10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਨਟਾਸ ਦੀ ਸਾਲਾਨਾ ਥੀਏਟਰ ਵਰਕਸ਼ਾਪ ਦਾ ਸਮਾਪਨ ਸਮਾਗਮ 22 ਨੂੰ

ਅਜੀਤ ਡੈਸਕ 20-06-2026
ਪਟਿਆਲਾ, 19 ਜੂਨ (ਧਰਮਿੰਦਰ ਸਿੰਘ ਸਿੱਧੂ)-ਭਾਸ਼ਾ ਭਵਨ ਵਿਖੇ ਡਾਇਰੈਕਟਰ ਭਾਸ਼ਾਵਾਂ ਡਾ. ਜਸਵੰਤ ਸਿੰਘ ਜ਼ਫਰ ਦੇ ਸਹਿਯੋਗ ਨਾਲ ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਜੋੜੀ ਸੁਨੀਤਾ ਸੱਭਰਵਾਲ-ਪਦਮਸ਼੍ਰੀ ਐਵਾਰਡੀ ਪ੍ਰਾਣ ਸੱਭਰਵਾਲ ਵਲੋਂ 1 ਜੂਨ ਤੋਂ ਜਾਰੀ 45ਵੀਂ ਸਾਲਾਨਾ 21 ਦਿਵਸੀ ਜਾਗਰੂਕ ਥੀਏਟਰ ਵਰਕਸ਼ਾਪ ਦਾ ਸਮਾਪਨ ਸਮਾਗਮ ਸੋਮਵਾਰ 22 ਜੂਨ ਸ਼ਾਮੀ 5 ਵਜੇ ਭਾਸ਼ਾ ਭਵਨ ਦੇ ਸਵਾਗਤੀ ਹਾਲ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਸੱਭਰਵਾਲ ਨੇ ਦੱਸਿਆ ਕਿ ਸਮਾਗਮ ਦਾ ਉਦਘਾਟਨ ਰਾਜ ਦੀਆਂ ਪ੍ਰਸਿੱਧ ਸਮਾਜਿਕ, ਕਲਾ ਸਰਪਰਸਤ ਸ਼ਖਸੀਅਤਾਂ ਜਸਵੰਤ ਸਿੰਘ ਜ਼ਫਰ ਡਾਇਰੈਕਟਰ ਭਾਸ਼ਾਵਾਂ, ਡਾ. ਸੁਨੀਤਾ ਧੀਰ, ਡਾ. ਸਤੀਸ਼ ਕੁਮਾਰ ਵਰਮਾ, ਅਵਤਾਰ ਸਿੰਘ ਅਰੋੜਾ, ਐਮ.ਡੀ. ਨਾਰਾਇਣ ਐਸੋਸੀਏਟਸ, ਮੈਡਮ ਵੀਨਾ ਮੰਗਲਾ, ਮੁੱਖੀ ਫੁਲਕੀਆ ਪ੍ਰੈਸ, ਐਚ.ਆਰ. ਸਿੰਗਲਾ, ਨਟਾਸ ਪ੍ਰਧਾਨ ਸ੍ਰ. ਗੁਰਬਚਨ ਸਿੰਘ ਕੱਕੜ, ਵਰਕਸ਼ਾਪ ਕਨਵੀਨਰ ਮੈਡਮ ਸੁਨੀਤਾ ਸੱਭਰਵਾਲ, ਡਾਇਰੈਕਟਰ ਪ੍ਰਾਣ ਸੱਭਰਵਾਲ ਅਤੇ ਨਾਟਕ ਨਿਰਦੇਸ਼ਕ ਸ਼੍ਰੀ ਸੁਰਜੀਤ ਐਬਸਰਡ ਕਰਨਗੇ।
ਪਿਛਲੀ ਖ਼ਬਰ ਭਗਵੰਤ ਸਿੰਘ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦਾ ਸਨਮਾਨ ਕਰਦੇ ਹੋਏ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਹੋ ਜਾ... ਅਗਲੀ ਖ਼ਬਰ ਚੇਅਰਮੈਨ ਕੋਟਲੀ ਦੀ ਅਗਵਾਈ ਹੇਠ ਬੂਟੇ ਲਗਾ ਕੇ ਮਨਾਇਆ ਰਾਹੁਲ ਗਾਂਧੀ ਦਾ ਜਨਮ ਦਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।