21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਬੁਲਟ ਮੋਟਰਸਾਈਕਲ ਵਲੋਂ ਟੱਕਰ ਮਾਰ ਦੇਣ ਕਾਰਨ ਸਕੂਟੀ ਸਵਾਰ 4 ਜ਼ਖ਼ਮੀ

ਅਜੀਤ ਡੈਸਕ 26-01-2026
ਬਟਾਲਾ, 25 ਜਨਵਰੀ (ਸਤਿੰਦਰ ਸਿੰਘ)-ਬੁਲੇਟ ਮੋਟਰਸਾਈਕਲ ਵਲੋਂ ਟੱਕਰ ਮਾਰ ਦੇਣ ਕਾਰਨ ਰਿਸ਼ਤੇਦਾਰਾਂ ਨੂੰ ਮਿਲ ਕੇ ਸਕੂਟੀ ਉੱਪਰ ਵਾਪਸ ਜਾ ਰਹੇ ਇਕ ਪਰਿਵਾਰ ਦੇ 4 ਜੀਅ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਪ੍ਰਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਗਹਿਰੀ ਮੰਡੀ ਨਵਾਂ ਜੰਡਿਆਲਾ ਆਪਣੇ ਪਰਿਵਾਰ ਸਮੇਤ ਪਿੰਡ ਦਾਲਮ ਨੰਗਲ 'ਚ ਰਿਸ਼ਤੇਦਾਰਾਂ ਨੂੰ ਮਿਲ ਕੇ ਸਕੂਟੀ ਉਪਰ ਵਾਪਸ ਜਾ ਰਹੇ ਸਨ ਕਿ ਅੰਮਿ੍ਤਸਰ ਬਾਈਪਾਸ ਧੀਰ ਮੋੜ ਨੇੜੇ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨਾਂ ਨਾਲ ਟੱਕਰ ਹੋ ਗਈ, ਜਿਸ ਕਰਕੇ ਸਕੂਟੀ ਸਵਾਰ ਪ੍ਰਦੀਪ ਸਿੰਘ, ਉਸ ਦੀ ਪ੍ਰਨੀਤ ਕੌਰ, ਪੁੱਤਰੀ ਅਮਨਦੀਪ ਕੌਰ ਤੇ ਰਿਸ਼ਤੇਦਾਰ ਰਾਜਵਿੰਦਰ ਕੌਰ ਪੁੱਤਰੀ ਪਲਵਿੰਦਰ ਸਿੰਘ ਵਾਸੀ ਦਾਲਮ ਨੰਗਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਜਦ ਕਿ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ ਫਰਾਰ ਹੋ ਗਏ |
ਪਿਛਲੀ ਖ਼ਬਰ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ 'ਚ ਗਣਤੰਤਰ ਦਿਵਸ ਮਨਾਇਆ ਅਗਲੀ ਖ਼ਬਰ ਕਿਸਾਨ ਮਜ਼ਦੂਰ ਯੂਨੀਅਨ ਦਾ ਵਫ਼ਦ ਧਾਲੀਵਾਲ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।