15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਸ਼ਹਿਰ ਦੇ ਪ੍ਰਮੁੱਖ ਡਾਕਟਰਾਂ ਅਤੇ ਚਾਰਟਰਡ ਅਕਾਊਂਟੈਂਟਾਂ ਦਾ ਸਨਮਾਨ

ਅਜੀਤ ਡੈਸਕ 03-07-2026
ਮੰਡੀ ਗੋਬਿੰਦਗੜ੍ਹ, 2 ਜੁਲਾਈ (ਰਾਜੇਸ਼ ਸ਼ਰਮਾ)- ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਲਾਇਨਜ਼ ਕਲੱਬ ਦੇ ਅਧੀਨ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਸ਼ਹਿਰ ਦੇ ਪ੍ਰਮੁੱਖ ਡਾਕਟਰਾਂ ਅਤੇ ਚਾਰਟਰਡ ਅਕਾਊਂਟੈਂਟਾਂ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਵਿਲੱਖਣ ਸੇਵਾਵਾਂ ਦੇ ਮੱਦੇਨਜ਼ਰ ਸਨਮਾਨਿਤ ਕੀਤਾ ਗਿਆ । ਸਮਾਗਮ ਦੀ ਅਗਵਾਈ ਕਲੱਬ ਦੇ ਪ੍ਰਧਾਨ ਸੰਚਿਤ ਸਿੰਗਲਾ ਐੱਮ.ਜੇ.ਐੱਫ. ਨੇ ਕੀਤੀ। ਸਮਾਗਮ ਦੌਰਾਨ ਡਾ.ਮਨਮੋਹਨ ਕੌਸ਼ਲ, ਡਾ.ਲਖਵਿੰਦਰ ਸਿੰਘ, ਡਾ.ਅਜੈ ਕੁਮਾਰ ਜੈਨ, ਡਾ.ਰਾਕੇਸ਼ ਧੀਮਾਨ, ਡਾ.ਅਮਨਦੀਪ ਧੀਮਾਨ, ਡਾ.ਅਮਿਤ ਵਰਮਾ ਅਤੇ ਚਾਰਟਰਡ ਅਕਾਊਂਟੈਂਟ ਰਾਜੀਵ ਦੱਤਾ, ਐਸ.ਪੀ. ਕਾਂਸਲ, ਜੀਵਨ ਬਾਂਸਲ, ਸ਼ੈਲੇਸ਼ ਸਿੰਗਲਾ, ਅਭਿਨਵ ਕਾਂਸਲ ਤੇ ਪ੍ਰਿਆ ਸਿੰਗਲਾ ਨੂੰ ਯਾਦਗਾਰੀ ਸਨਮਾਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪਾਸਟ ਡਿਸਟ੍ਰਿਕਟ ਗਵਰਨਰ ਨਾਕੇਸ਼ ਗਰਗ, ਵਿਸ਼ੇਸ਼ ਮਹਿਮਾਨ ਪਾਸਟ ਡਿਸਟ੍ਰਿਕਟ ਗਵਰਨਰ ਡਾ. ਮਨਮੋਹਨ ਕੌਸ਼ਲ ਅਤੇ ਰੀਜ਼ਨ ਚੇਅਰਪਰਸਨ ਲਲਿਤ ਗਰਗ ਦਾ ਵੀ ਕਲੱਬ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਕਲੱਬ ਦੇ ਪੀ.ਆਰ.ਓ. ਸੁਰਿੰਦਰ ਕੁਮਾਰ ਨੇ ਕਿਹਾ ਕਿ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਸਮਾਜ ਸੇਵਾ ਲਈ ਹਮੇਸ਼ਾ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਸਿਹਤ, ਸਿੱਖਿਆ, ਵਾਤਾਵਰਨ ਅਤੇ ਮਨੁੱਖਤਾ ਦੀ ਭਲਾਈ ਨਾਲ ਸੰਬੰਧਿਤ ਸੇਵਾ ਕਾਰਜ ਲਗਾਤਾਰ ਜਾਰੀ ਰੱਖੇ ਜਾਣਗੇ। ਇਸ ਮੌਕੇ ਪਾਸਟ ਪ੍ਰਧਾਨ ਰਮੇਸ਼ ਗੋਇਲ, ਸਕੱਤਰ ਓ.ਪੀ. ਵਰਮਾ, ਖ਼ਜ਼ਾਨਚੀ ਗੋਪਾਲ ਬਾਂਸਲ, ਕਮਲ ਸਿੰਗਲਾ, ਦਿਨੇਸ਼ ਸਿੰਘ, ਰਾਜੇਸ਼ ਗੁਪਤਾ, ਨਰੇਸ਼ ਜੈਨ, ਲਲਿਤ ਗੋਇਲ, ਅਨਿਤ ਮਿੱਤਲ, ਰਾਜੇਸ਼ ਬੱਸੀ, ਸੁਰੇਸ਼ ਗੁਪਤਾ, ਸੁਮਿਤ ਗਰਗ, ਦੀਪਕ ਖੁੱਲਰ, ਕਮਲ ਸਿੰਘੀ, ਕਮਲ ਗੁਪਤਾ, ਪੁਨੀਤ ਗਰਗ, ਆਕਾਸ਼ ਚੋਪੜਾ, ਅੰਕੁਰ ਕੌਸ਼ਲ, ਦਵਿੰਦਰ ਖੱਟਰ, ਚੰਦਰ ਸ਼ੇਖਰ, ਦਿਵਿਆਂਸ਼ੂ ਗਰਗ, ਵਿਸ਼ਾਲ ਸ਼ਾਹੀ, ਜੁਗਲ ਕਿਸ਼ੋਰ, ਸਚਿਨ ਅਰੋੜਾ, ਅੰਕਿਤ ਅਗਰਵਾਲ, ਯੱਗ ਦੱਤ, ਵਰਿੰਦਰ ਸ਼ੁਕਲਾ, ਰਘੁਵੀਰ ਵਰਮਾ, ਬਲਦੇਵ ਅਤੇ ਅਜੈ ਗਰਗ ਸਮੇਤ ਕਲੱਬ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਪਛੜੀਆਂ ਸ਼੍ਰੇਣੀਆਂ ਨਾਲ ਵਿਤਕਰੇ ਦੇ ਵਿਰੋਧ ’ਚ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਅੱਜ- ਬੱਬੂ ਅਗਲੀ ਖ਼ਬਰ ਬਾਬਾ ਪਰਮਜੀਤ ਸਿੰਘ ਨੇ ਗਊਸ਼ਾਲਾ ਕਮੇਟੀ ਨੂੰ ਆਰਥਿਕ ਸਹਿਯੋਗ ਭੇਜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।