ਵੱਡੇ ਆਗੂਆਂ ਦੇ ਭਾਜਪਾ ‘ਚ ਆਉਣ ਨਾਲ 2027 ‘ਚ ਪੰਜਾਬ ‘ਚ ਭਾਜਪਾ ਬਣੇਗੀ ਵੱਡੀ ਤਾਕਤ-ਹਰਵਿੰਦਰ ਸਿੰਘ
ਘਨੌਰ, 4 ਨਵੰਬਰ (ਸਰਦਾਰਾ ਸਿੰਘ ਲਾਛੜੂ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਤਾ ਗੁਜਰ ਕੌਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਨੇ ਸਾਬਕਾ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇਮਾਜਰਾ,ਸਨੌਰ ਤੋਂ ਸਾਬਕਾਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਅਤੇ ਸਾਬਕਾ ਵਿਧਾਇਕ ਕੁੰਵਰ ਵਿਜੈਪ੍ਰਤਾਪ ਸਿੰਘ ਵੱਲੋਂ ਭਾਜਪਾ ‘ਚ ਸ਼ਾਮਲ ਹੋਣ ਦਾ ਸਵਾਗਤ ਕੀਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਹਰਵਿੰਦਰ ਸਿੰਘ ਨੇ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਤੋਂ ਅੱਕ ਕੇ ਅੱਜ ਹਰ ਵਰਗ ਭਾਜਪਾ ਵੱਲ ਦੇਖ ਰਿਹਾ ਹੈ।
ਅਜੀਤ ਡੈਸਕ
05-11-2026