21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਲਾਈਟਾਂ ਦੇ ਪੋਲਾਂ 'ਤੇ ਲੱਗੇ ਇਸ਼ਤਿਹਾਰਬਾਜ਼ੀ ਦੇ ਬੋਰਡ ਸ਼ਹਿਰ ਦੀ ਦਿੱਖ ਨੰੂ ਕਰ ਰਹੇ ਖ਼ਰਾਬ

ਅਜੀਤ ਡੈਸਕ 26-01-2026
ਗੁਰਦਾਸਪੁਰ, 25 ਜਨਵਰੀ (ਗੁਰਪ੍ਰਤਾਪ ਸਿੰਘ)-ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣ ਲਈ ਕਾਂਗਰਸ ਸਰਕਾਰ ਦੇ ਸਮੇਂ ਸ਼ਹਿਰ ਦੀਆਂ ਸੜਕਾਂ ਉੱਪਰ ਲੱਖਾਂ ਰੁਪਏ ਦੀ ਲਾਗਤ ਨਾਲ ਲਾਈਟਾਂ ਵਾਲੇ ਪੋਲ ਲਗਾਏ ਗਏ ਸਨ | ਇਨ੍ਹਾਂ ਸੁੰਦਰ ਪੋਲਾਂ ਦੇ ਕਾਰਨ ਸ਼ਹਿਰ ਦੀ ਸੁੰਦਰਤਾ 'ਚ ਵੱਡਾ ਇਜ਼ਾਫਾ ਹੋਇਆ ਸੀ ਤੇ ਲੋਕਾਂ ਵਲੋਂ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਗਈ ਸੀ | ਪਰ ਹੁਣ ਕੁਝ ਲੋਕਾਂ ਵਲੋਂ ਆਪਣੇ ਵਪਾਰ ਦੇ ਵਾਧੇ ਲਈ ਤਿਉਹਾਰਾਂ ਤੇ ਹੋਰ ਸਮਾਗਮਾਂ ਨੂੰ ਦਰਸਾਉਂਦੇ ਬੋਰਡ ਤੇ ਫਲੈਕਸ ਇਨ੍ਹਾਂ ਪੋਲਾਂ ਉੱਪਰ ਲਟਕਾ ਦਿੱਤੇ ਗਏ ਹਨ | ਜਿਸ ਕਾਰਨ ਸ਼ਹਿਰ ਦੀ ਦਿੱਖ ਨੂੰ ਸੁੰਦਰ ਬਣਾਉਣ ਵਾਲੇ ਇਹ ਪੋਲ ਕਿਤੇ ਨਾ ਕਿਤੇ ਸ਼ਹਿਰ ਦੀ ਦਿੱਖ ਨੂੰ ਖ਼ਰਾਬ ਕਰਦੇ ਹੋਏ ਦਿਖਾਈ ਦੇ ਰਹੇ ਹਨ | ਇੱਥੋਂ ਤੱਕ ਕਿ ਇਸ਼ਤਿਹਾਰ ਟੰਗਣ ਲਈ ਵਾਰ-ਵਾਰ ਪੌੜੀਆਂ ਲਗਾਉਣ ਕਾਰਨ ਕਈ ਖੰਬੇ ਬੁਰੀ ਤਰ੍ਹਾਂ ਨੁਕਸਾਨੇ ਵੀ ਗਏ ਹਨ | ਇਸ ਦੇ ਨਾਲ ਨਾਲ ਕੁਝ ਲੋਕਾਂ ਵਲੋਂ ਆਪਣੀ ਮਸ਼ਹੂਰੀ ਕਰਨ ਲਈ ਇਨ੍ਹਾਂ ਖੰਭਿਆਂ ਦੇ ਉੱਪਰ ਪੋਸਟਰ ਚਿਪਕਾਏ ਗਏ ਹਨ, ਜਿਨ੍ਹਾਂ ਕਾਰਨ ਇਨ੍ਹਾਂ ਖੰਬਿਆਂ ਦਾ ਰੰਗ ਵੀ ਉਤਰ ਗਿਆ ਹੈ ਤੇ ਇਨ੍ਹਾਂ ਖੰਬਿਆਂ ਨੂੰ ਜੰਗਾਲ ਲੱਗਣਾ ਸ਼ੁਰੂ ਹੋ ਗਿਆ ਹੈ | ਕੁੱਝ ਲੋਕਾਂ ਵਲੋਂ ਆਪਣੀ ਮਸ਼ਹੂਰੀ ਲਈ ਕੀਤੀ ਜਾ ਰਹੀ ਅਜਿਹੀ ਇਸ਼ਤਿਹਾਰਬਾਜ਼ੀ ਕਿਤੇ ਨਾ ਕਿਤੇ ਸਰਕਾਰੀ ਪੈਸੇ ਤੇ ਪ੍ਰਾਪਰਟੀ ਦਾ ਨੁਕਸਾਨ ਕਰ ਰਹੀ ਹੈ |
ਪਿਛਲੀ ਖ਼ਬਰ ਗੁੱਡਵਿਲ ਸਕੂਲ 'ਚ ਗਣਤੰਤਰ ਦਿਵਸ ਸੰਬੰਧੀ ਪ੍ਰਭਾਵਸ਼ਾਲੀ ਸਮਾਗਮ ਅਗਲੀ ਖ਼ਬਰ ਰਵਿੰਦਰਾ ਮਾਡਰਨ ਸਕੂਲ ਦੇ ਵਿਦਿਆਰਥੀ ਨੇ ਨੈਸ਼ਨਲ ਸਕੂਲ ਖੇਡਾਂ 'ਚੋਂ ਹਾਸਿਲ ਕੀਤਾ ਸਿਲਵਰ ਮੈਡਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।