25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਗੁਰੂ ਨਾਭਾ ਦਾਸ ਸ਼ਕਤੀ ਸੰਗਠਨ ਵਲੋਂ ਮੀਟਿੰਗ

ਅਜੀਤ ਡੈਸਕ 26-01-2026
ਤਾਰਾਗੜ੍ਹ, 25 ਜਨਵਰੀ (ਸੋਹਨ ਲਾਲ)-ਅੱਜ ਗੋਸਵਾਮੀ ਗੁਰੂ ਨਾਭਾ ਦਾਸ ਸ਼ਕਤੀ ਸੰਗਠਨ ਹਲਕਾ ਭੋਆ ਧਾਮ ਗੁਰਦਾਸਪੁਰ ਦੀ ਮੀਟਿੰਗ ਪ੍ਰਧਾਨ ਕੈਪਟਨ ਧਰਮਪਾਲ ਭਵਾਨੀ ਦੀ ਪ੍ਰਧਾਨਗੀ ਹੇਠ ਗੁਰਦਾਸਪੁਰ ਭਾਈਆਂ ਧਾਮ ਵਿਖੇ ਹੋਈ | ਮੀਟਿੰਗ ਦਾ ਮੁੱਖ ਏਜੰਡਾ 7 ਅਪ੍ਰੈਲ ਨੂੰ ਗੁਰੂ ਨਾਭਾ ਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਲਈ ਧਾਮ ਦੇ ਸਥਾਨ ਦੀ ਪਹਿਚਾਣ ਕਰਨ ਤੇ ਪ੍ਰਬੰਧ ਕਰਨ 'ਤੇ ਕੇਂਦਰਿਤ ਸੀ | ਸਾਬਕਾ ਪ੍ਰਧਾਨ ਤੇ ਧਰਮ ਜਾਗਰਨ ਦੇ ਅਧਿਕਾਰੀ ਮਾਸਟਰ ਮਨੋਹਰ ਲਾਲ ਨੇ ਪ੍ਰਧਾਨ ਕੈਪਟਨ ਧਰਮਪਾਲ ਭਵਾਨੀ ਨੂੰ ਪੰਜਾਬੀ ਵਿਚ ਪ੍ਰਕਾਸ਼ਿਤ ਪ੍ਰਬੋਧਨ ਗੀਤਾ ਭੇਟ ਕਰਕੇ ਸਨਮਾਨਿਤ ਕੀਤਾ | ਜਨਰਲ ਸਕੱਤਰ ਮਾਸਟਰ ਅਸ਼ਵਨੀ ਕੁੰਡਾ ਨੇ ਮੀਟਿੰਗ ਵਿਚ ਮੌਜੂਦ ਸਾਰੇ ਮੈਂਬਰਾਂ ਦੇ ਸੁਝਾਵਾਂ ਨੂੰ ਨੋਟ ਕੀਤਾ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪ੍ਰਧਾਨ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ 'ਤੇ ਵਿਚਾਰ ਕੀਤਾ ਜਾਵੇਗਾ | ਪ੍ਰਧਾਨ ਨੇ ਸਾਰੇ ਮੈਂਬਰਾਂ ਦੇ ਸੁਝਾਵਾਂ ਦਾ ਸਕਾਰਾਤਮਿਕ ਢੰਗ ਨਾਲ ਜਵਾਬ ਦਿੱਤਾ | ਇਸ ਮੌਕੇ ਜਗਦੀਸ਼ ਨਰੋਟ ਜੈਮਲ ਸਿੰਘ, ਰਮੇਸ਼ ਖੋਜਕੀਚੱਕ, ਡਾ: ਬੋਧ ਰਾਜ ਮਿਰਜ਼ਾਪੁਰ, ਦੇਸ ਰਾਜ ਫੱਤੋਚੱਕ, ਪ੍ਰਵੀਨ ਗੋਤਰਾ, ਕਰਮਵੀਰ ਭਰਿਆਲ ਲਾਹੜੀ, ਨਰੇਸ਼ ਘਰੋਟਾ, ਵਿਨੇ ਕੁਮਾਰ ਨਡੋਲੀ, ਵਿਨੈ ਘਰੋਟਾ, ਮਹਿੰਦਰ ਸ਼ਾਦੀਪੁਰ, ਗੋਪਾਲ ਦਾਸ ਬਮਿਆਲ, ਰਮਨ ਕੁਮਾਰ ਡੱਲਾ ਖੜਕੀ, ਯੋਧਨ ਕੁਮਾਰ ਡੱਲਾ ਖ਼ੁਰਦ, ਯੋਧਨ ਸਿੰਘ ਬਮਿਆਲ ਆਦਿ ਹਾਜ਼ਰ ਸਨ ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਅੰਤ 'ਚ ਪ੍ਰਧਾਨ ਨੇ ਸਾਰੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਅਗਲੀ ਮੀਟਿੰਗ 'ਚ ਹਾਜ਼ਰੀ ਭਰਨ ਤੇ ਨਵੇਂ ਤੇ ਨੌਜਵਾਨ ਮੈਂਬਰਾਂ ਨੂੰ ਨਾਲ ਲੈ ਕੇ ਆਉਣ ਲਈ ਕਿਹਾ |
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਦੇ ਸੰਬੰਧ ਵਿਚ ਪ੍ਰਭਾਤਫੇਰੀਆਂ ਸ਼ੁਰੂ ਅਗਲੀ ਖ਼ਬਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਕਰਸ਼ਨ ਪਬਲਿਕ ਸਕੂਲ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।