ਬਨੂੜ, 16 ਜੂਨ (ਭੁਪਿੰਦਰ ਸਿੰਘ)-ਲੋਕ ਕਲਿਆਣ ਮੇਲਾ ਪੀ.ਐਮ. ਸਵੈਨਿਧੀ ਸਕੀਮ ਤਹਿਤ ਲਗਾਇਆ ਜਾ ਰਿਹਾ ਹੈ| ਜਿਸ ਤਹਿਤ ਨਗਰ ਕੌਂਸਲ ਬਨੂੜ ਵਲੋਂ ਕੌਂਸਲ ਦੇ ਕਾਰਜਸਾਧਕ ਅਫ਼ਸਰ ਵਿਸ਼ਾਲਦੀਪ, ਸਿਟੀ ਮਿਸ਼ਨ ਮੈਨੇਜਰ ਪ੍ਰਿੰਅਕਾ ਰਾਣੀ, ਕਮਿਊਨਿਟੀ ਆਰਗੇਨਾਈਜ਼ਰ ਸੰਗੀਤਾ ਰਾਣੀ ਦੀ ਅਗਵਾਈ ਹੇਠ ਬੰਨੋ ਮਾਈ ਮੰਦਿਰ ਦੇ ਹਾਲ ਵਿਚ ਲਗਾਇਆ ਗਿਆ| ਜਿਸ ਵਿਚ ਪੰਜ ਦਰਜਨ ਦੇ ਕਰੀਬ ਵੈਡਰਾਂ ਵਲੋਂ ਭਾਗ ਲਿਆ ਗਿਆ| ਜਿਸ ਅਧੀਨ ਪੀ.ਐਮ. ਸਵੈਨਿਧੀ ਸਕੀਮ ਤਹਿਤ ਲੋਨ ਅਪਲਾਈ ਕੀਤੇ ਗਏ ਅਤੇ ਮੌਕੇ ‘ਤੇ ਹਾਜ਼ਰ ਵੈਡਰਾਂ ਨੂੰ ਹੋਰ ਸਕੀਮਾਂ ਨਾਲ ਜੋੜਨ ਲਈ ਉਨ੍ਹਾਂ ਦੀ ਪ੍ਰੋਫਾਇਲਿੰਗ ਕੀਤੀ ਗਈ ਤੇ ਕਰੈਡਿਟ ਕਾਰਡ ਵੀ ਅਪਲਾਈ ਕੀਤੇ ਗਏ| ਇਸ ਕੈਂਪ ਵਿਚ ਸਰਕਾਰ ਦੀਆਂ ਚੱਲ ਰਹੀਆਂ ਹੋਰ ਸਕੀਮਾਂ ਸੰਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ| ਭਵਿੱਖ ਵਿਚ ਅਜਿਹੇ ਕੈਂਪ ਲਗਾਤਾਰ ਜਾਰੀ ਰਹਿਣਗੇ| ਇਸ ਕੈਂਪ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਪੜੇ ਦੇ ਬੈਗ, ਟੀ-ਸ਼ਰਟ ਅਤੇ ਟੋਪੀਆਂ ਵੀ ਵੰਡੀਆਂ ਗਈਆਂ|