14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਫ਼ਿਲਮ ‘ਸਤਲੁਜ’ ਨੂੰ ਰਿਲੀਜ਼ ਹੋਣ ਤੋਂ ਰੋਕਿਆ ਜਾਣਾ ਸਿੱਧੇ ਤੌਰ ਤੇ ਮਨੁੱਖੀ ਅਧਿਕਾਰਾਂ ਦਾ ਘਾਣ-ਐਡ. ਵਰਿੰਦਰ ਢਿੱਲੋਂ

ਅਜੀਤ ਡੈਸਕ 11-07-2026
ਫ਼ਤਹਿਗੜ੍ਹ ਸਾਹਿਬ, 10 ਜੁਲਾਈ (ਮਨਪ੍ਰੀਤ ਸਿੰਘ)-ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਪੰਜਾਬੀ ਫ਼ਿਲਮ ਨੂੰ ਕੇਂਦਰ ਸਰਕਾਰ ਦੁਆਰਾ ਵੱਖ-ਵੱਖ ਚੈਨਲਾਂ ਤੋਂ ਹਟਾਏ ਜਾਣਾ ਅਤਿ ਮੰਦਭਾਗਾ ਹੈ ਅਤੇ ਇਹ ਸਿੱਧੇ ਤੌਰ ’ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ, ਜਿਸ ਸਦਕਾ ਪੂਰੀ ਦੁਨੀਆਂ ਦੇ ਸਿੱਖਾਂ ਚ ਰੋਸ ਦੀ ਲਹਿਰ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂ ਐਡਵੋਕੇਟ ਵਰਿੰਦਰ ਸਿੰਘ ਢਿੱਲੋਂ, ਨਵਦੀਪ ਸਿੰਘ ਤਾਨ ਤੇ ਜਸਪਾਲ ਸਿੰਘ ਦੁਆਰਾ ਪੰਜਾਬ ਹਿਊਮਨ ਰਾਈਟ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਆਗੂਆਂ ਨੇ ਕਿਹਾ ਕਿ ਮਾੜੀਆਂ ਸਰਕਾਰਾਂ ਸਦਕਾ ਪੰਜਾਬ ਨੂੰ ਪਿਛਲੇ ਸਮੇਂ ਦੌਰਾਨ ਵੱਡਾ ਸੰਤਾਪ ਭੁਗਤਣਾ ਪਿਆ ਹੈ ਤੇ ਵੱਡੀ ਗਿਣਤੀ ’ਚ ਮਾਵਾਂ-ਧੀਆਂ ਤੇ ਭੈਣਾਂ ਦੇ ਪੁੱਤ ਉਸ ਸਮੇਂ ਦੇ ਪ੍ਰਸ਼ਾਸਨ ਦੁਆਰਾ ਸ਼ਹੀਦ ਕਰ ਦਿੱਤੇ ਗਏ, ਜਿਨ੍ਹਾਂ ਨੂੰ ਦਰਸਾਉਂਦੀ ਫ਼ਿਲਮ ‘ਸਤਲੁਜ’ ਨੂੰ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਦੁਆਰਾ ਰਿਲੀਜ਼ ਹੋਣ ਤੋਂ ਰੋਕਿਆ ਜਾ ਰਿਹਾ ਹੈ ਤੇ ਹੁਣ ਜਦੋਂ ਇਹ ਫ਼ਿਲਮ ਕਈ ਚੈਨਲਾਂ ਤੇ ਰਿਲੀਜ਼ ਕੀਤੀ ਗਈ ਤਾਂ ਉਸ ਨੂੰ ਵੀ ਹਟਾ ਕੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਸਤਲੁਜ ਫ਼ਿਲਮ ਦੇ ਹੱਕ ’ਚ ਪੂਰੀ ਤਰ੍ਹਾਂ ਡਟ ਕੇ ਖੜੀ ਹੈ ਤੇ ਮੰਗ ਕਰਦੀ ਹੈ ਕਿ ਫ਼ਿਲਮ ਨੂੰ ਸਾਰੇ ਨੈੱਟਵਰਕਾਂ ਤੇ ਰਿਲੀਜ਼ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਉਸ ਸਮੇਂ ਦੀਆ ਹਾਕਮ ਸਰਕਾਰਾਂ ਤੇ ਅਧਿਕਾਰੀਆਂ ਦੇ ਕਾਲੇ ਕਾਰਨਾਮਿਆਂ ਤੋਂ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆ ਨੂੰ ਇਕੱਠੇ ਹੋ ਉਨ੍ਹਾਂ ਸ਼ਹੀਦਾਂ ਲਈ ਅਰਦਾਸ ਵੀ ਕਰਨੀ ਚਾਹੀਦੀ ਹੈ, ਜੋ ਉਸ ਸਮੇਂ ਦੇ ਕਾਲੇ ਦੌਰ ’ਚ ਸ਼ਹੀਦੀ ਪਾ ਗਏ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਸਾਨੂੰ ਉਨ੍ਹਾਂ ਪਾਰਟੀਆਂ ਦੇ ਆਗੂਆਂ ਨੂੰ ਮੂੰਹ ਨਹੀਂ ਲਗਾਉਣਾ ਚਾਹੀਦਾ ਜੋ ਉਸ ਸਮੇਂ ਦੀਆ ਸਰਕਾਰਾਂ ਦੇ ਹੱਕ ’ਚ ਇਸ ਸਮੇਂ ਵੀ ਗੱਲਾਂ ਕਰਦੇ ਹਨ।
ਪਿਛਲੀ ਖ਼ਬਰ ਡਰਾਈ ਡੇਅ ਮੁਹਿੰਮ ਤਹਿਤ ਇਕਬਾਲ ਨਗਰ ’ਚ ਸਰਵੇ, 11 ਚਲਾਨ ਕੱਟੇ ਅਗਲੀ ਖ਼ਬਰ ਕਾਲੇ ਰੰਗ ਦੇ ਚੋਲ਼ੇ ਤੇ ਸੂਟ ਪਾ ਕੇ ਆਂਗਣਵਾੜੀ ਵਰਕਰਾਂ ਨੇ ਮਨਾਇਆ ਕਾਲਾ ਦਿਵਸ ਹੱਕੀ ਮੰਗਾਂ ਲਈ ਯੂਨੀਅਨ ਵਲੋਂ ਸਰਕਾਰ ਖ਼ਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।