ਬਸੀ ਪਠਾਣਾਂ, 20 ਜੁਲਾਈ (ਰਜਿੰਦਰ ਸ਼ਰਮਾ, ਐਚ. ਐਸ. ਗੌਤਮ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਤੇ ਰੱਖ-ਰਖਾਅ ਦੇ ਕੰਮ ਦੇ ਮੱਦੇਨਜ਼ਰ ਸ਼ਹਿਰ ਦੇ ਕੁਝ ਇਲਾਕਿਆਂ ’ਚ 21 ਜੁਲਾਈ ਨੂੰ ਨਿਰਧਾਰਿਤ ਸਮੇਂ ਲਈ ਬਿਜਲੀ ਸਪਲਾਈ ਬੰਦ ਰਹੇਗੀ। ਪੀ. ਐਸ. ਪੀ. ਸੀ. ਐਲ. ਦੇ ਉਪ ਮੰਡਲ ਅਧਿਕਾਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 1:30 ਤੱਕ ਡੀ. ਐਸ. ਪੀ. ਦਫ਼ਤਰ, ਜੇਲ੍ਹ ਰੋਡ, ਗੋਪਾਲਾ ਰਾਈਸ ਮਿਲ, ਕਿਲ੍ਹਾ ਮਹੱਲਾ, ਮੇਨ ਬਾਜ਼ਾਰ, ਨਾਮਦੇਵ ਰੋਡ, ਗਿਲਜੀਆਂ ਮਹੱਲਾ, ਵੱਡੀ ਵਾਲਮੀਕ ਬਸਤੀ, ਪੁਰਾ ਮਹੱਲਾ, ਵੱਡਾ ਵਿਹੜਾ, ਪਟਵਾਰਖਾਨਾ, ਖ਼ਾਲਸਾ ਚੌਂਕ, ਨਿੰਮ ਵਾਲਾ ਚੌਂਕ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ ਜਦਕਿ ਦੁਪਹਿਰ 1:30 ਵਜੇ ਤੋਂ ਸ਼ਾਮ 5:30 ਤੱਕ ਖਰੜ ਰੋਡ, ਡੀ. ਆਰ. ਇੰਡਸਟਰੀ, ਗਾਰਡਨ ਵੈਲੀ ਸਕੂਲ, ਸਿਟੀ ਕਾਲੋਨੀ, ਕਿਲ੍ਹਾ ਮੁਹੱਲਾ ਖਮਾਣੋਂ ਬਾਈਪਾਸ, ਖੁਸ਼ਵੰਤ ਐਨਕਲੇਵ, ਨਵੀਆਂ ਸਰਾਏ, ਮੁਹੱਲਾ ਗੂਗਾ ਮਾੜੀ, ਮਹੁੱਲਾ ਬਹਿਲੋਲਪੁਰੀ, ਚੱਕਰੀ ਮਹੱਲਾ, ਚਾਲੀ ਵਾਲਾ ਮੁਹੱਲਾ, ਸਰਕਾਰੀ ਗਰਲਜ਼ ਸਕੂਲ, ਧੋਬੀਆਂ ਮੁਹੱਲਾ, ਅਸ਼ੋਕ ਕਾਲੋਨੀ, ਬਾਬਾ ਅਜੀਤ ਸਿੰਘ ਨਗਰ ਕਾਲੋਨੀ, ਵੇਰਕਾ ਬਰਾਂਚ, ਪਾਈਨ ਗਰੋਵ ਪਬਲਿਕ ਸਕੂਲ, ਡੰਪ ਬਰਾਂਚ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।