹਦਾ ਹੈ | ਇੱਥੇ ਦੱਸਣਯੋਗ ਹੈ ਕਿ ਬਲਜੀਤ ਕੌਰ ਸਿੱਧੂ ਇਸ ਤੋਂ ਪਹਿਲਾਂ ਵਾਰਡ ਨੰ. 9 ਤੋਂ ਕੌਂਸਲਰ ਰਹਿ ਚੁੱਕੇ ਹਨ, ਉਨ੍ਹਾਂ ਨੇ ਇਹ ਚੋਣ ਦੁਬਾਰਾ ਜਿੱਤੀ ਹੈ | ਇਸ ਮੌਕੇ ਸ. ਸਿੱਧੂ ਵਲੋਂ ਡਾ. ਮਨੋਹਰ ਸਿੰਘ ਅਤੇ ਨਾਲ ਆਏ ਸਾਥੀਆਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਭੀਮ ਚੰਦ ਸ਼ੁਕਲਾ ਮੀਤ ਪ੍ਰਧਾਨ ਇੰਟਕ ਫੈਡਰੇਸ਼ਨ ਪੰਜਾਬ, ਮਨਜੀਤ ਸਿੰਘ ਸਾਬਕਾ ਸਰਪੰਚ ਸੂਬਾ ਸਕੱਤਰ ਐਸ.ਸੀ.ਸੈੱਲ, ਸ਼ਗਨ ਧਨੌਲਾ ਯੂਥ ਆਗੂ ਅਤੇ ਗੁਰਪ੍ਰੀਤ ਸਿੰਘ ਗੋਲਡੀ ਹਾਜ਼ਰ ਸਨ |
ਪਿਛਲੀ ਖ਼ਬਰ ਜਸਵੀਰ ਸਿੰਘ ਵਿਰਦੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਅਮਲੋਹ ਖੰਡ ਮਿੱਲ ਕਿਸਾਨਾਂ ਦੀ ਅਦਾਇਗੀ ਤੁਰੰਤ ਕਰੇ-ਕਿਸਾਨ ਆਗੂ ਸੈਦਪੁਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।