27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਫੌਰੈਸਟ ਹਿੱਲ ਵਰਲਡ ਸਕੂਲ ਵਲੋਂ ਅਕਾਦਮਿਕ ਸੈਸ਼ਨ 2027-28 ਲਈ ਦਾਖ਼ਲਿਆਂ ਦਾ ਐਲਾਨ

ਫ਼ਤਹਿਗੜ੍ਹ ਸਾਹਿਬ, 26 ਅਕਤੂਬਰ (ਬਲਜਿੰਦਰ ਸਿੰਘ)-ਨਜ਼ਦੀਕੀ ਪਿੰਡ ਜਲਬੇੜਾ ਵਿਖੇ ਇਲਾਕਿਆਂ ਦੇ ਬੱਚਿਆਂ ਨੂੰ ਆਧੁਨਿਕ ਅਤੇ ਉੱਚ ਗੁਣਵੱਤਾ ਵਾਲੀ ਸਿੱਖਿਆ ਮੁਹੱਈਆ ਕਰਵਾਉਣ ਲਈ ਫੌਰੈਸਟ ਹਿੱਲ ਵਰਲਡ ਸਕੂਲ ਵਲੋਂ ਅਕਾਦਮਿਕ ਸੈਸ਼ਨ 2027-28 ਲਈ ਦਾਖ਼ਲਿਆਂ ਦਾ ਐਲਾਨ ਕੀਤਾ ਗਿਆ ਹੈ। ਫੌਰੈਸਟ ਹਿੱਲ ਵਰਲਡ ਸਕੂਲ ਦੇ ਚੇਅਰਮੈਨ ਦਵਿੰਦਰ ਸੰਧੂ ਨੇ ਇਸ ਦੀ ਵਿੱਦਿਅਕ ਵਿਰਾਸਤ ਅਤੇ ਵਿਦਿਆਰਥੀਆਂ ਨੂੰ ਆਪਸ ਵਿਚ ਜੁੜਨ ਵਿਸ਼ਵ ਲਈ ਤਿਆਰ ਕਰਨ ਦੀ ਵਚਨਬੱਧਤਾ ’ਤੇ ਚਾਨਣਾ ਪਾਇਆ।

ਅਜੀਤ ਡੈਸਕ 27-10-2026
ਫ਼ਤਹਿਗੜ੍ਹ ਸਾਹਿਬ, 26 ਅਕਤੂਬਰ (ਬਲਜਿੰਦਰ ਸਿੰਘ)-ਨਜ਼ਦੀਕੀ ਪਿੰਡ ਜਲਬੇੜਾ ਵਿਖੇ ਇਲਾਕਿਆਂ ਦੇ ਬੱਚਿਆਂ ਨੂੰ ਆਧੁਨਿਕ ਅਤੇ ਉੱਚ ਗੁਣਵੱਤਾ ਵਾਲੀ ਸਿੱਖਿਆ ਮੁਹੱਈਆ ਕਰਵਾਉਣ ਲਈ ਫੌਰੈਸਟ ਹਿੱਲ ਵਰਲਡ ਸਕੂਲ ਵਲੋਂ ਅਕਾਦਮਿਕ ਸੈਸ਼ਨ 2027-28 ਲਈ ਦਾਖ਼ਲਿਆਂ ਦਾ ਐਲਾਨ ਕੀਤਾ ਗਿਆ ਹੈ। ਫੌਰੈਸਟ ਹਿੱਲ ਵਰਲਡ ਸਕੂਲ ਦੇ ਚੇਅਰਮੈਨ ਦਵਿੰਦਰ ਸੰਧੂ ਨੇ ਇਸ ਦੀ ਵਿੱਦਿਅਕ ਵਿਰਾਸਤ ਅਤੇ ਵਿਦਿਆਰਥੀਆਂ ਨੂੰ ਆਪਸ ਵਿਚ ਜੁੜਨ ਵਿਸ਼ਵ ਲਈ ਤਿਆਰ ਕਰਨ ਦੀ ਵਚਨਬੱਧਤਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਕੂਲ ਵਿਚ ਪ੍ਰੀ-ਨਰਸਰੀ, ਨਰਸਰੀ, ਐਲਕੇਜੀ ਤੇ ਯੂਕੇਜੀ ਜਮਾਤਾਂ ਲਈ ਦਾਖ਼ਲੇ ਸ਼ੁਰੂ ਹੋਣਗੇ ਅਤੇ ਜਮਾਤਾਂ ਅਪ੍ਰੈਲ 2027 ਵਿਚ ਸ਼ੁਰੂ ਹੋਣਗੀਆਂ। ਸਕੂਲ ਦੀ ਯੋਜਨਾ ਅਪ੍ਰੈਲ 2028 ਤੋਂ ਛੇਵੀਂ ਜਮਾਤ ਤੱਕ ਦਾਖ਼ਲਿਆਂ ਦਾ ਵਿਸਥਾਰ ਕਰਨ ਦੀ ਹੈ, ਜਿਸ ਨਾਲ ਪੜਾਅ ਵਾਰ ਢੰਗ ਨਾਲ ਅਕਾਦਮਿਕ ਪ੍ਰੋਗਰਾਮਾਂ ਦਾ ਦਾਇਰਾ ਵਧਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਫੌਰੈਸਟ ਹਿੱਲ ਵਰਲਡ ਸਕੂਲ ਮਿਆਰੀ ਸਿੱਖਿਆ ਪ੍ਰਤੀ ਸਾਡੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵਚਨਬੱਧਤਾ ਦਾ ਅਗਲਾ ਅਧਿਆਇ ਹੈ। ਕੌਂਟੀਨੈਂਟਲ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਸਟੱਡੀਜ਼ ਰਾਹੀਂ ਅੰਤਰਰਾਸ਼ਟਰੀ ਅਕਾਦਮਿਕ ਪ੍ਰੋਗਰਾਮਾਂ ਨਾਲ ਸਾਡੇ ਤਜਰਬੇ ਨੇ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਹੈ ਕਿ ਸਿੱਖਿਆ ਸਿਰਫ਼ ਪਾਠ-ਪੁਸਤਕਾਂ ਅਤੇ ਜਮਾਤਾਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਸਾਡਾ ਯਤਨ ਮਜ਼ਬੂਤ ਭਾਰਤੀ ਕਦਰਾਂ-ਕੀਮਤਾਂ ਨੂੰ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ, ਪ੍ਰੋਗਰੈਸਿਵ ਲਰਨਿੰਗ ਵਿਧੀਆਂ ਅਤੇ ਵਿਸ਼ਵ ਪੱਧਰ ’ਤੇ ਸਾਰਥਕ ਤਜਰਬੇ ਹਾਸਲ ਕਰਨ ਦੇ ਮੌਕਿਆਂ ਨਾਲ ਜੋੜਨਾ ਹੈ। ਡਾ. ਅੰਮ੍ਰਿਤ ਪਾਲ ਔਜਲਾ ਡਾਇਰੈਕਟਰ ਨੇ ਆਧੁਨਿਕ ਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ, ਸਰਬਪੱਖੀ ਵਿਕਾਸ ਅਤੇ ਨਵੀਨਤਾਕਾਰੀ ਅਧਿਆਪਨ ਪ੍ਰਕਿਰਿਆਵਾਂ ਨੂੰ ਇਕੱਠੇ ਜੋੜਨ ਦੇ ਸਕੂਲ ਦੇ ਦ੍ਰਿਸ਼ਟੀਕੋਣ ’ਤੇ ਜ਼ੋਰ ਦਿੱਤਾ। ਪਿ੍ਰੰਸੀਪਲ ਸੁਸ਼ਰੀ ਮਿਲੀ ਬੋਸ ਨੇ ਬੱਚਿਆਂ ’ਤੇ ਕੇਂਦਰਿਤ ਸਿੱਖਿਆ ਅਤੇ ਵਿਅਕਤੀਗਤ ਧਿਆਨ ਰਾਹੀਂ ‘ਉੱਤਮਤਾ ਨੂੰ ਪ੍ਰਜਵਲਿਤ ਕਰਨ’ ਦੇ ਸਿਧਾਂਤ ’ਤੇ ਆਧਾਰਿਤ ਸਕੂਲ ਦੀ ਵਿੱਦਿਅਕ ਵਿਚਾਰਧਾਰਾ ਨੂੰ ਸਪੱਸ਼ਟ ਕੀਤਾ।
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ-ਰਾਜੂ ਖੰਨਾ ਬਡਾਲੀ ਵਿਖੇ ਭਗਵਾਨ ਵਾਲਮੀਕਿ ਦੇ ਪ੍... ਅਗਲੀ ਖ਼ਬਰ ਸੂਆ ਟੁੱਟਣ ਨਾਲ ਕਰੀਬ ਬਾਰਾਂ ਏਕੜ ਝੋਨੇ ਦੀ ਫ਼ਸਲ ਹੋਈ ਖ਼ਰਾਬ, ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।