02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਚੌਂਕੀ ਨਬੀਪੁਰ ਪੁਲਿਸ ਨੇ ਵੱਡੀ ਮਾਤਰਾ ’ਚ ਨਾਜਾਇਜ਼ ਅਲਕੋਹਲ ਬਰਾਮਦ ਕਰ 2 ਵਿਅਕਤੀਆਂ ’ਤੇ ਕੀਤਾ ਮੁਕੱਦਮਾ ਦਰਜ

ਫ਼ਤਹਿਗੜ੍ਹ ਸਾਹਿਬ, 1 ਅਗਸਤ (ਮਨਪ੍ਰੀਤ ਸਿੰਘ)-ਥਾਣਾ ਸਰਹਿੰਦ ਅਧੀਨ ਆਉਂਦੀ ਚੌਕੀ ਨਬੀਪੁਰ ਪੁਲਿਸ ਨੇ ਇਕ ਬਲੈਰੋ ਗੱਡੀ ’ਚੋਂ ਵੱਡੀ ਮਾਤਰਾ ਚ 1470 ਲੀਟਰ ਨਾਜਾਇਜ਼ ਅਲਹੋਕਲ ਬਰਾਮਦ ਕਰ 2 ਵਿਅਕਤੀਆਂ ’ਤੇ ਮੁਕੱਦਮਾ ਦਰਜ ਕੀਤਾ ਹੈ। ਚੌਕੀ ਇੰਚਾਰਜ ਹਰਮਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੌਕੀ ਦੀ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਸੈਦਪੁਰਾ ਪੁਲ ਨਜ਼ਦੀਕ ਸ਼ਾਮਪੁਰ ਪਾਸ ਇਕ ਬਿਨਾਂ ਨੰਬਰੀ ਸ਼ੱਕੀ ਬਲੈਰੋ ਗੱਡੀ ਖੜ੍ਹੀ ਦਿਖਾਈ ਦਿੱਤੀ, ਜਿਸ ’ਚ ਬੈਠੇ 2 ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ, ਜਿਨ੍ਹਾਂ ਨੂੰ ਪੁਲਿਸ ਨੇ ਮੁਸਤੈਦੀ ਨਾਲ ਕਾਬੂ ਕਰ ਬਲੈਰੋ ਦੀ ਤਲਾਸ਼ੀ ਲਈ ਤਾਂ ਉਕਤ ਗੱਡੀ ਚੋਂ 42 ਕੈਂਨੀਆਂ ਨਾਜਾਇਜ਼ ਅਲਕੋਹਲ ਦੀਆਂ ਬਰਾਮਦ ਹੋਈਆਂ, ਜਿਨ੍ਹਾਂ ’ਚੋਂ ਹਰੇਕ ਕੈਂਨੀ ’ਚ 35 ਲੀਟਰ ਅਲਹੋਕਲ ਸੀ, ਪੁਲਿਸ ਨੂੰ ਉਕਤ ਵਿਅਕਤੀਆਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਜੋਬਨ ਵਾਸੀ ਪਿੰਡ ਮੇਹਰਵਾਨਪੁਰਾ, ਜੰਡਿਆਲਾ, ਜ਼ਿਲ੍ਹਾ ਅੰਮ੍ਰਿਤਸਰ ਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਛਾਪਾ ਰਾਮ ਸਿੰਘ, ਥਾਣਾ ਜੰਡਿਆਲਾ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ।

ਅਜੀਤ ਡੈਸਕ 02-08-2026
ਫ਼ਤਹਿਗੜ੍ਹ ਸਾਹਿਬ, 1 ਅਗਸਤ (ਮਨਪ੍ਰੀਤ ਸਿੰਘ)-ਥਾਣਾ ਸਰਹਿੰਦ ਅਧੀਨ ਆਉਂਦੀ ਚੌਕੀ ਨਬੀਪੁਰ ਪੁਲਿਸ ਨੇ ਇਕ ਬਲੈਰੋ ਗੱਡੀ ’ਚੋਂ ਵੱਡੀ ਮਾਤਰਾ ਚ 1470 ਲੀਟਰ ਨਾਜਾਇਜ਼ ਅਲਹੋਕਲ ਬਰਾਮਦ ਕਰ 2 ਵਿਅਕਤੀਆਂ ’ਤੇ ਮੁਕੱਦਮਾ ਦਰਜ ਕੀਤਾ ਹੈ। ਚੌਕੀ ਇੰਚਾਰਜ ਹਰਮਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੌਕੀ ਦੀ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਸੈਦਪੁਰਾ ਪੁਲ ਨਜ਼ਦੀਕ ਸ਼ਾਮਪੁਰ ਪਾਸ ਇਕ ਬਿਨਾਂ ਨੰਬਰੀ ਸ਼ੱਕੀ ਬਲੈਰੋ ਗੱਡੀ ਖੜ੍ਹੀ ਦਿਖਾਈ ਦਿੱਤੀ, ਜਿਸ ’ਚ ਬੈਠੇ 2 ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ, ਜਿਨ੍ਹਾਂ ਨੂੰ ਪੁਲਿਸ ਨੇ ਮੁਸਤੈਦੀ ਨਾਲ ਕਾਬੂ ਕਰ ਬਲੈਰੋ ਦੀ ਤਲਾਸ਼ੀ ਲਈ ਤਾਂ ਉਕਤ ਗੱਡੀ ਚੋਂ 42 ਕੈਂਨੀਆਂ ਨਾਜਾਇਜ਼ ਅਲਕੋਹਲ ਦੀਆਂ ਬਰਾਮਦ ਹੋਈਆਂ, ਜਿਨ੍ਹਾਂ ’ਚੋਂ ਹਰੇਕ ਕੈਂਨੀ ’ਚ 35 ਲੀਟਰ ਅਲਹੋਕਲ ਸੀ, ਪੁਲਿਸ ਨੂੰ ਉਕਤ ਵਿਅਕਤੀਆਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਜੋਬਨ ਵਾਸੀ ਪਿੰਡ ਮੇਹਰਵਾਨਪੁਰਾ, ਜੰਡਿਆਲਾ, ਜ਼ਿਲ੍ਹਾ ਅੰਮ੍ਰਿਤਸਰ ਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਛਾਪਾ ਰਾਮ ਸਿੰਘ, ਥਾਣਾ ਜੰਡਿਆਲਾ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਦੁਆਰਾ ਮੌਕੇ ’ਤੇ ਐਕਸਾਈਜ਼ ਇੰਸਪੈਕਟਰ ਹਰਸਿਮਰਨ ਨੂੰ ਫ਼ੋਨ ਕਰ ਬੁਲਾਇਆ ਤੇ ਉਕਤ ਨਾਜਾਇਜ਼ ਅਲਕੋਹਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਰਾਜਪੁਰਾ ਤੋਂ ਨਾਜਾਇਜ਼ ਅਲਕੋਹਲ ਅੰਮ੍ਰਿਤਸਰ ਲਿਜਾ ਰਹੇ ਸਨ, ਜਿਨ੍ਹਾਂ ’ਤੇ ਪੁਲਿਸ ਨੇ ਕਾਰਵਾਈ ਕਰ ਥਾਣਾ ਸਰਹਿੰਦ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ ਤੇ ਉਕਤ ਵਿਅਕਤੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ‘ ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਨਾਲ ਸੂਬੇ ਵਿਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ-ਸੁਰਿੰਦਰ ਸਿੰਘ ਰਾਮਗੜ੍ਹ ਅਗਲੀ ਖ਼ਬਰ ਸੁਖਬੀਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਬੂਥ ਪੱਧਰ ’ਤੇ ਮਜ਼ਬੂਤ ਕੀਤਾ ਜਾਵੇਗਾ-ਮੁਕਾਰੋਂਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।