ਫ਼ਤਹਿਗੜ੍ਹ ਸਾਹਿਬ, 16 ਜੂਨ (ਬਲਜਿੰਦਰ ਸਿੰਘ)-ਇੰਜੀ. ਸਤਨਾਮ ਸਿੰਘ ਮੱਟੂ ਨੇ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਇੰਜੀਨੀਅਰ ਖੇੜਾ ਦਾ ਚਾਰਜ ਸੰਭਾਲ ਲਿਆ ਹੈ। ਉਹ ਰੋਪੜ ਤੋਂ ਬਦਲ ਕੇ ਇੱਥੇ ਆਏ ਹਨ। ਇਸ ਤੋਂ ਪਹਿਲਾਂ ਵੀ ਉਹ 2003 ਤੋਂ 2017 ਤੱਕ ਲਗਪਗ 14 ਸਾਲ ਇਸ ਜ਼ਿਲ੍ਹੇ ਵਿਚ ਬਤੌਰ ਜੇ.ਈ/ਏ.ਈ ਵੱਖ-ਵੱਖ ਬਲਾਕਾਂ ਵਿਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਉਨ੍ਹਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਪਹਿਲਾ ਸਵੱਛ ਜ਼ਿਲ੍ਹਾ ਬਣਾਉਣ ਵਿਚ ਮੋਹਰੀ ਟੀਮ ਵਜੋਂ ਕੰਮ ਕੀਤਾ। ਇਸ ਤੋਂ ਇਲਾਵਾ ਸਾਹਿਤਕ ਖੇਤਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਵਿਚ ਵੀ ਸ. ਮੱਟੂ ਦਾ ਨਾਮ ਸ਼ੁਮਾਰ ਹੈ। ਕਈ ਧਾਰਮਿਕ ਕਿਤਾਬਾਂ ਵੀ ਲਿਖ ਚੁੱਕੇ ਹਨ। ਇਸ ਮੌਕੇ ਮੁਲਾਜ਼ਮਾਂ ਜਥੇਬੰਦੀਆਂ ਤੋਂ ਇਲਾਵਾ ਸਮੂਹ ਸਟਾਫ਼ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ‘ਤੇ ਇੰਜੀ. ਸੰਦੀਪ ਸ਼ਰਮਾ ਐਸ.ਡੀ.� ਚਮਕੌਰ ਸਾਹਿਬ, ਇੰਜੀ. ਗਗਨਦੀਪ ਸਿੰਘ ਐਸ.ਡੀ.� ਖਮਾਣੋਂ, ਲਖਵੀਰ ਸਿੰਘ ਭੱਟੀ ਮੁਲਾਜ਼ਮ ਆਗੂ, ਰਾਜਪਾਲ ਸਿੰਘ ਲਸੋਈ ਪ੍ਰਧਾਨ, ਅਸ਼ੋਕ ਕੁਮਾਰ ਸੰਘੋਲ ਪ੍ਰਧਾਨ, ਇੰਜੀ ਮੁਕੇਸ਼ ਮੈਣੀ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਇੰਜੀ ਪ੍ਰਵੀਨ ਸਿੰਘ ਜੇ.ਈ, ਜਗਤਾਰ ਸਿੰਘ ਬਡਾਲੀ ਆਲਾ ਸਿੰਘ, ਹਰਜੀਤ ਸਿੰਘ ਹਿੰਦੂਪੁਰ ਨੇ ਇੰਜੀ. ਮੱਟੂ ਦਾ ਭਰਵਾਂ ਸਵਾਗਤ ਕੀਤਾ।