ਵਰਲਡ ਯੂਨੀਵਰਸਿਟੀ ਵਿਖੇ ‘ਇਤਿਹਾਸਕ ਖੋਜ ਅਤੇ ਵਿਰਾਸਤ’ ਵਿਸ਼ੇ ’ਤੇ ਪੰਜ-ਰੋਜ਼ਾ ਵਰਕਸ਼ਾਪ
ਫ਼ਤਹਿਗੜ੍ਹ ਸਾਹਿਬ, 19 ਸਤੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਲੋਂ ਇਤਿਹਾਸ ਦੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਲਈ ‘ਇਤਿਹਾਸਕ ਖੋਜ ਅਤੇ ਵਿਰਾਸਤ’ ਵਿਸ਼ੇ ‘ਤੇ ਪੰਜ-ਰੋਜ਼ਾ ਵਿਦਿਆਰਥੀ ਵਿਕਾਸ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਇਤਿਹਾਸਕ ਖੋਜ, ਖੋਜ ਵਿਧੀ, ਇਤਿਹਾਸਕ ਸਰੋਤਾਂ, ਡਿਜੀਟਲ ਖੋਜ, ਵਿਰਾਸਤੀ ਅਧਿਐਨ, ਮੌਖਿਕ ਅਤੇ ਸਥਾਨਕ ਇਤਿਹਾਸ, ਅਕਾਦਮਿਕ ਲੇਖਣ ਅਤੇ ਰੁਜ਼ਗਾਰ ਦੇ ਮੌਕਿਆਂ ਨਾਲ ਜਾਣੂ ਕਰਵਾਉਣਾ ਸੀ।
ਫ਼ਤਹਿਗੜ੍ਹ ਸਾਹਿਬ, 19 ਸਤੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਲੋਂ ਇਤਿਹਾਸ ਦੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਲਈ ‘ਇਤਿਹਾਸਕ ਖੋਜ ਅਤੇ ਵਿਰਾਸਤ’ ਵਿਸ਼ੇ ‘ਤੇ ਪੰਜ-ਰੋਜ਼ਾ ਵਿਦਿਆਰਥੀ ਵਿਕਾਸ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਇਤਿਹਾਸਕ ਖੋਜ, ਖੋਜ ਵਿਧੀ, ਇਤਿਹਾਸਕ ਸਰੋਤਾਂ, ਡਿਜੀਟਲ ਖੋਜ, ਵਿਰਾਸਤੀ ਅਧਿਐਨ, ਮੌਖਿਕ ਅਤੇ ਸਥਾਨਕ ਇਤਿਹਾਸ, ਅਕਾਦਮਿਕ ਲੇਖਣ ਅਤੇ ਰੁਜ਼ਗਾਰ ਦੇ ਮੌਕਿਆਂ ਨਾਲ ਜਾਣੂ ਕਰਵਾਉਣਾ ਸੀ। ਵਰਕਸ਼ਾਪ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਦੀ ਸਰਪ੍ਰਸਤੀ, ਡਾ. ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਅਤੇ ਮੁਖੀ, ਇਤਿਹਾਸ ਵਿਭਾਗ ਦੀ ਅਗਵਾਈ ਹੇਠ ਕਰਵਾਈ ਗਈ। ਉਦਘਾਟਨੀ ਸੈਸ਼ਨ ਦੌਰਾਨ ਉਪ ਕੁਲਪਤੀ ਨੇ ਪ੍ਰਮਾਣਿਕ ਇਤਿਹਾਸਕ ਸਰੋਤਾਂ ਦੇ ਅਧਿਐਨ ਅਤੇ ਖੋਜ-ਮੁਖੀ ਦ੍ਰਿਸ਼ਟੀਕੋਣ ਦੀ ਮਹੱਤਤਾ ਉਜਾਗਰ ਕੀਤੀ। ਪ੍ਰੋ. ਬਿਲਿੰਗ ਨੇ ਪੰਜਾਬ ਦੀ ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ ਦੀ ਸੰਭਾਲ ਪ੍ਰਤੀ ਨੌਜਵਾਨ ਪੀੜ੍ਹੀ ਦੀ ਜ਼ਿੰਮੇਵਾਰੀ ‘ਤੇ ਜ਼ੋਰ ਦਿੱਤਾ। ਵਰਕਸ਼ਾਪ ਦੌਰਾਨ ਡਾ. ਦਲਜੀਤ ਸਿੰਘ, ਡਾ. ਜਸਪ੍ਰੀਤ ਕੌਰ, ਡਾ. ਜਸਪਾਲ ਕੌਰ ਅਤੇ ਡਾ. ਰਮਨਦੀਪ ਕੌਰ ਵਲੋਂ ਇਤਿਹਾਸਕ ਖੋਜ, ਮੌਖਿਕ ਅਤੇ ਸਥਾਨਕ ਇਤਿਹਾਸ, ਡਿਜੀਟਲ ਖੋਜ, ਰੁਜ਼ਗਾਰ ਦੇ ਮੌਕਿਆਂ, ਵਿਹਾਰਕ ਹੁਨਰਾਂ ਅਤੇ ਖੋਜ ਨੈਤਿਕਤਾ ਸਬੰਧੀ ਸੈਸ਼ਨ ਕਰਵਾਏ ਗਏ। ਵਿਦਿਆਰਥੀਆਂ ਨੂੰ ਚੰਡੀਗੜ੍ਹ ਸਥਿਤ ਮਿਊਜ਼ੀਅਮ ਅਤੇ ਆਰਟ ਗੈਲਰੀ ਦਾ ਵਿੱਦਿਅਕ ਦੌਰਾ ਵੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਇਤਿਹਾਸਕ ਵਸਤੂਆਂ, ਕਲਾ-ਸੰਗ੍ਰਹਿ ਅਤੇ ਵਿਰਾਸਤ ਦੀ ਸੰਭਾਲ ਬਾਰੇ ਵਿਹਾਰਕ ਜਾਣਕਾਰੀ ਪ੍ਰਾਪਤ ਕੀਤੀ। ਵਰਕਸ਼ਾਪ ਦੀ ਕਨਵੀਨਰ ਡਾ. ਜਸਪ੍ਰੀਤ ਕੌਰ ਇੰਚਾਰਜ ਇਤਿਹਾਸ ਵਿਭਾਗ ਅਤੇ ਕੋਆਰਡੀਨੇਟਰ ਇਸਮਿਤੀ ਸਿਆਲ, ਅਸਿਸਟੈਂਟ ਪ੍ਰੋਫੈਸਰ ਸਨ। ਸਮਾਪਤੀ ਮੌਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਵਰਕਸ਼ਾਪ ਨੇ ਵਿਦਿਆਰਥੀਆਂ ਨੂੰ ਕਲਾਸ-ਰੂਮ ਅਧਿਐਨ ਨੂੰ ਵਿਹਾਰਕ ਅਨੁਭਵ ਨਾਲ ਜੋੜਦਿਆਂ ਖੋਜ ਅਤੇ ਵਿਰਾਸਤੀ ਅਧਿਐਨ ਵੱਲ ਉਤਸ਼ਾਹਿਤ ਕੀਤਾ।