10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਕੌਂਸਲਰ ਬਲਵਿੰਦਰ ਕੌਰ ਨੇ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅਜੀਤ ਡੈਸਕ 20-06-2026
ਫ਼ਤਹਿਗੜ੍ਹ ਸਾਹਿਬ, 19 ਜੂਨ (ਮਨਪ੍ਰੀਤ ਸਿੰਘ)-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਾਰਡ ਨੰ. 23 ਮੁਹੱਲਾ ਜੱਟਪੁਰਾ ਨੇੜੇ ਭਗਵਾਨ ਵਾਲਮੀਕਿ ਚੌਕ ਖਾਨਪੁਰ ਰੋਡ ਤੋਂ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਦੀ ਰਹਿਨੁਮਾਈ ਹੇਠ ਤੀਰਥ ਯਾਤਰਾ ਬੱਸ ਰਵਾਨਾ ਕੀਤੀ ਗਈ। ਵਾਰਡ ਦੀ ਕੌਂਸਲਰ ਬਲਜਿੰਦਰ ਕੌਰ ਦੁਆਰਾ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ’ਤੇ ਕੌਂਸਲਰ ਬਲਦੇਵ ਜਲਾਲ, ਬਹਾਦਰ ਜਲਾਲ, ਬਲਾਕ ਪ੍ਰਧਾਨ ਪ੍ਰਿਤਪਾਲ ਸਿੰਘ ਜੱਸੀ, ਰਮੇਸ਼ ਕੁਮਾਰ ਸੋਨੂੰ, ਹਰਬੰਸ ਸਿੰਘ ਢਾਡੀ ਤੇ ਅਮਨਦੀਪ ਸਿੰਘ ਵਲੋਂ ਯਾਤਰੀਆਂ ਨੂੰ ਪੂਰੇ ਸਨਮਾਨ ਸਹਿਤ ਯਾਤਰਾ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਕੌਂਸਲਰ ਬਲਵਿੰਦਰ ਕੌਰ ਨੇ ਦੱਸਿਆ ਕਿ ਯਾਤਰਾ ਦੌਰਾਨ ਦੁਰਗਿਆਣਾ ਮੰਦਿਰ, ਸੱਚਖੰਡ ਸ੍ਰੀ ਦਰਬਾਰ ਸਾਹਿਬ, ਵਾਹਗਾ ਬਾਰਡਰ ਤੇ ਰਾਮਤੀਰਥ (ਵਾਲਮੀਕਿ ਤੀਰਥ) ਅਸਥਾਨਾਂ ਦੇ ਸੰਗਤ ਨੂੰ ਦਰਸ਼ਨ ਕਰਵਾਏ ਜਾਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਕੁਮਾਰ ਵੈਦ ਦੁਆਰਾ ਵਿਧਾਇਕ ਰਾਏ ਦਾ ਧੰਨਵਾਦ ਕੀਤਾ ਗਿਆ। ਤੀਰਥ ਯਾਤਰਾ ਬੱਸ ਦੇ ਕੋਆਰਡੀਨੇਟਰ ਬਲਬੀਰ ਸਿੰਘ ਸੋਢੀ, ਜਿਨ੍ਹਾਂ ਨੂੰ ਇੰਚਾਰਜ ਦੇ ਤੌਰ ’ਤੇ ਨਾਲ ਭੇਜਿਆ ਗਿਆ, ਉਨ੍ਹਾਂ ਦਾ ਵੀ ਸੰਦੀਪ ਕੁਮਾਰ ਵੈਦ ਦੁਆਰਾ ਧੰਨਵਾਦ ਕੀਤਾ ਗਿਆ ਅਤੇ ਯਾਤਰੀਆਂ ਨੂੰ ਵਿਰਾਸਤੀ ਚਿੰਨ੍ਹ ਵੀ ਭੇਟ ਕੀਤੇ ਗਏ।
ਪਿਛਲੀ ਖ਼ਬਰ ਚੇਅਰਮੈਨ ਕੋਟਲੀ ਦੀ ਅਗਵਾਈ ਹੇਠ ਬੂਟੇ ਲਗਾ ਕੇ ਮਨਾਇਆ ਰਾਹੁਲ ਗਾਂਧੀ ਦਾ ਜਨਮ ਦਿਨ ਅਗਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਨੇ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਕੀਤੀਆਂ ਗਤੀਵਿਧੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।