02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਨਵੇਂ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ

ਅਜੀਤ ਡੈਸਕ 01-08-2026
ਪਟਿਆਲਾ, 31 ਜੁਲਾਈ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਵਿਖੇ ਐਚ. ਈ. ਆਈ. ਐਸ. ਅਧੀਨ ਬੀ. ਸੀ. ਏ.-ਪਹਿਲਾ ਸਾਲ ਤੇ ਬੀ. ਬੀ. ਏ.-ਪਹਿਲਾ ਸਾਲ ਦੇ 311 ਨਵੇਂ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਸਕਿੰਦਰ ਕੌਰ ਨੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਮਿਹਨਤ, ਅਨੁਸ਼ਾਸਨ ਅਤੇ ਚੰਗੇ ਆਚਰਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਐਚ. ਈ. ਆਈ. ਐਸ. ਦੀ ਮੈਂਬਰ ਸਕੱਤਰ ਡਾ. ਰਿਤੂ ਕਪੂਰ ਨੇ ਇਮਾਨਦਾਰੀ ਨਾਲ ਮਿਹਨਤ ਕਰਕੇ ਉੱਚੇ ਟੀਚੇ ਹਾਸਿਲ ਕਰਨ ਦਾ ਸੱਦਾ ਦਿੱਤਾ, ਜਦਕਿ ਆਈ. ਕਿਊ. ਏ. ਸੀ. ਕੋਆਰਡੀਨੇਟਰ ਡਾ. ਰੇਖਾ ਰਾਣੀ ਨੇ ਵਿਦਿਆਰਥੀਆਂ ਨੂੰ ਕਾਲਜ ਦੀਆਂ ਅਕਾਦਮਿਕ, ਖੇਡ, ਐਨ. ਐਸ. ਐਸ., ਕਲੱਬਾਂ ਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਡਾ. ਹਰਸਿਮਰਨ ਕੌਰ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਕਾਲਜ ਦੇ ਨਿਯਮਾਂ, ਹਾਜ਼ਰੀ, ਪੜ੍ਹਾਈ ਦੀ ਵਿਧੀ, ਪ੍ਰੀਖਿਆਵਾਂ, ਲਾਇਬ੍ਰੇਰੀ, ਕਰੀਅਰ ਕਾਊਂਸਲਿੰਗ, ਹੋਸਟਲ ਤੇ ਸਕਾਲਰਸ਼ਿਪ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਰਿਤਿਕਾ ਮੈਨੀ ਨੇ ਐਂਟੀ-ਰੈਗਿੰਗ ਅਤੇ ਯੌਨ ਉਤਪੀੜਨ ਤੋਂ ਬਚਾਅ ਸੰਬੰਧੀ ਜਾਣਕਾਰੀ ਦਿੱਤੀ। ਅੰਤ ਵਿਚ ਅਸਿਸਟੈਂਟ ਪ੍ਰੋਫੈਸਰ ਪ੍ਰਿਯੰਕਾ ਪੁਰੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। “ਮੇਰਾ ਕਾਲਜ, ਮੇਰੀ ਕਰਮਭੂਮੀ” ਥੀਮ ਤਹਿਤ ਦਸਤਖ਼ਤ ਮੁਹਿੰਮ ਵੀ ਕਰਵਾਈ ਗਈ। ਇਸ ਮੌਕੇ ਪ੍ਰੋ. ਵਿਵੇਕ ਸਿੰਧੀ, ਡਾ. ਪਰਮਜੀਤ ਸਿੰਘ, ਡਾ. ਜੋਤੀ ਤੀਰਥਾਨੀ, ਡਾ. ਜਸਪ੍ਰੀਤ ਕੌਰ, ਡਾ. ਰਜਨੀ ਬਾਲਾ, ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਰਤਨ ਸਿੰਘ, ਅਸਿਸਟੈਂਟ ਪ੍ਰੋਫੈਸਰ ਸਤਿੰਦਰ ਕੌਰ, ਸੂਬੇ ਸਿੰਘ ਤੇ ਸਮੂਹ ਫੈਕਲਟੀ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਯੂਥ ਪ੍ਰਧਾਨ ਅਮਰ ਸੰਘੇੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਜਗਾਉਣ ਲਈ ‘ਸ਼ਹੀਦ ਊਧਮ ਸਿੰਘ ਨੌਜਵਾਨ ਸਭਾ’ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।