26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਲਾਇਨਜ਼ ਕਲੱਬ ਪਠਾਨਕੋਟ ਨੇ ਲਗਾਏ ਬੈਂਚ

ਅਜੀਤ ਡੈਸਕ 01-02-2026
ਪਠਾਨਕੋਟ, 31 ਜਨਵਰੀ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਨੇ ਪ੍ਰਧਾਨ ਰੋਮੀ ਵਡੇਹਰਾ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਦੇ ਸਾਹਮਣੇ ਸ਼ਮਸ਼ਾਨਘਾਟ ਜਾਣ ਵਾਲੀਆਂ ਔਰਤਾਂ ਤੇ ਬਜ਼ੁਰਗਾਂ ਦੀ ਸਹੂਲਤ ਲਈ ਬੈਂਚ ਲਗਾਏ | ਇਸ ਮੌਕੇ ਸਕੱਤਰ ਸੰਦੀਪ ਕੋਹਲੀ ਤੇ ਪ੍ਰਧਾਨ ਰੋਮੀ ਵਡੇਹਰਾ ਨੇ ਦੱਸਿਆ ਕਿ ਜ਼ੋਨ ਚੇਅਰਮੈਨ ਡਾ. ਐਮ. ਐਲ. ਅਤਰੀ ਤੇ ਸਵਿਤਾ ਅਤਰੀ ਦੇ ਵਿਸ਼ੇਸ਼ ਯੋਗਦਾਨ ਸਦਕਾ ਪਹਿਲਾਂ ਦੋ ਬੈਂਚ ਲਗਾਏ ਗਏ ਸਨ | ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਜਨਤਾ ਨੂੰ ਅਸੁਵਿਧਾ ਤੋਂ ਬਚਣ ਲਈ ਦੋ ਹੋਰ ਬੈਂਚ ਲਗਾਏ ਗਏ | ਇਸ ਮੌਕੇ ਜ਼ੋਨ ਚੇਅਰਮੈਨ ਡਾ. ਐਮ. ਐਲ. ਅਤਰੀ, ਉਪ ਪ੍ਰਧਾਨ ਡਾ. ਤਰਸੇਮ ਸਿੰਘ, ਰਵਿੰਦਰ ਮਹਾਜਨ, ਪ੍ਰਵੀਨ ਅਗਰਵਾਲ, ਅਮਿਤ ਕੁਮਾਰ, ਅਵਤਾਰ ਅਬਰੋਲ, ਬਲਜਿੰਦਰ ਸਿੰਘ, ਪ੍ਰਵੇਸ਼ ਭੰਡਾਰੀ ਤੇ ਮਹਿੰਦਰ ਪਾਲ ਮੌਜੂਦ ਸਨ |
ਪਿਛਲੀ ਖ਼ਬਰ ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ ਅਗਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਦੀ ਕੈਡੇਟ ਮਾਹੀ ਨੇ ਆਲ ਇੰਡੀਆ ਰਿਪਬਲਿਕ ਡੇ ਕੈਂਪ 'ਚ ਖੇਤਰ ਦਾ ਨਾਂਅ ਕੀਤਾ ਰੌਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।