07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਭਗਵਾਨ ਜਗਨਨਾਥ ਦੀ ਰਥ ਯਾਤਰਾ ਦੀ ਪਹਿਲੀ ਪ੍ਰਭਾਤ ਫੇਰੀ ਦਾ ਸ਼ਹਿਰ ਵਲੋਂ ਭਰਵਾਂ ਸਵਾਗਤ 24ਵੀਂ ਸ੍ਰੀ ਜਗਨਨਾਥ ਰਥ ਯਾਤਰਾ 27 ਨੂੰ ਸ਼ਰਧਾ ਤੇ ਉਤਸ਼ਾਹ ਨਾਲ ਨਿਕਲੇਗੀ

ਅਜੀਤ ਡੈਸਕ 21-07-2026
ਮੰਡੀ ਗੋਬਿੰਦਗੜ੍ਹ, 20 ਜੁਲਾਈ (ਇਕਬਾਲਦੀਪ ਸੰਧੂ)-ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨ ਭਾਵਨਾ ਅੰਮ੍ਰਿਤ ਸੰਘ (ਇਸਕੋਨ) ਚੰਡੀਗੜ੍ਹ ਤੇ ਇਸਕੋਨ ਫੈਸਟੀਵਲ ਕਮੇਟੀ ਮੰਡੀ ਗੋਬਿੰਦਗੜ੍ਹ ਵਲੋਂ 27 ਜੁਲਾਈ ਨੂੰ ਹੋਣ ਵਾਲੀ 24ਵੀਂ ਸ੍ਰੀ ਜਗਨਨਾਥ ਰਥ ਯਾਤਰਾ ਦੇ ਸੰਬੰਧ ਵਿਚ ਸਵੇਰੇ ਵਿਸ਼ਵਕਰਮਾ ਮੰਦਰ ਤੋਂ ਪਹਿਲੀ ਪ੍ਰਭਾਤ ਫੇਰੀ ਸ਼ਰਧਾ ਤੇ ਭਗਤੀ ਭਾਵਨਾ ਨਾਲ ਕੱਢੀ ਗਈ। ਪ੍ਰਭਾਤ ਫੇਰੀ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ। ਪੂਰਾ ਸ਼ਹਿਰ ਹਰੇ ਕ੍ਰਿਸ਼ਨ ਮਹਾਂ ਮੰਤਰ ਦੇ ਜਾਪ ਤੇ ਭਗਵਾਨ ਜਗਨਨਾਥ, ਬਲਭੱਦਰ ਤੇ ਦੇਵੀ ਸੁਭੱਦਰਾ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਪ੍ਰਭਾਤ ਫੇਰੀ ਦੇ ਮੁੱਖ ਮੇਜ਼ਬਾਨ ਅਨਿਲ ਗਰਗ ਤੇ ਉਨ੍ਹਾਂ ਦੀ ਧਰਮ-ਪਤਨੀ ਮੰਜੁਲਾ ਗਰਗ ਨੇ ਵਿਧੀਵਤ ਪੂਜਾ-ਅਰਚਨਾ ਕਰਕੇ ਪ੍ਰਭਾਤ ਫੇਰੀ ਨੂੰ ਰਵਾਨਾ ਕੀਤਾ। ਫੇਰੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਲੰਘੀ, ਜਿੱਥੇ ਸਮਾਜਿਕ ਤੇ ਵਪਾਰਕ ਸੰਸਥਾਵਾਂ ਸਮੇਤ ਸ਼ਰਧਾਲੂਆਂ ਨੇ ਰੰਗੋਲੀਆਂ ਸਜਾ ਕੇ, ਫੁੱਲਾਂ ਦੀ ਵਰਖਾ ਕਰਕੇ ਅਤੇ ਆਰਤੀ ਉਤਾਰ ਕੇ ਭਗਵਾਨ ਜਗਨਨਾਥ ਦਾ ਭਰਵਾਂ ਸਵਾਗਤ ਕੀਤਾ। ਇਸਕੋਨ ਫੈਸਟੀਵਲ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ 27 ਜੁਲਾਈ ਨੂੰ ਨਿਕਲਣ ਵਾਲੀ 24ਵੀਂ ਸ੍ਰੀ ਜਗਨਨਾਥ ਰਥ ਯਾਤਰਾ ਵਿਚ ਹਜ਼ਾਰਾਂ ਸ਼ਰਧਾਲੂ ਸ਼ਾਮਿਲ ਹੋਣਗੇ। ਸੁੰਦਰ ਢੰਗ ਨਾਲ ਸਜੇ ਭਗਵਾਨ ਜਗਨਨਾਥ, ਬਲਭੱਦਰ ਅਤੇ ਦੇਵੀ ਸੁਭੱਦਰਾ ਦੇ ਰਥ, ਹਰੀਨਾਮ ਸੰਕੀਰਤਨ, ਭਜਨ-ਕੀਰਤਨ ਤੇ ਧਾਰਮਿਕ-ਸੱਭਿਆਚਾਰਕ ਪ੍ਰੋਗਰਾਮ ਇਸ ਯਾਤਰਾ ਦਾ ਵਿਸ਼ੇਸ਼ ਆਕਰਸ਼ਣ ਹੋਣਗੇ। ਰਥ ਯਾਤਰਾ ਦਾ ਆਯੋਜਨ ਮੁੱਖ ਸਰਪ੍ਰਸਤ ਪਰਮ ਪੂਜਨੀਕ ਭਕਤੀਵੇਦਾਂਤ ਰੂਪਮਣੀ ਕ੍ਰਿਸ਼ਨ ਗੋਸਵਾਮੀ ਮਹਾਰਾਜ, ਮਹਾਨੰਦ ਦਾਸ ਅਧਿਕਾਰੀ ਜ਼ੋਨਲ ਸਕੱਤਰ ਤੇ ਅੰਕਰ ਨੰਦਨ ਦਾਸ ੳਪ ਪ੍ਰਧਾਨ, ਇਸਕੋਨ ਚੰਡੀਗੜ੍ਹ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ। ਕਮੇਟੀ ਦੇ ਚੇਅਰਮੈਨ ਪਵਨ ਸਚਦੇਵਾ (ਪ੍ਰਿਯਾ ਗੋਵਿੰਦ ਦਾਸ), ਵਾਈਸ ਚੇਅਰਮੈਨ ਰਮੇਸ਼ ਗੋਇਲ ਸਮੇਤ ਸਮੂਹ ਅਹੁਦੇਦਾਰ, ਕਾਰਜਕਾਰਨੀ ਮੈਂਬਰ ਤੇ ਵਲੰਟੀਅਰ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਵਿਚ ਜੁਟੇ ਹੋਏ ਹਨ। ਪ੍ਰਭਾਤ ਫੇਰੀ ਅਤੇ ਰਥ ਸੇਵਾ ਵਿਚ ਸੰਦੀਪ ਗੋਇਲ, ਵਿਵੇਕ ਸਿੰਗਲਾ, ਸੰਜੇ ਗਰਗ, ਸੁਮਨ ਗੋਇਲ, ਉਮੇਸ਼ ਅਗਰਵਾਲ, ਰਾਕੇਸ਼ ਜਿੰਦਲ ਤੇ ਹੋਰ ਸੇਵਾਦਾਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ।
ਪਿਛਲੀ ਖ਼ਬਰ ਭਾਜਪਾ ਨੇ ਨਗਰ ਕੌਂਸਲ ਕਰਮਚਾਰੀਆਂ ਦੀ ਹੜਤਾਲ ਨੂੰ ਦਿੱਤਾ ਸਮਰਥਨ ਅਗਲੀ ਖ਼ਬਰ ਜੀ. ਪੀ. ਸੀ. ਦੀ ਐਨ. ਸੀ. ਸੀ. ਕੈਡਿਟ ਨੇ ਥਲ ਸੈਨਿਕ ਇੰਟਰ ਗਰੁੱਪ ਮੁਕਾਬਲੇ ’ਚ ਚਾਂਦੀ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।