13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਇਤਿਹਾਸ ਰਚਣ ਵਾਲੇ ਪੰਜਾਬੀ ਵਿਨਾਇਕਾ ਮਹਾਜਨ ਦਾ ਪੰਜਾਬ ਸਰਕਾਰ ਕਰੇ ਵਿਸ਼ੇਸ਼ ਸਨਮਾਨ-ਦਵਿੰਦਰ ਸਿੰਘ ਮਾਜਰੀ

ਅਜੀਤ ਡੈਸਕ 17-07-2026
ਖਮਾਣੋਂ, 16 ਜੁਲਾਈ (ਮਨਮੋਹਣ ਸਿੰਘ ਕਲੇਰ)-ਸਵਿਟਜ਼ਰਲੈਂਡ ਵਿਚ 13 ਕਿੱਲੋਮੀਟਰ ਓਪਨ ਵਾਟਰ ਤੈਰਾਕੀ ਵਿਚ ਇਤਿਹਾਸ ਰਚਣ ਵਾਲੇ ਜੇਤੂ ਪੰਜਾਬੀ ਵਿਨਾਇਕਾ ਮਹਾਜਨ ਵਲੋਂ ਰਿਕਾਰਡ ਸਮੇਂ ਵਿਚ ਤੈਰਾਕੀ ਮੁਕਾਬਲੇ ਨੂੰ ਜਿੱਤਣ ’ਤੇ ਜਿੱਥੇ ਪੂਰੀ ਦੁਨੀਆ ਵਿਚ ਪੰਜਾਬੀਆਂ ਦਾ ਨਾਂਅ ਰੌਸ਼ਨ ਹੋਇਆ ਹੈ, ਉਥੇ ਹੀ ਇਸ ਮਾਣਮੱਤੀ ਪ੍ਰਾਪਤੀ ਲਈ ਉਕਤ ਨੌਜਵਾਨ ਨੇ ਦੇਸ਼ ਅਤੇ ਪੰਜਾਬ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਉਕਤ ਨੌਜਵਾਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨਾ ਚਾਹੀਦਾ ਹੈ। ਇਹ ਮੰਗ ਕਰਦਿਆਂ ਦਵਿੰਦਰ ਸਿੰਘ ਮਾਜਰੀ ਨੇ ਕਿਹਾ ਕਿ ਵਿਨਾਇਕਾ ਮਹਾਜਨ ਜਿਹੜਾ ਕਿ ਪਠਾਨਕੋਟ ਦੇ ਇਕ ਨਿੱਜੀ ਸਕੂਲ ਦਾ ਵਿਦਿਆਰਥੀ ਸੀ, ਦੀ ਪ੍ਰਾਪਤੀ ਕੋਈ ਮਾਮੂਲੀ ਪ੍ਰਾਪਤੀ ਨਹੀਂ ਹੈ ਕਿਉਂਕਿ 13 ਕਿੱਲੋਮੀਟਰ ਤੈਰਾਕੀ ਲਾਉਣਾ ਹੀ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹੈ। ਜਦੋਂ ਕਿ ਇਸ ਕਾਬਲ ਨੌਜਵਾਨ ਵਲੋਂ ਇਸ ਤੈਰਾਕੀ ਮੁਕਾਬਲੇ ਵਿਚ ਦੁਨੀਆ ਦੇ ਮੰਨੇ ਪਰ ਮੰਨੇ ਦੇਸ਼ਾਂ ਦੇ ਤੈਰਾਕਾਂ ਨੂੰ ਪਿੱਛੇ ਛੱਡਦੇ ਹੋਏ ਇਹ ਤੈਰਾਕੀ ਦੀ ਚੈਂਪੀਅਨ ਆਪਣੇ ਨਾਮ ਕੀਤੀ ਹੈ। ਜਿਹੜਾ ਪੰਜਾਬ ਦੇ ਨੌਜਵਾਨ ਬੱਚੇ-ਬੱਚੀਆਂ ਲਈ ਬਹੁਤ ਵੱਡਾ ਸੁਨੇਹਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਇਸ ਨੌਜਵਾਨ ਦੀ ਵਤਨ ਵਾਪਸੀ ਮੌਕੇ ਵਿਸ਼ੇਸ਼ ਸਮਾਗਮ ਰਚ ਕੇ ਸਨਮਾਨ ਕਰਨਾ ਚਾਹੀਦਾ ਹੈ, ਤਾਂ ਜੋ ਇਹ ਨੌਜਵਾਨ ਜਿੱਥੇ ਸਾਡੇ ਨੌਜਵਾਨਾਂ ਲਈ ਮਾਰਗ ਦਰਸ਼ਨ ਦਾ ਕੰਮ ਕਰੇਗਾ, ਉਥੇ ਇਸ ਨੌਜਵਾਨ ਦੀ ਹੌਸਲਾ ਅਫਜ਼ਾਈ ਹੋਣ ਨਾਲ ਸੂਬੇ ਦੇ ਹੋਰ ਬੱਚੇ ਇਸ ਕਦਮ ਨਾਲ ਖੇਡਾਂ ਵੱਲ ਉਤਸ਼ਾਹਿਤ ਹੋਣਗੇ। ਉਨ੍ਹਾਂ ਇਸ ਨੌਜਵਾਨ ਨੂੰ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਕਾਮਨਾ ਕੀਤੀ ਕਿ ਭਵਿੱਖ ਵਿਚ ਇਹ ਨੌਜਵਾਨ ਹੋਰ ਵੀ ਵੱਡੇ ਮੁਕਾਬਲੇ ਜਿੱਤ ਕੇ ਦੇਸ਼ ਤੇ ਆਪਣੇ ਸੂਬੇ ਪੰਜਾਬ ਦਾ ਨਾਂਅ ਰੌਸ਼ਨ ਕਰੇਗਾ।
ਪਿਛਲੀ ਖ਼ਬਰ ਰਿਮਟ ਯੂਨੀਵਰਸਿਟੀ ਵਿਖੇ ‘ਤਣਾਅ-ਮੁਕਤ’ ਜੀਵਨ ’ਤੇ ਪੰਜ-ਦਿਨਾ ਫੈਕਲਟੀ ਵਿਕਾਸ ਪ੍ਰੋਗਰਾਮ ਸਮਾਪਤ ਅਗਲੀ ਖ਼ਬਰ ਮਨਰੇਗਾ ਵਰਕਰਾਂ ’ਤੇ ਹੋਏ ਲਾਠੀਚਾਰਜ ਦੀ ਕਾਂਗਰਸੀ ਆਗੂ ਮਨਜੀਤ ਸ਼ਰਮਾ ਨੇ ਕੀਤੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।