25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਕਰਸ਼ਨ ਪਬਲਿਕ ਸਕੂਲ ਦਾ ਕੀਤਾ ਦੌਰਾ

ਅਜੀਤ ਡੈਸਕ 26-01-2026
ਨਰੋਟ ਜੈਮਲ ਸਿੰਘ, 25 ਜਨਵਰੀ (ਸ਼ਸ਼ੀ ਕੁਮਾਰ)-ਦੋ ਦਿਨ ਪਹਿਲਾਂ ਨਰੋਟ ਜੈਮਲ ਸਿੰਘ ਦੇ ਆਕਰਸ਼ਨ ਪਬਲਿਕ ਸਕੂਲ ਤੇ ਡਿਗਰੀ ਕਾਲਜ ਨੂੰ ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ | ਖੇਤਰ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ | ਪਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਸਕੂਲ ਦਾ ਚੱਪਾ-ਚੱਪਾ ਖੰਘਾਲਿਆ | ਜਿਸ 'ਚ ਕੋਈ ਵੀ ਨੁਕਸਾਨ ਦੀ ਵਸਤੂ ਨਹੀਂ ਮਿਲੀ | ਜਿਸ ਦਾ ਅੱਜ ਹਲਕਾ ਭੋਆ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਸ਼ੇਸ਼ ਤੌਰ 'ਤੇ ਦੌਰਾ ਕੀਤਾ | ਐਤਵਾਰ ਦੀ ਛੁੱਟੀ ਹੋਣ ਕਰਕੇ ਸਕੂਲ ਦੇ ਮਾਲਕ ਤੇ ਸਕੂਲ ਦਾ ਸਟਾਫ਼ ਉਥੇ ਨਹੀਂ ਸੀ | ਪਰ ਫਿਰ ਵੀ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਉੱਥੇ ਹਾਜ਼ਰ ਸਕੂਲ ਦੇ ਕਰਮਚਾਰੀ ਦੇ ਫੋਨ ਰਾਹੀਂ ਸਕੂਲ ਦੇ ਮਾਲਕਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਅਜਿਹੇ ਸਮੇਂ ਵਿਚ ਉਨ੍ਹਾਂ ਦੀ ਸਰਕਾਰ ਤੇ ਉਹ ਹਰ ਵੇਲੇ ਉਨ੍ਹਾਂ ਦੇ ਨਾਲ ਹਨ |
ਪਿਛਲੀ ਖ਼ਬਰ ਗੁਰੂ ਨਾਭਾ ਦਾਸ ਸ਼ਕਤੀ ਸੰਗਠਨ ਵਲੋਂ ਮੀਟਿੰਗ ਅਗਲੀ ਖ਼ਬਰ ਲੱਖਾਂ ਦੇ ਕੀਮਤੀ ਖੈਰ ਦੇ ਦਰੱਖਤਾਂ ਨੂੰ ਬਕਰਵਾਲਾਂ ਨੇ ਪਹੰੁਚਾਇਆ ਨੁਕਸਾਨ-ਵਿਭਾਗ ਦੇ ਰਖਵਾਲੇ ਸੁੱਤੇ ਕੰੁਭਕਰਨੀ ਨੀਂਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।