ਭਾਦਸੋ, 16 ਜੂਨ (ਗੁਰਬਖਸ ਸਿੰਘ ਵੜੈਚ)-ਸ਼ਹੀਦਾਂ ਦੇ ਸਿਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਭਾਦਸੋਂ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆ ਨੇ ਕੀਤੀ।ਇਹ ਨਗਰ ਕੀਰਤਨ ਸ਼ਹਿਰ ਦੇ ਮੁੱਖ ਬਜਾਰ ਤੋਂ ਹੁੰਦਾ ਹੋਇਆ ਅਖੀਰ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ। ਭਾਈ ਭਰਪੂਰ ਸਿੰਘ ਮੱਟਰਾਂ ਅਤੇ ਹੋਰ ਕੀਰਤਨ ਜਥਿਆਂ ਵਲੋਂ ਸ਼ਬਦ ,ਢਾਡੀ ਵਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ,ਰਣਧੀਰ ਸਿੰਘ ਢੀਂਡਸਾ ਪ੍ਰਧਾਨ ਟਰੱਸਟ ਗੁਰਦੁਆਰਾ ਰੋੜੀ ਸਾਹਿਬ ਚੈਹਿਲ,ਪ੍ਰਧਾਨ ਅਮਰਜੀਤ ਸਿੰਘ ਟਿਵਾਣਾ,ਦਰਸ਼ਨ ਸਿੰਘ ਧਾਰਨੀ, ਸਤਨਾਮ ਸਿੰਘ ਖਾਲਸਾ,ਮਾਸਟਰ ਰਾਮ ਸਰੂਪ ਸਿੰਘ,ਮਾਸਟਰ ਮਨੋਹਰ ਸਿੰਘ,ਪਾਲਾ ਸਿੰਘ ਜਥੇਦਾਰ, ਸਤਨਾਮ ਸੰਧੂ,ਹਰਮਿੰਦਰ ਸਿੰਘ ਭੜੀ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜਰ ਸੀ।