25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਨਿਊਜ਼ੀਲੈਂਡ ਦੇ ਸਿੰਗਲ ਤੇ ਸਪਾਊਸ ਵੀਜ਼ੇ ਨਿਰੰਤਰ ਲਗਵਾ ਰਹੇ ਹਨ 'ਗੈਵੀ ਕਲੇਰ'

ਅਜੀਤ ਡੈਸਕ 13-02-2026
ਬਟਾਲਾ, 12 ਫਰਵਰੀ (ਸਤਿੰਦਰ ਸਿੰੰਘ)-ਪੰਜਾਬ ਦੇ ਨਾਮਵਰ ਸਟੱਡੀ ਵੀਜ਼ਾ ਮਾਹਿਰ ਗੈਵੀ ਕਲੇਰ ਵਲੋਂ ਜਿੱਥੇ ਵਿਦਿਆਰਥੀਆਂ ਦੇ ਵੱਡੇ ਪੱਧਰ 'ਤੇ ਨਿਊਜ਼ੀਲੈਂਡ ਦੇ ਸਿੰਗਲ ਸਟਡੀ ਵੀਜ਼ੇ ਲਗਵਾਏ ਜਾ ਰਹੇ ਹਨ, ਉਥੇ ਨਾਲ ਹੀ ਸਪਾਊਸ ਵੀਜ਼ੇ ਨਿਊਜ਼ੀਲੈਂਡ ਵਾਲੇ ਵਿਦਿਆਰਥੀਆਂ ਦੀ ਗੈਵੀ ਕਲੇਰ ਪਹਿਲੀ ਪਸੰਦ ਬਣ ਚੁੱਕੇ ਹਨ ਤੇ ਵਿਦਿਆਰਥੀਆਂ ਦੇ ਸਾਥੀਆਂ ਦੇ ਲਗਾਤਾਰ ਵੀਜ਼ੇ ਆ ਰਹੇ ਹਨ | ਬੀਤੇ ਦਿਨ ਗੈਵੀ ਕਲੇਰ ਵਲੋਂ ਨੌਜਵਾਨ ਲਵਪ੍ਰੀਤ ਸਿੰਘ, ਜਿਸ ਦੀ ਪਤਨੀ ਸਟੂਡੈਂਟ ਵੀਜ਼ੇ ਨਿਊਜ਼ੀਲੈਂਡ ਗਏ ਹਨ, ਦਾ 15 ਦਿਨਾਂ 'ਚ ਨਿਊਜ਼ੀਲੈਂਡ ਦਾ ਡਿਪੈਂਡਟ ਵੀਜ਼ਾ ਲਵਾਇਆ ਗਿਆ ਹੈ | ਗੈਵੀ ਕਲੇਰ ਨੇ ਦੱਸਿਆ ਕਿ ਇਸ ਸਮੇਂ ਸਿਰਫ਼ ਨਿਊਜ਼ੀਲੈਂਡ ਇਕਲੌਤਾ ਦੇਸ਼ ਹੈ, ਜੋ ਕਿਸੇ ਵੀ ਦੇਸ਼ ਤੋਂ ਰਿਫਿਊਜ਼ ਵਿਦਿਆਰਥੀ ਨੂੰ ਵੀਜ਼ੇ ਦੇ ਰਿਹਾ ਹੈ | ਇਸ ਲਈ ਜਿਹੜੇ ਵਿਦਿਆਰਥੀ 2025 ਵਿਚ 12ਵੀਂ ਪਾਸ ਹਨ ਅਤੇ ਉਹ ਆਈਲੈਟਸ ਜਾਂ ਪੀ.ਟੀ.ਈ. ਵਿਚੋਂ ਓਵਰਆਲ 5.5 ਸਕੋਰ ਲੈ ਕੇ ਨਿਊਜ਼ੀਲੈਂਡ ਲਈ ਅਪਲਾਈ ਕਰ ਸਕਦੇ ਹਨ | ਇਸ ਦੇ ਨਾਲ ਹੀ ਜੇਕਰ ਕੋਈ ਸਪਾਊਸ ਵੀਜ਼ੇ 'ਤੇ ਨਿਊਜ਼ੀਲੈਂਡ ਮਾਸਟਰ ਡਿਗਰੀ ਕਰਨ ਲਈ ਜਾਣਾ ਚਾਹੁੰਦਾ ਹੈ ਤਾਂ ਉਸ ਲਈ ਗਰੈਜੂਏਸ਼ਨ ਅਤੇ 6.5 ਬੈਂਡ ਜ਼ਰੂਰੀ ਹਨ | ਗੈਵੀ ਕਲੇਰ ਨੇ ਦੱਸਿਆ ਕਿ ਵਿਦਿਆਰਥੀ ਕੋਲ ਲਗਭਗ 30 ਲੱਖ ਰੁਪਏ ਦੇ 3 ਮਹੀਨੇ ਪੁਰਾਣੇ ਫੰਡ ਹੋਣੇ ਚਾਹੀਦੇ ਹਨ | ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਵਿਦਿਆਰਥੀ ਨੂੰ ਪਹਿਲਾਂ ਸਿਰਫ਼ ਅੰਬੈਸੀ ਫ਼ੀਸ ਹੀ ਦੇਣੀ ਹੁੰਦੀ ਹੈ, ਜੋ 48 ਤੋਂ 50 ਹਜ਼ਾਰ ਰੁਪਏ ਹੁੰਦੀ ਹੈ | ਬਾਕੀ ਸਾਰੀ ਫ਼ੀਸ ਵੀਜ਼ਾ ਆਉਣ ਤੋਂ ਬਾਅਦ ਹੀ ਦੇਣੀ ਹੁੰਦੀ ਹੈ | ਵਿਦਿਆਰਥੀ ਦੇ ਮਾਤਾ-ਪਿਤਾ ਦੀਆਂ 3 ਸਾਲ ਦੀਆਂ ਰਿਟਰਨਾਂ ਚਾਹੀਦੀਆਂ ਹਨ | ਗੈਵੀ ਕਲੇਰ ਨੇ ਦੱਸਿਆ ਕਿ ਨਿਊਜ਼ੀਲੈਂਡ ਦੀ ਅੰਬੈਸੀ ਵਲੋਂ ਵਿਦਿਆਰਥੀਆਂ ਦੀ ਇੰਟਰਵਿਊ ਲਈ ਜਾ ਸਕਦੀ ਹੈ, ਜਿਸ ਦੇ 50 ਫ਼ੀਸਦੀ ਚਾਂਸ ਹੁੰਦੇ ਹਨ, ਜਿਸ ਦੀ ਤਿਆਰੀ ਸਾਡੀ ਟੀਮ ਵਲੋਂ ਕਰਵਾਈ ਜਾਵੇਗੀ, ਜਿਸ ਦਾ ਕੋਈ ਖ਼ਰਚਾ ਨਹੀਂ ਲਿਆ ਜਾਂਦਾ | ਨਿਊਜ਼ੀਲੈਂਡ ਦੇ ਕਾਲਜ ਤੇ ਯੂਨੀਵਰਸਿਟੀਆਂ ਵਿਚ ਅਜਿਹੇ ਕਈ ਕੋਰਸ ਹਨ, ਜੋ ਮੁਕੰਮਲ ਕਰਕੇ ਵਿਦਿਆਰਥੀ ਜਿੱਥੇ 3 ਸਾਲ ਦਾ ਨਿਊਜ਼ੀਲੈਂਡ ਦਾ ਵਰਕ ਪਰਮਿਟ ਲੈ ਸਕਦੇ ਹਨ ਤੇ ਉਸ ਤੋਂ ਬਾਅਦ ਨਾਲ ਹੀ ਨਿਊਜ਼ੀਲੈਂਡ ਆਸਾਨੀ ਨਾਲ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਪੀ.ਆਰ. ਵੀ ਦੇ ਦਿੰਦਾ ਹੈ | ਕੋਰਸ ਦੀ ਗੱਲ ਕਰੀਏ ਤਾਂ ਖੇਤੀਬਾੜੀ, ਡੇਅਰੀ ਫਾਰਮਿੰਗ, ਆਈ.ਟੀ., ਕੰਸਟਰਕਸ਼ਨ ਤੋਂ ਇਲਾਵਾ ਕਈ ਅਜਿਹੇ ਕੋਰਸ ਹਨ, ਜਿਨਾਂ ਦੀ ਵਿਦਿਆਰਥੀ ਚੋਣ ਕਰ ਸਕਦੇ ਹਨ ਅਤੇ ਉਨ੍ਹਾਂ ਕੋਰਸਾਂ ਦੀ ਨਿਊਜ਼ੀਲੈਂਡ ਵਿਚ ਬਹੁਤ ਮੰਗ ਹੈ | ਗੈਵੀ ਕਲੇਰ ਨੇ ਕਿਹਾ ਕਿ ਨਿਊਜ਼ੀਲੈਂਡ ਵਿਦਿਆਰਥੀਆਂ ਦਾ ਪੂਰੀ ਤਰ੍ਹਾਂ ਸਵਾਗਤ ਕਰ ਰਿਹਾ ਹੈ, ਇਸ ਲਈ ਇਹ ਮੌਕਾ ਨਿਊਜ਼ੀਲੈਂਡ ਜਾਣ ਦਾ ਬਹੁਤ ਹੀ ਵਧੀਆ ਹੈ | ਉਨ੍ਹਾਂ ਕਿਹਾ ਕਿ ਜਿਹੜੇ ਵੀ ਵਿਦਿਆਰਥੀ ਇਕੱਲੇ ਜਾਂ ਆਪਣੇ ਸਪਾਊਸ ਨਾਲ ਨਾਲ ਵਿਦੇਸ਼ ਜਾਣ ਬਾਰੇ ਸੋਚ ਰਹੇ ਹਨ, ਉਨ੍ਹਾਂ ਲਈ ਨਿਊਜ਼ੀਲੈਂਡ ਸਭ ਤੋਂ ਵਧੀਆ ਵਿਕਲਪ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਵੇਂ-ਪੁਰਾਣੇ ਫੰਡਾਂ, ਸਾਲਾਨਾ ਇਨਕਮ ਜਾਂ ਇੰਟਰਵਿਊ ਨੂੰ ਲੈ ਕੇ ਡਰਨ ਦੀ ਲੋੜ ਨਹੀਂ ਹੈ, ਉਸ ਵਿਚ ਅਸੀਂ ਵਿਦਿਆਰਥੀਆਂ ਦੀ ਮਦਦ ਕਰਾਂਗੇ | ਅਸੀਂ ਵਿਦਿਆਰਥੀਆਂ ਦੇ ਹਰ ਮਸਲੇ ਦਾ ਹੱਲ ਆਪਣੇ ਤਜਰਬੇ ਨਾਲ ਕਰਾਂਗੇ | ਸਾਡੇ ਵਲੋਂ ਹੋਰਨਾਂ ਵਿਦਿਆਰਥੀਆਂ ਦੇ ਲਗਾਏ ਗਏ ਵੀਜ਼ੇ ਸਾਡੇ ਸੋਸ਼ਲ ਮੀਡੀਆ ਪੇਜ਼ ਉਪਰ ਦੇਖੇ ਜਾ ਸਕਦੇ ਹਨ | ਗੈਵੀ ਕਲੇਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਗੁਰਦਾਸਪੁਰ ਤੇ ਹਰ ਰੋਜ਼ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਅੰਮਿ੍ਤਸਰ ਦਫ਼ਤਰ ਵਿਖੇ ਮਿਲਦੇ ਹਨ |
ਪਿਛਲੀ ਖ਼ਬਰ ਵਿਧਾਇਕ ਅਮਰਪਾਲ ਸਿੰਘ ਵਲੋਂ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦਾ ਉਦਘਾਟਨ ਅਗਲੀ ਖ਼ਬਰ ਕੇਂਦਰੀ ਟਰੇਡ ਯੂਨੀਅਨਾਂ ਦੇ ਭਾਰਤ ਬੰਦ ਦੇ ਸੱਦੇ 'ਤੇ ਵੱਖ-ਵੱਖ ਥਾੲੀਂ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।