15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਬਾਬਾ ਪਰਮਜੀਤ ਸਿੰਘ ਨੇ ਗਊਸ਼ਾਲਾ ਕਮੇਟੀ ਨੂੰ ਆਰਥਿਕ ਸਹਿਯੋਗ ਭੇਜਿਆ

ਅਜੀਤ ਡੈਸਕ 03-07-2026
ਬਸੀ ਪਠਾਣਾਂ, 2 ਜੁਲਾਈ (ਰਾਜਿੰਦਰ ਸ਼ਰਮਾ, ਐਚ.ਐਸ.ਗੌਤਮ)- ਡੇਰਾ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਦੇ ਮੁਖੀ ਬਾਬਾ ਪਰਮਜੀਤ ਸਿੰਘ ਵਲੋਂ ਬਸੀ ਪਠਾਣਾ ਦੀ ਗਊਸ਼ਾਲਾ ਕਮੇਟੀ ਨੂੰ ਡੇਰਾ ਟਰੱਸਟੀ ਮੈਂਬਰ ਸਾਧੂ ਰਾਮ ਭੱਟਮਾਜਰਾ ਰਾਹੀਂ ਆਰਥਿਕ ਸਹਿਯੋਗ ਭੇਜਿਆ ਗਿਆ, ਜੋ ਗਊਸ਼ਾਲਾ ਪ੍ਰਧਾਨ ਮੋਹਨ ਲਾਲ ਗੋਗਨਾ ਨੂੰ ਸੰਭਾਲ ਦਿੱਤਾ ਗਿਆ। ਟਰੱਸਟੀ ਮੈਂਬਰ ਸਾਧੂ ਰਾਮ ਭੱਟਮਾਜਰਾ ਨੇ ਕਿਹਾ ਕਿ ਗਊ ਸੇਵਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਅਤੇ ਗਊ ਸੇਵਾ ਸਾਡੀ ਧਾਰਮਿਕ ਅਤੇ ਸਮਾਜਿਕ ਪਰੰਪਰਾ ਦਾ ਅਹਿਮ ਹਿੱਸਾ ਹੈ। ਉਨ੍ਹਾਂ ਹਰ ਮਨੁੱਖ ਨੂੰ ਆਪਣੀ ਸਮਰੱਥਾ ਅਨੁਸਾਰ ਗਊ ਸੇਵਾ ਦੇ ਕੰਮਾਂ ’ਚ ਆਪਣੀ ਸ਼ਕਤੀ ਅਨੁਸਾਰ ਯੋਗਦਾਨ ਪਾਉਣ ਦੀ ਅਪੀਲ ਕੀਤੀ। ਗਊਸ਼ਾਲਾ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਗੋਗਨਾ ਗਊ ਭਗਤ ਅਨੂਪ ਸਿੰਗਲਾ ਨੇ ਡੇਰਾ ਮੁਖੀ ਬਾਬਾ ਪਰਮਜੀਤ ਸਿੰਘ ਅਤੇ ਟਰੱਸਟੀ ਮੈਂਬਰ ਸਾਧੂ ਰਾਮ ਭੱਟਮਾਜਰਾ, ਐਡਵੋਕੇਟ ਭਾਰਤ ਭੂਸ਼ਣ ਵਰਮਾ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਗਊਸ਼ਾਲਾ ਦਾ ਸਾਰਾ ਪ੍ਰਬੰਧ ਸਮਾਜ ਸੇਵਾ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਇਸ ਮੌਕੇ ਸਾਧੂ ਰਾਮ ਭੱਟਮਾਜਰਾ, ਐਡਵੋਕੇਟ ਭਾਰਤ ਭੂਸ਼ਣ ਵਰਮਾ, ਠੇਕੇਦਾਰ ਅਵਤਾਰ ਸਿੰਘ ਵਲੋਂ ਵੀ ਗਊਸ਼ਾਲਾ ਕਮੇਟੀ ਨੂੰ ਆਰਥਿੱਕ ਸਹਿਯੋਗ ਦਿੱਤਾ ਗਿਆ।
ਪਿਛਲੀ ਖ਼ਬਰ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਸ਼ਹਿਰ ਦੇ ਪ੍ਰਮੁੱਖ ਡਾਕਟਰਾਂ ਅਤੇ ਚਾਰਟਰਡ ਅਕਾਊਂਟੈਂਟਾਂ ਦਾ ਸਨਮਾਨ ਅਗਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਐਕਟ ਸਬੰਧੀ ਪ੍ਰਸਤਾਵਿਤ ਸੋਧ ਬਿੱਲ ਮੁਲਤਵੀ ਕਰਨ ਦਾ ਫ਼ੈਸਲਾ ਸਲਾਹੁਣਯੋਗ- ਇੰਜ. ਟੌਹੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।